ਪਨਵੇਲ ਸਥਿਤ ਫਾਰਮ ਹਾਊਸ 'ਚ ਕ੍ਰਿਸਮਸ ਮਨਾਉਣ ਗਏ ਸਲਮਾਨ ਖਾਨ ਨੂੰ ਸੱਪ ਨੇ ਡੱਸਿਆ

Sunday, Dec 26, 2021 - 01:20 PM (IST)

ਪਨਵੇਲ ਸਥਿਤ ਫਾਰਮ ਹਾਊਸ 'ਚ ਕ੍ਰਿਸਮਸ ਮਨਾਉਣ ਗਏ ਸਲਮਾਨ ਖਾਨ ਨੂੰ ਸੱਪ ਨੇ ਡੱਸਿਆ

ਮੁੰਬਈ- ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ ਉਨ੍ਹਾਂ ਨੂੰ ਸੱਪ ਨੇ ਡੱਸ ਲਿਆ ਹੈ। ਹਾਲਾਂਕਿ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ 25 ਦਸੰਬਰ ਦੀ ਰਾਤ ਸਲਮਾਨ ਖਾਨ ਦੇ ਪਨਵੇਲ ਸਥਿਤ ਫਾਰਮ ਹਾਊਸ ਦੀ ਹੈ ਜਿਥੇ ਉਹ ਪਰਿਵਾਰ ਸਮੇਤ ਕ੍ਰਿਸਮਸ ਮਨਾਉਣ ਗਏ ਸਨ।

PunjabKesari
ਰਿਪੋਰਟ ਮੁਤਾਬਕ ਸੱਪ ਜ਼ਹਿਰੀਲਾ ਨਹੀਂ ਸੀ। ਅਜਿਹੇ 'ਚ ਸਲਮਾਨ ਖਾਨ 'ਤੇ ਉਸ ਦੇ ਜ਼ਹਿਰ ਦਾ ਅਸਰ ਨਹੀਂ ਹੋਇਆ ਹੈ। ਸੱਪ ਦੇ ਡੱਸਣ ਤੋਂ ਬਾਅਦ ਸਲਸਾਨ ਖਾਨ ਨੂੰ ਨਵੀਂ ਮੁੰਬਈ ਦੇ ਕਾਮੋਠੇ ਇਲਾਕੇ ਦੇ ਐੱਮ.ਜੀ.ਐੱਮ. (ਮਹਾਤਮਾ ਗਾਂਧੀ ਮਿਸ਼ਨ) ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਅੱਜ ਸਵੇਰੇ ਕਰੀਬ ਨੌ ਵਜੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਹੈ। ਸਲਮਾਨ ਖਾਨ ਆਪਣੇ ਫਾਰਮ ਹਾਊਸ 'ਚ ਮੌਜੂਦ ਹਨ।

PunjabKesari

27 ਦਸੰਬਰ ਨੂੰ ਮਨਾਉਣਗੇ ਆਪਣਾ ਜਨਮਦਿਨ
ਦੱਸ ਦੇਈਏ ਕਿ ਸਲਮਾਨ ਖਾਨ 27 ਦਸੰਬਰ ਨੂੰ ਆਪਣਾ 56ਵਾਂ ਜਨਮ ਦਿਨ ਮਨਾਉਣਗੇ। ਕੋਰੋਨਾ ਦੇ ਨਵੇਂ ਵੈਰੀਏਂਟ ਓਮੀਕਰੋਨ ਦੇ ਵੱਧਦੇ ਮਾਮਲਿਆਂ ਦੇ ਕਾਰਨ ਭਾਈਜਾਨ ਇਸ ਵਾਰ ਆਪਣਾ ਜਨਮ ਦਿਨ ਬਹੁਤ ਜ਼ੋਰ-ਸ਼ੋਰ ਨਾਲ ਨਹੀਂ ਮਨਾਉਣਗੇ। ਰਿਪੋਰਟ ਮੁਤਾਬਕ ਸਲਮਾਨ ਖਾਨ ਆਪਣਾ ਜਨਮ ਦਿਨ ਪਨਵੇਲ ਫਾਰਮ ਹਾਊਸ 'ਚ ਮਨਾਉਣ ਵਾਲੇ ਸਨ। ਪਾਰਟੀ 'ਚ ਪਰਿਵਾਰ ਵਾਲੇ ਅਤੇ ਕੁਝ ਖਾਸ ਦੋਸਤ ਹੀ ਸ਼ਾਮਲ ਹੋਣਗੇ। ਉਂਝ ਤਾਂ ਸਲਮਾਨ ਖਾਨ ਦੀ ਬਰਥਡੇਅ ਪਾਰਟੀ ਦੀ ਲਿਸਟ ਕਾਫੀ ਲੰਬੀ ਹੁੰਦੀ ਹੈ ਪਰ ਦੋ ਸਾਲਾਂ ਤੋਂ ਕੋਰੋਨਾ ਦੌਰਾਨ ਉਨ੍ਹਾਂ ਨੇ ਆਪਣਾ ਜਨਮ ਦਿਨ ਕਾਫੀ ਸਿੰਪਲ ਤਰੀਕੇ ਨਾਲ ਸੈਲੀਬਿਰੇਟ ਕੀਤਾ ਹੈ।


author

Aarti dhillon

Content Editor

Related News