ਸਲਮਾਨ ਖ਼ਾਨ ਨੇ ਜਾਨੋਂ ਮਾਰਨ ਦੀਆਂ ਧਮਕੀਆਂ ’ਤੇ ਤੋੜੀ ਚੁੱਪੀ, ਲੋਕ ਕਰ ਰਹੇ ਤਾਰੀਫ਼

Thursday, Apr 06, 2023 - 11:29 AM (IST)

ਸਲਮਾਨ ਖ਼ਾਨ ਨੇ ਜਾਨੋਂ ਮਾਰਨ ਦੀਆਂ ਧਮਕੀਆਂ ’ਤੇ ਤੋੜੀ ਚੁੱਪੀ, ਲੋਕ ਕਰ ਰਹੇ ਤਾਰੀਫ਼

ਮੁੰਬਈ (ਬਿਊਰੋ)– ਬਾਲੀਵੁੱਡ ਦੇ ਦਬੰਗ ਸਲਮਾਨ ਖ਼ਾਨ ਨੂੰ ਲੰਬੇ ਸਮੇਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਬੁੱਧਵਾਰ ਨੂੰ ਸਲਮਾਨ ਇਕ ਪ੍ਰੈੱਸ ਕਾਨਫਰੰਸ ’ਚ ਸ਼ਾਮਲ ਹੋਏ, ਜਿਥੇ ਉਨ੍ਹਾਂ ਨੇ ਪਹਿਲੀ ਵਾਰ ਗੈਂਗਸਟਰਾਂ ਤੋਂ ਮਿਲੀਆਂ ਧਮਕੀਆਂ ’ਤੇ ਆਪਣੀ ਚੁੱਪੀ ਤੋੜੀ। ਯਕੀਨ ਕਰੋ ਸਲਮਾਨ ਖ਼ਾਨ ਦਾ ਜਵਾਬ ਤੁਹਾਨੂੰ ਪ੍ਰਭਾਵਿਤ ਕਰੇਗਾ। ਅਦਾਕਾਰ ਦੇ ਜਵਾਬ ’ਚ ਉਨ੍ਹਾਂ ਦਾ ਸਵੈਗ ਸਾਫ ਨਜ਼ਰ ਆ ਰਿਹਾ ਸੀ।

ਪ੍ਰੈੱਸ ਕਾਨਫਰੰਸ ’ਚ ਸਲਮਾਨ ਤੋਂ ਪੁੱਛਿਆ ਗਿਆ, ‘‘ਸਲਮਾਨ ਤੁਸੀਂ ਪੂਰੇ ਭਾਰਤ ਦੇ ਭਾਈਜਾਨ ਹੋ। ਤੁਹਾਨੂੰ ਮਿਲਣ ਵਾਲੀਆਂ ਧਮਕੀਆਂ ਨਾਲ ਤੁਸੀਂ ਕਿਵੇਂ ਨਜਿੱਠਦੇ ਹੋ?’’ ਇਸ ਦੇ ਜਵਾਬ ’ਚ ਸਲਮਾਨ ਖ਼ਾਨ ਨੇ ਮੁਸਕਰਾਉਂਦਿਆਂ ਕਿਹਾ, ‘‘ਪੂਰੇ ਭਾਰਤ ਦਾ ਭਾਈਜਾਨ ਨਹੀਂ ਹਾਂ, ਕਿਸੇ ਦੀ ਜਾਨ ਵੀ ਹਾਂ ਮੈਂ। ਬਹੁਤ ਸਾਰਿਆਂ ਦੀ ਜਾਨ ਹਾਂ ਅਸੀਂ। ਭਾਈਜਾਨ ਉਨ੍ਹਾਂ ਲਈ ਹਾਂ, ਜੋ ਭਰਾ ਹਨ ਤੇ ਜਿਨ੍ਹਾਂ ਨੂੰ ਅਸੀਂ ਭੈਣਾਂ ਬਣਾਉਣਾ ਚਾਹੁੰਦੇ ਹਾਂ।’’

ਇਹ ਖ਼ਬਰ ਵੀ ਪੜ੍ਹੋ : ਹਨੂੰਮਾਨ ਜਯੰਤੀ ਮੌਕੇ ‘ਆਦਿਪੁਰਸ਼’ ਦੀ ਟੀਮ ਨੇ ਸਾਂਝਾ ਕੀਤਾ ਬਜਰੰਗ ਬਲੀ ਦਾ ਪੋਸਟਰ, ਦੇਖ ਮੁੜ ਭੜਕੇ ਲੋਕ

ਅਦਾਕਾਰ ਦੇ ਜਵਾਬ ਦੀ ਸੋਸ਼ਲ ਮੀਡੀਆ ’ਤੇ ਤਾਰੀਫ਼ ਹੋ ਰਹੀ ਹੈ। ਲੋਕਾਂ ਨੇ ਇਸ ਨੂੰ ਸਭ ਤੋਂ ਵਧੀਆ ਪਲ ਕਿਹਾ ਹੈ। ਪ੍ਰਸ਼ੰਸਕਾਂ ਨੇ ਦਬੰਗ ਖ਼ਾਨ ਦੇ ਜਵਾਬ ਨੂੰ Savage ਕਿਹਾ। ਕਿਸੇ ਨੇ ਲਿਖਿਆ, ‘‘ਭਰਾ ਮੋਡ ਆਨ।’’ ਲੋਕਾਂ ਨੇ ਸਲਮਾਨ ਦੇ ਆਤਮ ਵਿਸ਼ਵਾਸ ਦੀ ਤਾਰੀਫ਼ ਕੀਤੀ।

ਗੈਂਗਸਟਰ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਲੰਬੇ ਸਮੇਂ ਤੋਂ ਸਲਮਾਨ ਦਾ ਪਿੱਛਾ ਕਰ ਰਹੇ ਹਨ। ਪ੍ਰਸ਼ੰਸਕ ਅਦਾਕਾਰ ਦੀ ਜਾਨ ’ਤੇ ਮੰਡਰਾ ਰਹੇ ਖ਼ਤਰੇ ਨੂੰ ਦੇਖ ਕੇ ਪ੍ਰੇਸ਼ਾਨ ਹਨ। ਧਮਕੀਆਂ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਕਦੇ ਸਲਮਾਨ ਨੂੰ ਧਮਕੀ ਭਰੇ ਈ-ਮੇਲ ਭੇਜੇ ਗਏ ਤੇ ਕਦੇ ਨੋਟ ਲਿਖ ਕੇ ਚਿਤਾਵਨੀ ਦਿੱਤੀ ਗਈ। ਹਾਲ ਹੀ ’ਚ ਸਲਮਾਨ ਨੂੰ ਮੇਲ ’ਤੇ ਮਿਲੀ ਧਮਕੀ ’ਚ ਮਾਮਲਾ ਬੰਦ ਕਰਨ ਬਾਰੇ ਲਿਖਿਆ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News