ਸਲਮਾਨ ਨੂੰ ਮਿਲ ਰਹੀਆਂ ਧਮਕੀਆਂ ''ਤੇ EX ਪ੍ਰੇਮਿਕਾ ਦਾ ਬਿਆਨ, ਹੁਣ ਸ਼ਰੇਆਮ ਆਖ ''ਤੀ ਇਹ ਗੱਲ

Tuesday, Oct 22, 2024 - 03:40 PM (IST)

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਕਈ ਵਾਰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਹਾਲ ਹੀ 'ਚ ਲਾਰੈਂਸ ਬਿਸ਼ਨੋਈ ਗੈਂਗ ਸਲਮਾਨ ਦੇ ਕਰੀਬੀ ਹੋਣ ਦਾ ਦਾਅਵਾ ਕਰਦੇ ਹੋਏ ਐੱਨ. ਸੀ. ਪੀ. ਨੇਤਾ ਬਾਬਾ ਸਿੱਦੀਕੀ ਦੀ ਹੱਤਿਆ ਕਰ ਦਿੱਤੀ ਗਈ ਸੀ। ਉਦੋਂ ਤੋਂ ਹੀ ਅਦਾਕਾਰ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।

ਬਿਸ਼ਨੋਈ ਭਾਈਚਾਰੇ ਲਈ ਹਿਰਨ ਦਾ ਕੀ ਮਹੱਤਵ?
ਇਸ ਪੂਰੇ ਮਾਮਲੇ 'ਤੇ ਸਲਮਾਨ ਖ਼ਾਨ ਦੀ ਸਾਬਕਾ ਪ੍ਰੇਮਿਕਾ ਸੋਮੀ ਅਲੀ ਨੇ ਇੱਕ ਮੀਡੀਆ ਅਦਾਰੇ ਨਾਲ ਗੱਲ ਕੀਤੀ ਹੈ। ਸੋਮੀ ਮੁਤਾਬਕ ਸਲਮਾਨ ਖ਼ਾਨ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਕਾਲੇ ਹਿਰਨ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਬਿਸ਼ਨੋਈ ਭਾਈਚਾਰੇ ਲਈ ਹਿਰਨ ਦਾ ਕੀ ਹਮੱਤਵ ਹੈ। ਮੈਂ ਉਸ ਵਲੋਂ ਮੁਆਫੀ ਮੰਗਣਾ ਚਾਹੁੰਦੀ ਹਾਂ। ਸਲਮਾਨ ਦਾ ਪਿੱਛਾ ਨਾ ਕਰੋ। ਮੇਰਾ ਸਲਮਾਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੈਂ ਉਸ ਨਾਲ ਆਖਰੀ ਵਾਰ ਸਾਲ 2012 'ਚ ਗੱਲ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰਾ ਦਾ ਇੰਸਟਾਗ੍ਰਾਮ ਹੈਕ, ਫਿਰੌਤੀ 'ਚ ਮੰਗੇ 5 ਲੱਖ

ਕਿਸੇ ਦਾ ਕਤਲ ਨਾ ਹੋਵੇ : ਸੋਮੀ
ਸੋਮੀ ਅਲੀ ਨੇ ਅੱਗੇ ਕਿਹਾ ਕਿ, ''ਮੈਂ ਬੱਸ ਇਹੀ ਚਾਹੁੰਦੀ ਹਾਂ ਕਿ ਕਿਸੇ ਦਾ ਕਤਲ ਨਾ ਹੋਵੇ। ਮੇਰਾ ਇਸ ’ਚ ਕੋਈ ਫਾਇਦਾ ਨਹੀਂ ਹੈ। ਮੈਨੂੰ ਕੋਈ ਪਬਲੀਸਿਟੀ ਨਹੀਂ ਚਾਹੀਦੀ ਪਰ ਮੈਂ ਨਹੀਂ ਚਾਹੁੰਦੀ ਕਿ ਕੋਈ ਮਾਰਿਆ ਜਾਵੇ। ਜੋ ਮੇਰਾ ਗੁਆਂਢੀ ਹੈ, ਜੋ ਕਿਸੇ ਦਾ ਦੋਸਤ ਹੈ, ਕਿਸੇ ਦਾ ਵੀ ਮਰਡਰ ਨਹੀਂ ਹੋਣਾ ਚਾਹੀਦਾ। ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਮੈਂ ਹਿੰਸਾ ਦੇ ਖ਼ਿਲਾਫ਼ ਹਾਂ। ਮੈਂ ਨਵੰਬਰ 'ਚ ਲਾਰੈਂਸ ਬਿਸ਼ਨੋਈ ਨੂੰ ਮਿਲਾਂਗੀ।''
ਸੋਮੀ ਨੇ ਅੱਗੇ ਕਿਹਾ ਕਿ ਜਦੋਂ ਸਲਮਾਨ ਨੂੰ ਨਹੀਂ ਪਤਾ ਸੀ ਕਿ ਕਾਲੇ ਹਿਰਨ ਦੀ ਪੂਜਾ ਬਿਸ਼ਨੋਈ ਭਾਈਚਾਰੇ ਦੁਆਰਾ ਕੀਤੀ ਜਾਂਦੀ ਹੈ ਤਾਂ ਕੋਈ ਤਰਕ ਨਹੀਂ ਹੈ। ਮੈਂ ਲਾਰੈਂਸ ਨਾਲ ਗੱਲ ਕਰਨਾ ਚਾਹੁੰਦੀ ਹਾਂ। ਮੈਂ ਬਿਸ਼ਨੋਈ ਨਾਲ ਗੱਲ ਕਰਨਾ ਚਾਹੁੰਦੀ ਹਾਂ ਕਿਉਂਕਿ ਜਦੋਂ ਅਜਿਹਾ ਹੋਇਆ ਤਾਂ ਉਹ 5 ਸਾਲ ਦਾ ਸੀ। ਉਸ ਨੂੰ ਸਮਝਾਉਣ ਦੀ ਲੋੜ ਹੈ। ਜੇਕਰ ਤੁਸੀਂ ਇਹ ਗੱਲ ਕਿਸੇ ਵੀ ਬੱਚੇ ਦੇ ਦਿਮਾਗ 'ਚ ਪਾ ਦਿਓਗੇ ਕਿ ਸਲਮਾਨ ਨੇ ਤੁਹਾਡੇ ਭਗਵਾਨ ਨੂੰ ਮਾਰ ਦਿੱਤਾ ਹੈ ਤਾਂ ਉਹ ਕੀ ਸਮਝੇਗਾ। ਉਹ ਹੁਣ 33 ਸਾਲਾਂ ਦਾ ਹੈ। ਉਸ ਨੂੰ ਬੈਠ ਕੇ ਸਮਝਾਉਣ ਦੀ ਲੋੜ ਹੈ ਕਿ ਇਸ ਅਪਰਾਧ ਦੇ ਚੱਕਰ ਨੂੰ ਤੋੜਨਾ ਜ਼ਰੂਰੀ ਹੈ ਅਤੇ ਸਲਮਾਨ ਕਿਉਂ ਮੁਆਫੀ ਮੰਗਣਗੇ ਜਦੋਂ ਉਨ੍ਹਾਂ ਨੇ ਕੁਝ ਨਹੀਂ ਕੀਤਾ ਹੈ। ਇਹ ਕਿਹੜਾ ਤਰਕ ਹੈ? 

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਹਿਨਾ ਖ਼ਾਨ ਦੀ ਪੋਸਟ ਵਾਇਰਲ, ਲਿਖਿਆ- 'ਆਖਰੀ ਦਿਨ...'

ਸਲਮਾਨ ਦੀ ਕਰਨਾ ਚਾਹੁੰਦੀ ਹੈ ਮਦਦ
ਦੱਸਣਯੋਗ ਹੈ ਕਿ ਸੋਮੀ ਅਲੀ ਸਲਮਾਨ ਨਾਲ ਰਿਲੇਸ਼ਨਸ਼ਿਪ 'ਚ ਰਹਿ ਚੁੱਕੀ ਹੈ। ਦੋਵੇਂ ਕਾਫੀ ਸਮੇਂ ਤੋਂ ਡੇਟ ਕਰ ਰਹੇ ਸਨ। ਅਦਾਕਾਰਾ ਨੇ ਦੱਸਿਆ ਸੀ ਕਿ ਸਲਮਾਨ ਨੇ ਉਸ ਨੂੰ ਐਸ਼ਵਰਿਆ ਰਾਏ ਲਈ ਛੱਡ ਦਿੱਤਾ ਸੀ। ਇਸ ਤੋਂ ਬਾਅਦ ਉਹ ਕਈ ਮੌਕਿਆਂ 'ਤੇ ਸਲਮਾਨ 'ਤੇ ਦੋਸ਼ ਲਗਾ ਚੁੱਕੀ ਹੈ ਪਰ ਹੁਣ ਉਹ ਲਾਰੈਂਸ ਨਾਲ ਗੱਲ ਕਰਕੇ ਸਲਮਾਨ ਦੀ ਮਦਦ ਕਰਨਾ ਚਾਹੁੰਦੀ ਹੈ।

ਇਹ ਖ਼ਬਰ ਵੀ ਪੜ੍ਹੋ - ਇਤਿਹਾਸ ਰਚਣ ਮਗਰੋਂ ਦਿਲਜੀਤ ਨੇ ਕਿਹਾ- 'ਮੈਨੂੰ ਬਹੁਤਾ ਪੜ੍ਹਨਾ ਲਿਖਣਾ ਨਹੀਂ ਆਉਂਦਾ ਪਰ...'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


sunita

Content Editor

Related News