ਭਰਾ ਅਰਬਾਜ਼ ਦੀ ਬਰਥਡੇ ਪਾਰਟੀ ’ਚ ਪਹੁੰਚੇ ਸਲਮਾਨ ਖ਼ਾਨ, ਗੁਲਾਬੀ ਪੈਂਟ ’ਚ ਬਾਰਬੀ ਸਟਾਈਲ ਕੀਤਾ ਫਾਲੋਅ

Saturday, Aug 05, 2023 - 03:53 PM (IST)

ਭਰਾ ਅਰਬਾਜ਼ ਦੀ ਬਰਥਡੇ ਪਾਰਟੀ ’ਚ ਪਹੁੰਚੇ ਸਲਮਾਨ ਖ਼ਾਨ, ਗੁਲਾਬੀ ਪੈਂਟ ’ਚ ਬਾਰਬੀ ਸਟਾਈਲ ਕੀਤਾ ਫਾਲੋਅ

ਮੁੰਬਈ (ਬਿਊਰੋ)– ਸਲਮਾਨ ਖ਼ਾਨ ਦੇ ਭਰਾ ਅਰਬਾਜ਼ ਖ਼ਾਨ ਨੇ ਸ਼ੁੱਕਰਵਾਰ ਰਾਤ ਆਪਣਾ 56ਵਾਂ ਜਨਮਦਿਨ ਮਨਾਇਆ। ਇਸ ਖ਼ਾਸ ਮੌਕੇ ’ਤੇ ਭਾਈਜਾਨ ਵੀ ਉਨ੍ਹਾਂ ਨੂੰ ਮਿਲਣ ਪਹੁੰਚੇ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ। ਵੀਡੀਓ ’ਚ ਸਲਮਾਨ ਬਿਲਕੁਲ ਵੱਖਰੇ ਅੰਦਾਜ਼ ’ਚ ਨਜ਼ਰ ਆ ਰਹੇ ਹਨ। ਭਾਈਜਾਨ ਨੇ ਗੁਲਾਬੀ ਰੰਗ ਦੀ ਪੈਂਟ ਪਹਿਨੀ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਆਰਟਿਸਟ ਅਮਨਦੀਪ ਸਿੰਘ ਨੇ ਸਿੱਧੂ ਮੂਸੇ ਵਾਲਾ ਦੀਆਂ ਕਲਾਵਾਂ ਦਾ ਕੀਤਾ ਪ੍ਰਦਰਸ਼ਨ, ਚੈਰਿਟੀ ’ਚ ਜਾਵੇਗੀ ਕਮਾਈ

ਸਲਮਾਨ ਖ਼ਾਨ ਗ੍ਰੇ-ਪਿੰਕ ਲੁੱਕ ’ਚ ਨਜ਼ਰ ਆਏ
ਸਲਮਾਨ ਅਰਬਾਜ਼ ਦੇ ਘਰ ਦੇ ਬਾਹਰ ਨਜ਼ਰ ਆਏ। ਉਸ ਨੇ ਕਾਲੇ ਰੰਗ ਦੀ ਟੀ-ਸ਼ਰਟ ਦੇ ਨਾਲ ਸਲੇਟੀ ਰੰਗ ਦੀ ਜੈਕੇਟ ਤੇ ਗੁਲਾਬੀ ਡੈਨਿਮ ਜੀਨਸ ਪਹਿਨੀ ਹੋਈ ਹੈ। ਇਸ ਦੌਰਾਨ ਉਨ੍ਹਾਂ ਨੇ ਪੂਰੇ ਸਵੈਗ ’ਚ ਪਾਪਰਾਜ਼ੀ ਲਈ ਪੋਜ਼ ਦਿੱਤੇ। ਵੀਡੀਓ ਸਾਹਮਣੇ ਆਉਂਦਿਆਂ ਹੀ ਲੋਕਾਂ ਨੇ ਕਿਹਾ ਕਿ ਸਲਮਾਨ ਵੀ ਹੁਣ ਬਾਰਬੀ ਟਰੈਂਡ ਨੂੰ ਫਾਲੋਅ ਕਰ ਰਹੇ ਹਨ।

PunjabKesari

ਪ੍ਰਸ਼ੰਸਕਾਂ ਨੇ ਅਜਿਹੀਆਂ ਪ੍ਰਤੀਕਿਰਿਆਵਾਂ ਦਿੱਤੀਆਂ
ਭਾਈਜਾਨ ਦੇ ਇਸ ਮਜ਼ੇਦਾਰ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਪ੍ਰਭਾਵਿਤ ਹੋਏ। ਵੀਡੀਓ ’ਤੇ ਟਿੱਪਣੀ ਕਰਦਿਆਂ ਇਕ ਯੂਜ਼ਰ ਨੇ ਲਿਖਿਆ, ‘‘ਲਵ ਯੂ ਭਾਈਜਾਨ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਮੈਨੂੰ ਪਤਾ ਸੀ ਕਿ ਟਾਈਗਰ ਅਸਲ ’ਚ ਬਾਰਬੀ ਬਾਲੀਵੁੱਡ ਦੇ ਕੇਨ ਹਨ।’’ ਤੀਜੇ ਨੇ ਲਿਖਿਆ, ‘‘ਭਾਈਜਾਨ ਵੀ ਬਾਰਬੀ ਲਵਰ ਹੈ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਕਿਸ ਨੇ ਕਿਹਾ ਕਿ ਮਰਦ ਗੁਲਾਬੀ ਨਹੀਂ ਪਹਿਨ ਸਕਦੇ, ਸੱਲੂ ਨੂੰ ਦੇਖੋ।’’

PunjabKesari

ਸਲਮਾਨ ਨੇ ਅਰਪਿਤਾ ਨੂੰ ਜਨਮਦਿਨ ਦੀ ਵਧਾਈ ਦਿੱਤੀ
ਅਰਬਾਜ਼ ਦੇ ਜਨਮਦਿਨ ਤੋਂ ਠੀਕ ਇਕ ਦਿਨ ਪਹਿਲਾਂ, ਉਨ੍ਹਾਂ ਦੀ ਭੈਣ ਅਰਪਿਤਾ ਨੇ 3 ਅਗਸਤ ਨੂੰ ਆਪਣਾ 33ਵਾਂ ਜਨਮਦਿਨ ਮਨਾਇਆ। ਇਸ ਖ਼ਾਸ ਮੌਕੇ ’ਤੇ ਸਲਮਾਨ ਨੇ ਭੈਣ ਅਰਪਿਤਾ ਨੂੰ ਜਨਮਦਿਨ ’ਤੇ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੀ ਇਕ ਅਣਦੇਖੀ ਤਸਵੀਰ ਸ਼ੇਅਰ ਕੀਤੀ ਹੈ। ਇਸ ਫੋਟੋ ’ਚ ਛੋਟੀ ਅਰਪਿਤਾ ਆਪਣੇ ਭਰਾ ਦੀ ਉਂਗਲੀ ਚਬਾਉਂਦੀ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖ਼ਾਨ ਦਾ ਆਪਣੇ ਭੈਣ-ਭਰਾ ਨਾਲ ਬਹੁਤ ਚੰਗਾ ਰਿਸ਼ਤਾ ਹੈ। ਤਸਵੀਰ ਸਾਂਝੀ ਕਰਦਿਆਂ ਸਲਮਾਨ ਨੇ ਕੈਪਸ਼ਨ ’ਚ ਲਿਖਿਆ, ‘‘ਹੈਪੀ ਬਰਥਡੇ ਅਰਪਿਤਾ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News