ਫ਼ਿਲਮਾਂ ਦੇ ਫਲਾਪ ਹੋਣ ’ਤੇ ਸਲਮਾਨ ਖ਼ਾਨ ਨੇ ਦਿੱਤਾ ਬੇਤੁਕਾ ਜਵਾਬ, ਕਿਹਾ– ‘ਅਗਲੀ ਵਾਰ ਟਿਕਟ ਦੀ ਕੀਮਤ...’

Thursday, Nov 30, 2023 - 01:46 PM (IST)

ਮੁੰਬਈ (ਬਿਊਰੋ)– ਸਲਮਾਨ ਖ਼ਾਨ ਨੇ ਹਾਲ ਹੀ ’ਚ ਖ਼ੁਲਾਸਾ ਕੀਤਾ ਹੈ ਕਿ ਇਸ ਸਾਲ ਰਿਲੀਜ਼ ਹੋਈ ਉਨ੍ਹਾਂ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੇ ਫਲਾਪ ਹੋਣ ਦਾ ਕਾਰਨ ਕੀ ਸੀ। ਉਨ੍ਹਾਂ ਨੇ ਇਸ ਨੂੰ ਲੈ ਕੇ ਬੇਤੁਕਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਫ਼ਿਲਮ ਨਾ ਚੱਲਣ ਦਾ ਕਾਰਨ ਟਿਕਟ ਦੀ ਕੀਮਤ ਨੂੰ ਦੱਸਿਆ। ਸਲਮਾਨ ਨੇ ਕਿਹਾ ਕਿ ਫ਼ਿਲਮ ਦੀ ਟਿਕਟ ਦੀ ਕੀਮਤ ਬਹੁਤ ਘੱਟ ਰੱਖੀ ਗਈ ਹੈ। ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਤੇ ‘ਅੰਤਿਮ’ ਦੀ ਟਿਕਟ ਦੀ ਕੀਮਤ 250 ਰੁਪਏ ਤੋਂ ਵਧ ਨਹੀਂ ਸੀ, ਜਦਕਿ ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਟਾਈਗਰ 3’ ਦੀ ਟਿਕਟ 600 ਤੋਂ 1000 ਰੁਪਏ ਤੱਕ ਸੀ।

ਇਸ ਤੋਂ ਇਲਾਵਾ 2021 ’ਚ ਰਿਲੀਜ਼ ਹੋਈ ਫ਼ਿਲਮ ‘ਅੰਤਿਮ’ ਦੇ ਫਲਾਪ ਹੋਣ ਦਾ ਮੁੱਖ ਕਾਰਨ ਵੀ ਕੋਵਿਡ ਸੀ। ਦਰਅਸਲ 2021 ’ਚ ਬਾਲੀਵੁੱਡ ਇੰਡਸਟਰੀ ਵੀ ਕੋਵਿਡ ਤੋਂ ਬਹੁਤ ਪ੍ਰਭਾਵਿਤ ਹੋਈ ਸੀ। ਕੋਵਿਡ ਦੇ ਡਰ ਕਾਰਨ ਲੋਕਾਂ ਨੇ ਬਾਹਰ ਜਾਣਾ ਤੇ ਫ਼ਿਲਮਾਂ ਦੇਖਣੀਆਂ ਘੱਟ ਕਰ ਦਿੱਤੀਆਂ ਹਨ। ਉਨ੍ਹਾਂ ਨੇ ਇਸ ਨੂੰ ‘ਅੰਤਿਮ’ ਦੇ ਫਲਾਪ ਹੋਣ ਦਾ ਮੁੱਖ ਕਾਰਨ ਦੱਸਿਆ। ਇੰਨਾ ਹੀ ਨਹੀਂ ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਉਹ ਫ਼ਿਲਮਾਂ ਹੁਣ ਰਿਲੀਜ਼ ਹੁੰਦੀਆਂ ਤਾਂ ਉਹ ਹਿੱਟ ਹੋ ਸਕਦੀਆਂ ਸਨ।

ਇਹ ਖ਼ਬਰ ਵੀ ਪੜ੍ਹੋ : ਇੰਡੀਗੋ ਏਅਰਲਾਈਨਜ਼ 'ਤੇ ਭੜਕੇ ਕਪਿਲ ਸ਼ਰਮਾ, ਵੀਡੀਓ ਸਾਂਝੀ ਕਰ ਸੋਸ਼ਲ ਮੀਡੀਆ ਰਾਹੀਂ ਉਤਾਰਿਆ ਗੁੱਸਾ

ਅਗਲੀ ਵਾਰ ਟਿਕਟ ਦੀ ਕੀਮਤ ਘੱਟ ਨਹੀਂ ਰੱਖਾਂਗੇ
ਇੰਟਰਵਿਊ ਦੌਰਾਨ ਸਲਮਾਨ ਨੇ ਕਿਹਾ ਕਿ ‘ਟਾਈਗਰ 3’ ਦੀ ਟਿਕਟ ਦੀ ਕੀਮਤ ਉਨ੍ਹਾਂ ਦੀਆਂ ਪਹਿਲੀਆਂ ਫ਼ਿਲਮਾਂ ਨਾਲੋਂ ਜ਼ਿਆਦਾ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਕ ਪਾਸੇ ਅਸੀਂ ਚੰਗਾ ਪ੍ਰਦਰਸ਼ਨ ਕਰ ਰਹੇ ਹਾਂ ਤੇ ਸਾਡੇ ਨੰਬਰ ਘੱਟ ਰਹੇ ਹਨ ਪਰ ਘੱਟੋ-ਘੱਟ ਇਸ ਨਾਲ ਦਰਸ਼ਕਾਂ ਦੇ ਪੈਸੇ ਦੀ ਬੱਚਤ ਹੋ ਰਹੀ ਹੈ। ਹਾਲਾਂਕਿ ਅਸੀਂ ਘੱਟ ਕਮਾਈ ਕੀਤੀ, ਅਸੀਂ ਦਰਸ਼ਕਾਂ ਦੇ ਪੈਸੇ ਵੀ ਬਚਾਏ। ਅਸੀਂ ਚੰਗਾ ਕੰਮ ਕੀਤਾ ਹੈ ਪਰ ਤੁਸੀਂ ਸਾਰੇ ਇਨ੍ਹਾਂ ਗੱਲਾਂ ਨੂੰ ਨਹੀਂ ਸਮਝਦੇ। ਮੇਰੀਆਂ ਫ਼ਿਲਮਾਂ ਦੀ ਟਿਕਟ ਦੀ ਕੀਮਤ ਹੁਣ ਤੋਂ ਘੱਟ ਨਹੀਂ ਰੱਖੀ ਜਾਵੇਗੀ।

ਸਲਮਾਨ ਖ਼ਾਨ ਦੀ ‘ਟਾਈਗਰ 3’ ਨੂੰ ਮਿਲੀ ਸਫ਼ਲਤਾ
ਸਲਮਾਨ ਨੇ ਹਾਲ ਹੀ ’ਚ ‘ਟਾਈਗਰ 3’ ’ਚ ਰਾਅ ਏਜੰਟ ਅਵਿਨਾਸ਼ ਸਿੰਘ ਰਾਠੌਰ ਦੀ ਭੂਮਿਕਾ ਨਿਭਾਈ ਹੈ। ਫ਼ਿਲਮ ’ਚ ਕੈਟਰੀਨਾ ਕੈਫ, ਇਮਰਾਨ ਹਾਸ਼ਮੀ ਤੇ ਕੁਮੁਦ ਮਿਸ਼ਰਾ ਨੇ ਵੀ ਕੰਮ ਕੀਤਾ ਸੀ। ਇਹ ਫ਼ਿਲਮ ਯਸ਼ਰਾਜ ਫ਼ਿਲਮਜ਼ ਵਲੋਂ ਬਣਾਈ ਗਈ ਸੀ। ਇਹ ਫ਼ਿਲਮ ਦੀਵਾਲੀ ਮੌਕੇ ਰਿਲੀਜ਼ ਹੋਈ ਸੀ ਤੇ ਬਹੁਤ ਸਫਲ ਰਹੀ ਸੀ।

ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਭਤੀਜੀ ਅਲੀਜ਼ਾ ਅਗਨੀਹੋਤਰੀ ਦੀ ਪਹਿਲੀ ਫ਼ਿਲਮ ‘ਫਰੇ’ ਦੇ ਨਿਰਮਾਤਾ ਵਜੋਂ ਵੀ ਕੰਮ ਕੀਤਾ। ਫ਼ਿਲਮ ਦਾ ਨਿਰਦੇਸ਼ਨ ਸੌਮੇਂਦਰ ਪਾਧੀ ਨੇ ਕੀਤਾ ਸੀ। ਫ਼ਿਲਮ ਤੇ ਅਲੀਜ਼ਾ ਦੀ ਅਦਾਕਾਰੀ ਦੋਵਾਂ ਦੀ ਕਾਫੀ ਤਾਰੀਫ਼ ਹੋ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News