ਸਲਮਾਨ ਖ਼ਾਨ ਦੇ ਭਰਾਵਾਂ ਤੇ ਭਤੀਜੇ ਨੂੰ ਐੱਫ. ਆਈ. ਆਰ. ਤੋਂ ਬਾਅਦ ਕੀਤਾ ਕੁਆਰੰਟੀਨ

01/05/2021 5:07:18 PM

ਮੁੰਬਈ (ਬਿਊਰੋ)– ਸਲਮਾਨ ਖ਼ਾਨ ਦੇ ਭਰਾ ਅਰਬਾਜ਼ ਖ਼ਾਨ, ਸੋਹੇਲ ਖ਼ਾਨ ਤੇ ਸੋਹੇਲ ਦੇ ਬੇਟੇ ਨਿਰਵਾਣ ਖ਼ਾਨ ਵਲੋਂ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕੀਤੇ ਜਾਣ ’ਤੇ ਕੁਆਰੰਟੀਨ ਕੀਤਾ ਗਿਆ ਹੈ। ਬੀ. ਐੱਮ. ਸੀ. ਨੇ ਬਾਂਦਰਾ ਦੇ ਤਾਜ ਲੈਂਡਜ਼ ਐਂਡ ਹੋਟਲ ’ਚ ਤਿੰਨਾਂ ਨੂੰ ਕੁਆਰੰਟੀਨ ਕਰ ਦਿੱਤਾ ਹੈ। ਇਹ ਹੋਟਲ ਅਰਬਾਜ਼, ਸੋਹੇਲ ਤੇ ਨਿਰਵਾਣ ਦੇ ਘਰਾਂ ਦੇ ਬਹੁਤ ਨੇੜੇ ਹੈ।

ਜ਼ਿਕਰਯੋਗ ਹੈ ਕਿ ਤਿੰਨੇ ਹੀ ਪਾਲੀ ਹਿੱਲ ’ਚ ਵੱਖ-ਵੱਖ ਇਮਾਰਤਾਂ ’ਚ ਰਹਿੰਦੇ ਹਨ। ਦੁਬਈ ਤੋਂ ਵਾਪਸ ਪਰਤਣ ਤੋਂ ਬਾਅਦ ਤਿੰਨੇ ਆਪਣੇ-ਆਪਣੇ ਘਰਾਂ ਨੂੰ ਚਲੇ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦੇ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਸੀ।

ਇਸ ਸਬੰਧੀ ਬੀ. ਐੱਮ. ਸੀ. ਦੇ ਮੈਡੀਕਲ ਅਧਿਕਾਰੀ ਦਾ ਬਿਆਨ ਵੀ ਸਾਹਮਣੇ ਆਇਆ ਹੈ। ਬੀ. ਐੱਮ. ਸੀ. ਦੇ ਮੈਡੀਕਲ ਅਧਿਕਾਰੀ ਸੰਜੇ ਫੁੰਡੇ ਨੇ ਕਿਹਾ, ‘ਤਿੰਨਾਂ ਨੂੰ ਤਾਜ ਲੈਂਡਜ਼ ਐਂਡ ਹੋਟਲ ’ਚ ਰਾਤ 10 ਵਜੇ ਅਲੱਗ ਕੀਤਾ ਗਿਆ ਹੈ।’

ਸੰਜੇ ਫੁੰਡੇ ਨੇ ਕਿਹਾ ਕਿ ਤਿੰਨਾਂ ਨੂੰ ਇਕ ਵਾਰ ’ਚ ਇਕ ਹਫ਼ਤੇ ਲਈ ਹੋਟਲ ’ਚ ਅਲੱਗ ਰਹਿਣਾ ਪਵੇਗਾ ਤੇ ਅੱਗੇ ਦੇ ਹਾਲਾਤ ਨੂੰ ਦੇਖਦਿਆਂ ਇਸ ’ਤੇ ਫ਼ੈਸਲਾ ਲਿਆ ਜਾਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News