‘ਵੀਕੈਂਡ ਕਾ ਵਾਰ’ ’ਚ ਸਲਮਾਨ ਖ਼ਾਨ ਦੇ ਨਿਸ਼ਾਨੇ ’ਤੇ ਯੂਟਿਊਬਰ ਐਲਵਿਸ਼ ਤੇ ਅਭਿਸ਼ੇਕ

Saturday, Jul 22, 2023 - 04:56 PM (IST)

‘ਵੀਕੈਂਡ ਕਾ ਵਾਰ’ ’ਚ ਸਲਮਾਨ ਖ਼ਾਨ ਦੇ ਨਿਸ਼ਾਨੇ ’ਤੇ ਯੂਟਿਊਬਰ ਐਲਵਿਸ਼ ਤੇ ਅਭਿਸ਼ੇਕ

ਮੁੰਬਈ (ਬਿਊਰੋ)– ਸਲਮਾਨ ਖ਼ਾਨ ‘ਬਿੱਗ ਬੌਸ ਓ. ਟੀ. ਟੀ. 2’ ਦੇ ਆਖਰੀ ਵੀਕੈਂਡ ’ਚ ਨਜ਼ਰ ਨਹੀਂ ਆਏ ਸਨ। ਉਸ ਸਮੇਂ ਭਾਰਤੀ ਸਿੰਘ ਤੇ ਕ੍ਰਿਸ਼ਨਾ ਅਭਿਸ਼ੇਕ ਨੇ ਮਿਲ ਕੇ ਦੋਵਾਂ ਐਪੀਸੋਡਸ ਦੀ ਕਮਾਂਡ ਸੰਭਾਲੀ ਸੀ। ਅਜਿਹੇ ’ਚ ਹੁਣ ਸ਼ੋਅ ਦੇ ਮੁਕਾਬਲੇਬਾਜ਼ਾਂ ਤੋਂ ਲੈ ਕੇ ਪ੍ਰਸ਼ੰਸਕ ਇਸ ‘ਵੀਕੈਂਡ ਕਾ ਵਾਰ’ ਦਾ ਇੰਤਜ਼ਾਰ ਕਰ ਰਹੇ ਹਨ। ਹਰ ਕੋਈ ਸਲਮਾਨ ਖ਼ਾਨ ਨੂੰ ਦੁਬਾਰਾ ਦੇਖਣਾ ਚਾਹੁੰਦਾ ਹੈ। ਹਾਲਾਂਕਿ ਇਹ ਵੀ ਸੱਚ ਹੈ ਕਿ ਸਲਮਾਨ ਖ਼ਾਨ ਮੁਕਾਬਲੇਬਾਜ਼ਾਂ ਦੀ ਕਲਾਸ ਲਗਾਏ ਬਿਨਾਂ ਨਹੀਂ ਮੰਨਣਗੇ।

ਬੇਬੀਕਾ ਧੁਰਵੇ ਹਰ ਹਫ਼ਤੇ ਸਲਮਾਨ ਖ਼ਾਨ ਦੇ ਗੁੱਸੇ ਦਾ ਸ਼ਿਕਾਰ ਹੁੰਦੀ ਹੈ। ਬੇਬੀਕਾ ਨੇ ਇਸ ਹਫ਼ਤੇ ਵੀ ਕੁਝ ਗਲਤੀਆਂ ਕੀਤੀਆਂ ਹਨ। ਉਸ ਨੇ ਪਹਿਲਾਂ ਨਿਰਮਾਤਾਵਾਂ ’ਤੇ ਅਭਿਸ਼ੇਕ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ ਸੀ। ਇਸ ਦੇ ਨਾਲ ਹੀ ਮਨੀਸ਼ਾ ਰਾਣੀ ਦੇ ਕਿਰਦਾਰ ’ਤੇ ਵੀ ਸਵਾਲ ਚੁੱਕੇ ਗਏ ਸਨ। ਨਾਲ ਹੀ ਬੇਬੀਕਾ ਮਨੀਸ਼ਾ ਦੀ ਨਿੱਜੀ ਸਫਾਈ ਨੂੰ ਇਕ ਮੁੱਦੇ ਦੇ ਰੂਪ ’ਚ ਲਿਆਉਂਦੀ ਹੈ।

ਫਲਕ ਨਾਜ਼ ਦੀ ਇਸ ਹਫ਼ਤੇ ‘ਬਿੱਗ ਬੌਸ ਓ. ਟੀ. ਟੀ. 2’ ’ਚ ਕੋਈ ਰਣਨੀਤੀ ਨਹੀਂ ਦਿਖਾਈ ਦਿੱਤੀ। ਉਹ ਗੇਮ ’ਤੇ ਕੋਈ ਧਿਆਨ ਨਹੀਂ ਦੇ ਰਹੀ ਹੈ ਤੇ ਸਲਮਾਨ ਖ਼ਾਨ ਨੇ ਉਸ ਨੂੰ ਇਹ ਗੱਲ ਪਹਿਲਾਂ ਹੀ ਦੱਸ ਦਿੱਤੀ ਹੈ। ਨਾਲ ਹੀ ਬੇਬੀਕਾ ਦੇ ਨਾਲ ਮਨੀਸ਼ਾ ਦੇ ਮੁੱਦੇ ’ਤੇ ਫਲਕ ਮਜ਼ਾ ਲੈ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ : ਗਾਇਕ ਬੱਬੂ ਮਾਨ ਦੇ ਪਿੰਡ ਆਇਆ ਹੜ੍ਹ, ਵੀਡੀਓ ਸਾਂਝੀ ਕਰ ਦਿਖਾਇਆ ਆਪਣਾ ਮਾੜੇ ਹਾਲਾਤ

ਇਸ ਲਿਸਟ ’ਚ ਜੀਆ ਸ਼ੰਕਰ ਵੀ ਸ਼ਾਮਲ ਹੈ। ਸ਼ੋਅ ’ਚ ਜੀਆ ਦੀ ਬੇਹੱਦ ਨੈਗੇਟਿਵ ਇਮੇਜ ਬਣਾਈ ਗਈ ਹੈ। ਜੀਆ ਨੇ ਟਾਸਕ ਦੌਰਾਨ ਐਲਵਿਸ਼ ਨੂੰ ਸਾਬਣ ਵਾਲਾ ਪਾਣੀ ਪਿਲਾਇਆ। ਇਸ ਤੋਂ ਇਲਾਵਾ ਉਹ ਬੇਬੀਕਾ ਨਾਲ ਮਨੀਸ਼ਾ ਦੇ ਨਿੱਜੀ ਵਿਸ਼ੇ ’ਤੇ ਵੀ ਕਾਫੀ ਚਰਚਾ ਕਰ ਰਹੀ ਸੀ।

ਇਸ ਹਫ਼ਤੇ ਅਵਿਨਾਸ਼ ਸਚਦੇਵ ਨੂੰ ਵੀ ਸਲਮਾਨ ਖ਼ਾਨ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ। ਅਵਿਨਾਸ਼ ਨੇ ਜੀਆ ਨੂੰ ਰੋਕਿਆ ਨਹੀਂ ਜਦੋਂ ਉਸ ਨੇ ਐਲਵਿਸ਼ ਨੂੰ ਸਾਬਣ ਵਾਲਾ ਪਾਣੀ ਪਿਲਾਇਆ। ਇਸ ਤੋਂ ਇਲਾਵਾ ਅਵਿਨਾਸ਼ ਨੇ ਆਸ਼ਿਕਾ ਭਾਟੀਆ ਨੂੰ ਬਾਡੀ ਸ਼ੇਮ ਕੀਤਾ।

ਐਲਵੀਸ਼ ਯਾਦਵ ਨੇ ‘ਬਿੱਗ ਬੌਸ ਓ. ਟੀ. ਟੀ. 2’ ’ਚ ਅਵਿਨਾਸ਼ ਸਚਦੇਵ ਤੇ ਫਲਕ ਨਾਜ਼ ਦੇ ਰਿਸ਼ਤੇ ’ਤੇ ਟਿੱਪਣੀ ਕੀਤੀ। ਫਿਰ ਉਸ ਨੇ ਬੰਦੀ ਸ਼ਬਦ ਵਰਤਿਆ, ਜਿਸ ’ਤੇ ਪੈਨਲ ਭੜਕ ਉੱਠੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News