ਸਲਮਾਨ ਖ਼ਾਨ ਨੇ ਅਭਿਸ਼ੇਕ ਮਲਹਾਨ ਨੂੰ ਬਣਾਇਆ ਨਿਸ਼ਾਨਾ, ਲੋਕਾਂ ਨੇ ਕਿਹਾ– ‘ਇਹ ਸ਼ੋਅ ਪੱਖਪਾਤੀ ਹੈ’
Monday, Aug 07, 2023 - 03:06 PM (IST)
ਮੁੰਬਈ (ਬਿਊਰੋ)– ‘ਬਿੱਗ ਬੌਸ OTT 2’ ਆਪਣੇ ਗ੍ਰੈਂਡ ਫਿਨਾਲੇ ਤੋਂ ਕੁਝ ਦਿਨ ਦੂਰ ਹੈ। ਅਜਿਹੇ ’ਚ ਸਾਰੇ ਮੁਕਾਬਲੇਬਾਜ਼ ਇਕ-ਦੂਜੇ ਨੂੰ ਸਖ਼ਤ ਟੱਕਰ ਦੇ ਰਹੇ ਹਨ। ਜਿਵੇਂ-ਜਿਵੇਂ ਸ਼ੋਅ ਦਾ ਫਿਨਾਲੇ ਨੇੜੇ ਆ ਰਿਹਾ ਹੈ, ਘਰ ਦਾ ਮਾਹੌਲ ਵਿਗੜਦਾ ਜਾ ਰਿਹਾ ਹੈ। ਸਾਰੇ ਮੁਕਾਬਲੇਬਾਜ਼ਾਂ ਵਿਚਾਲੇ ਸਖ਼ਤ ਮੁਕਾਬਲਾ ਚੱਲ ਰਿਹਾ ਹੈ। ਅਭਿਸ਼ੇਕ ਮਲਹਾਨ ਨੇ ਸ਼ੋਅ ’ਚ ਤਰੱਕੀ ਕੀਤੀ ਹੈ ਤੇ ਪੂਜਾ ਭੱਟ ਨੂੰ ਸਖ਼ਤ ਟੱਕਰ ਦੇਣ ਤੋਂ ਬਾਅਦ ਪਿਛਲੇ ਹਫ਼ਤੇ ਘਰ ਦਾ ਕਪਤਾਨ ਚੁਣਿਆ ਗਿਆ ਹੈ।
ਇਸ ਦੇ ਨਾਲ ਹੀ ਇਸ ‘ਵੀਕੈਂਡ ਕਾ ਵਾਰ’ ’ਚ ਸਲਮਾਨ ਖ਼ਾਨ ਨੇ ਅਭਿਸ਼ੇਕ ਮਲਹਾਨ ਨੂੰ ਝਾੜ ਪਾਈ ਹੈ। ਦਰਅਸਲ ਇਸ ਹਫ਼ਤੇ ਸਲਮਾਨ ਖ਼ਾਨ ਨੇ ਪੂਜਾ ਭੱਟ ਤੇ ਅਭਿਸ਼ੇਕ ਮਲਹਾਨ ਵਿਚਾਲੇ ਹੋਈ ਤਕਰਾਰ ’ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ‘ਵੀਕੈਂਡ ਕਾ ਵਾਰ’ ਐਪੀਸੋਡ ਦੌਰਾਨ ਸਲਮਾਨ ਖ਼ਾਨ ਨੇ ‘ਬਿੱਗ ਬੌਸ 12’ ਦੇ ਪਹਿਲੇ ਫਾਈਨਲਿਸਟ ਅਭਿਸ਼ੇਕ ਦੇ ਭਰੋਸੇ ’ਤੇ ਚੁਟਕੀ ਲਈ।
ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਦਾਕਾਰ ਦੀ ਪਤਨੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਘਰ 'ਚ ਛਾਇਆ ਮਾਤਮ
ਉਨ੍ਹਾਂ ਕਿਹਾ ਕਿ ‘ਬਿੱਗ ਬੌਸ’ ਤੁਹਾਡੇ ਕਾਰਨ ਚੱਲ ਰਿਹਾ ਹੈ ਕਿਉਂਕਿ ਇਸ ’ਚ ਅਭਿਸ਼ੇਕ ਮਲਹਾਨ ਮੌਜੂਦ ਹਨ ਤੇ ਉਨ੍ਹਾਂ ਦੇ ਫਾਲੋਅਰਸ ਇਸ ਨੂੰ ਦੇਖ ਰਹੇ ਹਨ। ਸਲਮਾਨ ਖ਼ਾਨ ਨੇ ਕਿਹਾ ਕਿ ਜੇਕਰ ਤੁਸੀਂ ਨਾ ਹੁੰਦੇ ਤਾਂ ਸਾਡਾ ਕੀ ਹੋਣਾ ਸੀ। ਅਸੀਂ ਇਸ ਸ਼ੋਅ ਦਾ ਹਿੱਸਾ ਬਣਨ ਲਈ ਤੁਹਾਡੇ ਧੰਨਵਾਦੀ ਹਾਂ। ਸਲਮਾਨ ਖ਼ਾਨ ਨੇ ਪੂਜਾ ਨਾਲ ਅਭਿਸ਼ੇਕ ਮਲਹਾਨ ਦੇ ਵਿਵਹਾਰ ਬਾਰੇ ਵੀ ਗੱਲ ਕੀਤੀ। ਅਭਿਸ਼ੇਕ ਮਲਹਾਨ ਤੋਂ ਉਨ੍ਹਾਂ ਦੇ ਪਿਤਾ ਦੀ ਉਮਰ ਪੁੱਛੀ ਤਾਂ ਉਨ੍ਹਾਂ ਨੇ 62 ਸਾਲ ਦੱਸੀ।
ਇਸ ਬਾਰੇ ਸਲਮਾਨ ਨੇ ਕਿਹਾ ਕਿ ਉਹ ਉਸ ਦੇ ਪਿਤਾ ਤੋਂ ਸਿਰਫ 3 ਸਾਲ ਛੋਟੇ ਹਨ ਤੇ ਅਭਿਸ਼ੇਕ ਵੀ ਬੁੱਢੇ ਹੋ ਜਾਣਗੇ। ਉਥੇ ਪੂਜਾ ਭੱਟ ਵੀ ਸਲਮਾਨ ਖ਼ਾਨ ਨਾਲ ਅਭਿਸ਼ੇਕ ਦੇ ਵਿਵਹਾਰ ਨੂੰ ਲੈ ਕੇ ਭਾਵੁਕ ਹੋ ਕੇ ਗੱਲ ਕਰਦੀ ਨਜ਼ਰ ਆਈ। ਉਨ੍ਹਾਂ ਕਿਹਾ ਕਿ ਮੈਂ ਇਸ ਸਭ ਤੋਂ ਦੁਖੀ ਹਾਂ। ਮੈਨੂੰ ਨਹੀਂ ਲੱਗਦਾ ਕਿ ਅਸੀਂ ਉਸ ਉਮਰ ’ਚ ਅਜਿਹੇ ਸੀ। ਫਿਰ ਵੀ ਮਹਿਸੂਸ ਹੁੰਦਾ ਹੈ ਕਿ ਕੁਝ ਹਾਸਲ ਨਹੀਂ ਹੋਇਆ।
ਹਾਲਾਂਕਿ ਸਲਮਾਨ ਖ਼ਾਨ ਦੇ ਇਸ ਰਵੱਈਏ ਤੋਂ ਅਭਿਸ਼ੇਕ ਮਲਹਾਨ ਦੇ ਪ੍ਰਸ਼ੰਸਕ ਕਾਫੀ ਨਾਰਾਜ਼ ਸਨ ਤੇ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਆਪਣੀ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਹੈ। ਇਕ ਪ੍ਰਸ਼ੰਸਕ ਨੇ ਲਿਖਿਆ, ‘‘ਬਿੱਗ ਬੌਸ ਓ. ਟੀ. ਟੀ. 2’ ’ਤੇ ਸ਼ਰਮ ਕਰੋ। ਕਿਸੇ ਨੂੰ ਇੰਨਾ ਵੀ ਨੀਵਾਂ ਨਹੀਂ ਕਰਨਾ ਚਾਹੀਦਾ, ਸ਼ਰਮ ਆਉਣੀ ਚਾਹੀਦੀ ਹੈ। ਅਭਿਸ਼ੇਕ ਨੂੰ ਮਲਹਾਨ ਲਈ ਬਹੁਤ ਬੁਰਾ ਲੱਗਦਾ ਹੈ। ਇਸ ਦੇ ਨਾਲ ਹੀ ਕਈ ਲੋਕਾਂ ਨੇ ਸਲਮਾਨ ਖ਼ਾਨ ਨੂੰ ਪੱਖਪਾਤੀ ਵੀ ਕਿਹਾ। ਲੋਕ ਹੁਣ ਖੁੱਲ੍ਹ ਕੇ ਸਲਮਾਨ ਖ਼ਾਨ ਦਾ ਵਿਰੋਧ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।