ਸਲਮਾਨ ਖ਼ਾਨ ਨੇ ਜੇਡ ਤੇ ਆਕਾਂਕਸ਼ਾ ਦੇ ਕਿੱਸ ਵਿਵਾਦ ’ਤੇ ਦਿੱਤੀ ਪ੍ਰਤੀਕਿਰਿਆ, ਗੁੱਸੇ ’ਚ ਛੱਡਿਆ ਸ਼ੋਅ!

Sunday, Jul 02, 2023 - 12:56 PM (IST)

ਸਲਮਾਨ ਖ਼ਾਨ ਨੇ ਜੇਡ ਤੇ ਆਕਾਂਕਸ਼ਾ ਦੇ ਕਿੱਸ ਵਿਵਾਦ ’ਤੇ ਦਿੱਤੀ ਪ੍ਰਤੀਕਿਰਿਆ, ਗੁੱਸੇ ’ਚ ਛੱਡਿਆ ਸ਼ੋਅ!

ਮੁੰਬਈ (ਬਿਊਰੋ)– ਸਲਮਾਨ ਖ਼ਾਨ ਨੇ ਜੇਡ ਹਦੀਦ ਤੇ ਆਕਾਂਕਸ਼ਾ ਪੁਰੀ ਦੀ ਵਾਇਰਲ ਕਿੱਸ ’ਤੇ ਪ੍ਰਤੀਕਿਰਿਆ ਦਿੱਤੀ ਹੈ। ਉਹ ਬਹੁਤ ਗੁੱਸੇ ’ਚ ਹੈ। ਬਿੱਗ ਬੌਸ ਮੁਕਾਬਲੇਬਾਜ਼ ਜੇਡ ਹਦੀਦ ਤੇ ਆਕਾਂਕਸ਼ਾ ਪੁਰੀ ਵਿਚਾਲੇ ਹੋਈ ਕਿੱਸ ਨੂੰ ਲੈ ਕੇ ਸਲਮਾਨ ਖ਼ਾਨ ਖ਼ੁਸ਼ ਨਹੀਂ ਹਨ। ਜੇਡ ਤੇ ਆਕਾਂਕਸ਼ਾ ਨੇ 30 ਸੈਕਿੰਡ ਦੀ ਕਿੱਸ ਕੀਤੀ ਸੀ। ਦੋਵਾਂ ਨੂੰ ਇਹ ਕਰਨ ਦਾ ਟਾਸਕ ਦਿੱਤਾ ਗਿਆ ਸੀ।

ਹੁਣ ਇਕ ਨਵਾਂ ਪ੍ਰੋਮੋ ਜਾਰੀ ਕੀਤਾ ਗਿਆ ਹੈ। ਇਹ ਸ਼ਨੀਵਾਰ ਨੂੰ ਜਾਰੀ ਕੀਤਾ ਗਿਆ ਹੈ। ਇਸ ’ਚ ਸਲਮਾਨ ਖ਼ਾਨ ਦੋਵਾਂ ਨੂੰ ਝਿੜਕਦੇ ਨਜ਼ਰ ਆ ਰਹੇ ਹਨ। ਇਹ ਵੀਕੈਂਡ ਕਾ ਵਾਰ ਦੇ ਐਪੀਸੋਡ ਦਾ ਪ੍ਰੋਮੋ ਹੈ। ਇਸ ’ਚ ਉਹ ਕਹਿੰਦੇ ਨਜ਼ਰ ਆ ਰਹੇ ਹਨ, ‘‘ਤੁਹਾਨੂੰ ਸਭ ਨੂੰ ਲੱਗਦਾ ਹੈ ਕਿ ਇਹ ਹਫ਼ਤੇ ਦੀ ਖ਼ਾਸ ਗੱਲ ਸੀ। ਪਰਵਰਿਸ਼, ਪਰਿਵਾਰ, ਨੈਤਿਕਤਾ, ਕੀ ਉਹ ਟਾਸਕ ਤੁਹਾਡੇ ਸੱਭਿਆਚਾਰ ਨੂੰ ਲੈ ਕੇ ਸੀ। ਤੁਹਾਨੂੰ ਲੋਕਾਂ ਨੂੰ ਮੇਰੇ ਤੋਂ ਮੁਆਫ਼ੀ ਮੰਗਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਜੋ ਵੀ ਕੀਤਾ, ਹੁਣ ਮੇਰੇ ਲਈ ਕੋਈ ਫਰਕ ਨਹੀਂ ਪੈਂਦਾ। ਮੈਂ ਇਥੋਂ ਜਾ ਰਿਹਾ ਹਾਂ। ਮੈਂ ਇਹ ਸ਼ੋਅ ਛੱਡ ਰਿਹਾ ਹਾਂ।’’

ਇਹ ਖ਼ਬਰ ਵੀ ਪੜ੍ਹੋ : ਦੋ ਦਿਨਾਂ ’ਚ ‘ਕੈਰੀ ਆਨ ਜੱਟਾ 3’ ਨੇ ਗੱਡੇ ਕਮਾਈ ਦੇ ਝੰਡੇ, ਸ਼ੋਅ ਚੱਲ ਰਹੇ ਹਾਊਸਫੁੱਲ

ਇਸ ਤੋਂ ਬਾਅਦ ਉਹ ਸਟੇਜ ਤੋਂ ਚਲੇ ਜਾਂਦੇ ਹਨ, ਜਿਸ ਨੂੰ ਦੇਖ ਕੇ ਹਰ ਕੋਈ ਦੰਗ ਰਹਿ ਜਾਂਦਾ ਹੈ।

ਜੇਡ ਹਦੀਦ ਤੇ ਆਕਾਂਕਸ਼ਾ ਪੁਰੀ ਉਨ੍ਹਾਂ ਦੇ ਕਿੱਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਟ੍ਰੈਂਡ ਕਰਨ ਲੱਗੇ। ਜੇਡ ਨੇ ਆਕਾਂਕਸ਼ਾ ਨੂੰ ਮਾੜਾ ਕਿੱਸਰ ਵੀ ਕਿਹਾ। ਇਸ ਦੇ ਨਾਲ ਹੀ ਆਕਾਂਕਸ਼ਾ ਪੁਰੀ ਨੇ ਵੀ ਮੰਨਿਆ ਕਿ ਉਹ ਕਿੱਸ ਦੌਰਾਨ ਅਸਹਿਜ ਸੀ।

ਇਕ ਹੋਰ ਪ੍ਰੋਮੋ ’ਚ ਸਲਮਾਨ ਖ਼ਾਨ ਬੇਬੀਕਾ ਧੁਰਵੇ ਨੂੰ ਰੋਕੇ ਜਾਣ ਲਈ ਰੌਲਾ ਪਾ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਉਹ ਪਿਛਲੇ ਹਫ਼ਤੇ ਲਗਾਤਾਰ ਘਰ ’ਚ ਹੰਗਾਮਾ ਕਰਦੀ ਨਜ਼ਰ ਆ ਰਹੀ ਹੈ। ਜਦੋਂ ਉਨ੍ਹਾਂ ਨੇ ਸਲਮਾਨ ਖ਼ਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਵੀ ਝਿੜਕਿਆ ਗਿਆ।

ਬਿੱਗ ਬੌਸ ਓ. ਟੀ. ਟੀ. ਸੀਜ਼ਨ 2 ’ਚ ਜੀਆ ਸ਼ੰਕਰ, ਮਨੀਸ਼ਾ ਰਾਣੀ, ਅਭਿਸ਼ੇਕ ਮਲਹਾਨ, ਪੂਜਾ ਭੱਟ ਤੇ ਫਲਕਨਾਜ਼ ਵਰਗੇ ਮੁਕਾਬਲੇਬਾਜ਼ ਹਨ। ਉਥੇ ਹੀ ਇਸ ਹਫ਼ਤੇ ਅਭਿਸ਼ੇਕ, ਆਕਾਂਕਸ਼ਾ ਪੁਰੀ ਤੇ ਜੀਆ ਸ਼ੰਕਰ ਨੂੰ ਘਰ ਤੋਂ ਬੇਦਖਲ ਕਰਨ ਲਈ ਨਾਮਜ਼ਦ ਕੀਤਾ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News