ਸਲਮਾਨ ਖ਼ਾਨ ਨੂੰ ‘ਰਾਧੇ’ ਫ਼ਿਲਮ ਦੇ ਪੋਸਟਰ ਲਈ ਲੋਕਾਂ ਨੇ ਕੀਤਾ ਟਰੋਲ, ਕੇ. ਆਰ. ਕੇ. ਦਾ ਟਵੀਟ ਹੋਇਆ ਵਾਇਰਲ

Thursday, Mar 18, 2021 - 02:46 PM (IST)

ਸਲਮਾਨ ਖ਼ਾਨ ਨੂੰ ‘ਰਾਧੇ’ ਫ਼ਿਲਮ ਦੇ ਪੋਸਟਰ ਲਈ ਲੋਕਾਂ ਨੇ ਕੀਤਾ ਟਰੋਲ, ਕੇ. ਆਰ. ਕੇ. ਦਾ ਟਵੀਟ ਹੋਇਆ ਵਾਇਰਲ

ਮੁੰਬਈ (ਬਿਊਰੋ)– ਬਾਲੀਵੁੱਡ ਦੇ ਦਬੰਗ ਅਦਾਕਾਰ ਸਲਮਾਨ ਖ਼ਾਨ ਛੇਤੀ ਹੀ ਫ਼ਿਲਮ ‘ਰਾਧੇ : ਯੂਅਰ ਮੋਸਟ ਵਾਂਟਿਡ ਭਾਈ’ ’ਚ ਨਜ਼ਰ ਆਉਣਗੇ। ਇਕ ਪਾਸੇ ਜਿਥੇ ਫ਼ਿਲਮ ਦਾ ਨਵਾਂ ਪੋਸਟਰ ਰਿਲੀਜ਼ ਹੋਣ ਦੇ ਨਾਲ ਹੀ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋ ਗਏ ਸਨ, ਉਥੇ ਦੂਜੇ ਪਾਸੇ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ‘ਰਾਧੇ’ ਦੇ ਪੋਸਟਰ ਨੂੰ ਕਾਪੀ ਦੱਸਿਆ ਤੇ ਸਲਮਾਨ ਖ਼ਾਨ ਨੂੰ ਖੂਬ ਟਰੋਲ ਕੀਤਾ। ਇਸ ਦੇ ਨਾਲ ਹੀ ਕੇ. ਆਰ. ਕੇ. ਦਾ ਵੀ ਇਕ ਟਵੀਟ ਹੁਣ ਵਾਇਰਲ ਹੋ ਰਿਹਾ ਹੈ।

ਦੱਸਣਯੋਗ ਹੈ ਕਿ ਜਿਵੇਂ ਹੀ ਫ਼ਿਲਮ ‘ਰਾਧੇ’ ਦੇ ਨਵੇਂ ਪੋਸਟਰ ਨਾਲ ਸਲਮਾਨ ਖ਼ਾਨ ਨੇ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ, ਉਵੇਂ ਹੀ ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਉਸ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਸੋਸ਼ਲ ਮੀਡੀਆ ਯੂਜ਼ਰਸ ਨੇ ਫ਼ਿਲਮ ‘ਬ੍ਰੇਕ’ ਦੇ ਪੋਸਟਰ ਨਾਲ ‘ਰਾਧੇ’ ਦੇ ਪੋਸਟਰ ਨੂੰ ਸਾਂਝਾ ਕੀਤਾ ਤੇ ਪੋਸਟਰ ਕਾਪੀ ਹੋਣ ਦੀ ਗੱਲ ਆਖੀ।

ਫ਼ਿਲਮ ‘ਰਾਧੇ’ ਦੇ ਪੋਸਟਰ ਰਿਲੀਜ਼ ਨਾਲ ਕੇ. ਆਰ. ਕੇ. ਨੇ ਵੀ ਇਕ ਟਵੀਟ ਕੀਤਾ ਸੀ, ਜੋ ਹੁਣ ਵਾਇਰਲ ਹੋ ਰਿਹਾ ਹੈ। ਕੇ. ਆਰ. ਕੇ. ਨੇ ਲਿਖਿਆ ਸੀ, ‘ਤੁਸੀਂ ਸਾਰੇ ਜਾਣਦੇ ਹੋ ਕਿ ਸਲਮਾਨ ਖ਼ਾਨ ਦੀ ‘ਰਾਧੇ’ ਕੋਰੀਅਨ ਫ਼ਿਲਮ ‘ਆਊਟਲਾਜ਼’ ਦੀ ਰੀਮੇਕ ਹੈ ਤੇ ਹੁਣ ਫ਼ਿਲਮ ਦਾ ਪੋਸਟਰ ਵੀ ਕਾਪੀ ਹੈ। ਕੁਝ ਤਾਂ ਆਰੀਜਨਲ ਕਰੋ ਯਾਰ।’

ਸਲਮਾਨ ਖ਼ਾਨ ਨੇ ਫ਼ਿਲਮ ਦਾ ਇਕ ਪੋਸਟਰ ਸਾਂਝਾ ਕਰਦਿਆਂ ਦੱਸਿਆ ਸੀ ਕਿ ਫ਼ਿਲਮ 13 ਮਈ, 2021 ਨੂੰ ਰਿਲੀਜ਼ ਹੋਵੇਗੀ। ਸਲਮਾਨ ਖ਼ਾਨ ਨੇ ਕੈਪਸ਼ਨ ’ਚ ਲਿਖਿਆ, ‘ਈਦ ਦਾ ਕਮਿਟਮੈਂਟ ਕੀਤਾ ਸੀ, ਈਦ ’ਤੇ ਹੀ ਆਵਾਂਗੇ ਕਿਉਂਕਿ ਇਕ ਵਾਰ ਜੋ ਮੈਂ...’।

 
 
 
 
 
 
 
 
 
 
 
 
 
 
 
 

A post shared by Salman Khan (@beingsalmankhan)

ਦੱਸਣਯੋਗ ਹੈ ਕਿ ਸਲਮਾਨ ਖ਼ਾਨ ਦੀਆਂ ਫ਼ਿਲਮਾਂ ਐਕਸ਼ਨ, ਡਰਾਮਾ, ਐਂਟਰਟੇਨਮੈਂਟ ਦਾ ਫੁੱਲ ਡੋਜ਼ ਮੰਨੀਆਂ ਜਾਂਦੀਆਂ ਹਨ ਤੇ ਦਰਸ਼ਕਾਂ ਨੂੰ ‘ਰਾਧੇ : ਯੂਅਰ ਮੋਸਟ ਵਾਂਟਿਡ ਭਾਈ’ ਨਾਲ ਵੱਡੇ ਪਰਦੇ ’ਤੇ ਉਨ੍ਹਾਂ ਦੇ ਆਉਣ ਦੀ ਬੇਸਬਰੀ ਨਾਲ ਉਡੀਕ ਹੈ। ਪ੍ਰਭੂਦੇਵਾ ਵਲੋਂ ਨਿਰਦੇਸ਼ਿਤ, ਐਕਸ਼ਨ-ਡਰਾਮਾ ‘ਰਾਧੇ’ 2021 ਦੀਆਂ ਸਭ ਤੋਂ ਵੱਧ ਉਡੀਕੀਆਂ ਜਾ ਰਹੀਆਂ ਫ਼ਿਲਮਾਂ ’ਚੋਂ ਇਕ ਹੈ ਤੇ ਫ਼ਿਲਮ ਦੇ ਨਵੇਂ ਪੋਸਟਰ ਨੇ ਪ੍ਰਸ਼ੰਸਕਾਂ ਨੂੰ ਹੋਰ ਵੀ ਉਤਸ਼ਾਹਿਤ ਕਰ ਦਿੱਤਾ ਸੀ।

ਨੋਟ– ਤੁਸੀਂ ‘ਰਾਧੇ’ ਫ਼ਿਲਮ ਦੇ ਪੋਸਟਰ ਬਾਰੇ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News