ਦੁੱਖ ਦੀ ਘੜੀ ''ਚ ਸ਼ਾਮਲ ਹੋਣ ਮਲਾਇਕਾ ਦੇ ਘਰ ਪੁੱਜੇ ਸਲਮਾਨ ਖ਼ਾਨ

Friday, Sep 13, 2024 - 09:36 AM (IST)

ਦੁੱਖ ਦੀ ਘੜੀ ''ਚ ਸ਼ਾਮਲ ਹੋਣ ਮਲਾਇਕਾ ਦੇ ਘਰ ਪੁੱਜੇ ਸਲਮਾਨ ਖ਼ਾਨ

ਮੁੰਬਈ- 11 ਅਗਸਤ ਦੀ ਸਵੇਰ ਮਲਾਇਕਾ ਅਰੋੜਾ ਦੇ ਪਰਿਵਾਰ ਦੀਆਂ ਖੁਸ਼ੀਆਂ ਬਿਖ਼ਰ ਗਈਆਂ। ਅਦਾਕਾਰਾ ਦੇ ਪਿਤਾ ਅਨਿਲ ਮਹਿਤਾ ਨੇ ਘਰ ਦੀ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਸ ਨੇ ਆਪਣੀ ਜਾਨ ਦੇ ਕੇ ਪੂਰੇ ਪਰਿਵਾਰ ਨੂੰ ਸਦਮੇ 'ਚ ਛੱਡ ਦਿੱਤਾ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਇੰਡਸਟਰੀ 'ਚ ਹਲਚਲ ਮਚ ਗਈ। ਕੱਲ੍ਹ ਅਨਿਲ ਮਹਿਤਾ ਦਾ ਅੰਤਿਮ ਸੰਸਕਾਰ ਵੀ ਕੀਤਾ ਗਿਆ। ਇਸ ਦੁੱਖ ਦੀ ਘੜੀ 'ਚ ਪੂਰਾ ਖਾਨ ਪਰਿਵਾਰ ਮਲਾਇਕਾ ਦੇ ਨਾਲ ਖੜ੍ਹਾ ਨਜ਼ਰ ਆਇਆ। ਹਰ ਕਿਸੇ ਦੀਆਂ ਨਜ਼ਰਾਂ ਸਲਮਾਨ ਖਾਨ ਨੂੰ ਲੱਭ ਰਹੀਆਂ ਸਨ। ਪਰ ਸਲਮਾਨ ਵੀ ਬੀਤੀ ਸ਼ਾਮ ਮਲਾਇਕਾ ਅਰੋੜਾ ਦੇ ਮਾਤਾ-ਪਿਤਾ ਦੇ ਘਰ ਪਹੁੰਚੇ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

 

ਅਰਬਾਜ਼ ਖਾਨ ਤੋਂ ਮਲਾਇਕਾ ਅਰੋੜਾ ਦੇ ਤਲਾਕ ਤੋਂ ਬਾਅਦ ਦੋਵਾਂ ਪਰਿਵਾਰਾਂ ਦੇ ਰਿਸ਼ਤੇ ਬਹੁਤੇ ਚੰਗੇ ਨਹੀਂ ਸਨ। ਦੱਸਿਆ ਜਾਂਦਾ ਹੈ ਕਿ ਸਲਮਾਨ ਵੀ ਕਾਫੀ ਪਰੇਸ਼ਾਨ ਸਨ। ਮਲਾਇਕਾ ਅਤੇ ਅਰਬਾਜ਼ ਦੇ ਤਲਾਕ ਤੋਂ ਬਾਅਦ ਸਲਮਾਨ ਅਤੇ ਉਨ੍ਹਾਂ ਨੂੰ ਕਦੇ ਇਕੱਠੇ ਨਹੀਂ ਦੇਖਿਆ ਗਿਆ। ਅਜਿਹੇ 'ਚ ਕਈ ਲੋਕਾਂ ਨੂੰ ਇਹ ਵੀ ਲੱਗਾ ਕਿ ਸ਼ਾਇਦ ਸਲਮਾਨ ਨਾ ਆਉਣ। ਪਰ ਸੁਪਰਸਟਾਰ ਨੇ ਆਪਣੀਆਂ ਸਾਰੀਆਂ ਸ਼ਿਕਾਇਤਾਂ ਨੂੰ ਪਾਸੇ ਰੱਖ ਕੇ ਮਲਾਇਕਾ ਦੇ ਮਾਤਾ-ਪਿਤਾ ਦੇ ਘਰ ਜਾਣ ਦਾ ਫੈਸਲਾ ਕੀਤਾ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਭਾਈਜਾਨ ਮਲਾਇਕਾ ਦੇ ਘਰ ਦੇ ਅੰਦਰ ਜਾਂਦੇ ਨਜ਼ਰ ਆ ਰਹੇ ਹਨ। ਸਲਮਾਨ ਦੇ ਚਿਹਰੇ 'ਤੇ ਉਦਾਸੀ ਸਾਫ ਦੇਖੀ ਜਾ ਸਕਦੀ ਹੈ। ਉਹ ਇਸ ਗੱਲ ਤੋਂ ਵੀ ਕਾਫੀ ਹੈਰਾਨ ਹੈ ਕਿ ਅਨਿਲ ਮਹਿਤਾ ਨੇ ਇੰਨਾ ਵੱਡਾ ਕਦਮ ਕਿਉਂ ਚੁੱਕਿਆ।

ਇਹ ਖ਼ਬਰ ਵੀ ਪੜ੍ਹੋ -ਮਾਂ ਨਾ ਬਣ ਪਾਉਣ ਕਾਰਨ ਅਦਾਕਾਰਾ ਦਾ ਝਲਕਿਆ ਦਰਦ, ਕਿਹਾ...

ਪਹਿਲਾਂ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਸੁਰੱਖਿਆ ਕਾਰਨਾਂ ਕਰਕੇ ਸਲਮਾਨ ਸ਼ਾਇਦ ਮਲਾਇਕਾ ਦੇ ਪਰਿਵਾਰ ਨੂੰ ਮਿਲਣ ਨਹੀਂ ਆਏ। ਪਰ ਜਿਵੇਂ ਹੀ ਭਾਈਜਾਨ ਆਪਣੇ ਵਾਅਦੇ ਤੋਂ ਮੁਕਤ ਹੋਏ, ਉਹ ਤੁਰੰਤ ਮਲਾਇਕਾ ਦੇ ਮਾਤਾ-ਪਿਤਾ ਦੇ ਘਰ ਪਹੁੰਚ ਗਏ। ਹਾਲਾਂਕਿ ਸਲਮਾਨ ਦੇਰ ਨਾਲ ਪਹੁੰਚੇ ਪਰ ਅਨਿਲ ਮਹਿਤਾ ਦੀ ਖੁਦਕੁਸ਼ੀ ਦੀ ਖਬਰ ਮਿਲਦੇ ਹੀ ਅਰਬਾਜ਼ ਖਾਨ ਸਭ ਤੋਂ ਪਹਿਲਾਂ ਮੌਕੇ 'ਤੇ ਪਹੁੰਚੇ। ਅਰਬਾਜ਼ ਨੇ ਮਲਾਇਕਾ ਦੇ ਪਰਿਵਾਰ ਦਾ ਪੂਰਾ ਸਾਥ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਤਲਾਕ ਤੋਂ ਬਾਅਦ ਵੀ ਅਰਬਾਜ਼ ਆਪਣੇ ਸਾਬਕਾ ਸਹੁਰੇ ਦੇ ਕਾਫੀ ਕਰੀਬ ਸਨ। ਅਰਬਾਜ਼ ਦੇ ਨਾਲ-ਨਾਲ ਉਨ੍ਹਾਂ ਦੀ ਪਤਨੀ ਸ਼ੂਰਾ ਵੀ ਇਸ ਮੁਸ਼ਕਲ ਸਮੇਂ 'ਚ ਮਲਾਇਕਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਪਹੁੰਚੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News