ਸ਼ਬਾਨਾ ਨੂੰ ਐਵਾਰਡ ਮਿਲਣ 'ਤੇ ਬੋਲੇ ਫੈਸਟੀਵਲ ਡਾਇਰੈਕਟਰ ਸ਼ਵਿੰਦਰ, ਸ਼ਰੇਆਮ ਆਖੀ ਇਹ ਗੱਲ
Saturday, Oct 12, 2024 - 03:43 PM (IST)
ਮੁੰਬਈ - ਅਭਿਨੇਤਰੀ ਸ਼ਬਾਨਾ ਆਜ਼ਮੀ ਨੂੰ ਮੁੰਬਈ ਅਕੈਡਮੀ ਆਫ ਮੂਵਿੰਗ ਇਮੇਜ (ਮਾਮੀ) ਵਲੋਂ ਆਯੋਜਿਤ ਹੋਣ ਵਾਲੇ ਮੁੰਬਈ ਫਿਲਮ ਫੈਸਟੀਵਲ ਵਿਚ ‘ਐਕਸੀਲੈਂਸ ਇਨ ਸਿਨੇਮਾ’ ਐਵਾਰਡ ਦਿੱਤਾ ਜਾਵੇਗਾ। ਇਹ ਸਨਮਾਨ ਉਨ੍ਹਾਂ ਨੂੰ ਫਿਲਮ ਇੰਡਸਟਰੀ ਵਿਚ ਉਨ੍ਹਾਂ ਦੇ 50 ਸਾਲਾਂ ਦੇ ਸ਼ਾਨਦਾਰ ਕਰੀਅਰ ਲਈ ਦਿੱਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - 'ਮੈਨੂੰ ਮੇਰੇ ਪੁੱਤ ਦੇ ਦੋਸਤਾਂ ਤੋਂ ਬਚਾ ਲਵੋ', ਬਲਕੌਰ ਸਿੰਘ ਨੇ ਲਾਈਵ ਹੋ ਕੇ ਦਿੱਤਾ ਵੱਡਾ ਬਿਆਨ
ਮੁੰਬਈ ਫਿਲਮ ਫੈਸਟੀਵਲ ਹਰ ਸਾਲ ਮਾਮੀ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ। 19 ਅਕਤੂਬਰ ਨੂੰ ਵਿੱਦਿਆ ਬਾਲਨ ਇਕ ‘ਮਾਸਟਰਕਲਾਸ’ ਦਾ ਆਯੋਜਨ ਕਰੇਗੀ, ਜਿਸ ਵਿੱਚ ਉਹ ਫਿਲਮ ਇੰਡਸਟਰੀ ਵਿੱਚ ਪੰਜ ਦਹਾਕਿਆਂ ਤੱਕ ਫੈਲੇ ਆਜ਼ਮੀ ਦੇ ਸਫ਼ਰ ਅਤੇ ਤਜ਼ਰਬਿਆਂ ਬਾਰੇ ਜਾਣਕਾਰੀ ਦੇਵੇਗੀ। ਆਜ਼ਮੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸ਼ਿਆਮ ਬੇਨੇਗਲ ਦੀ 1974 'ਚ ਆਈ ਫਿਲਮ 'ਅੰਕੁਰ' ਨਾਲ ਕੀਤੀ, ਜਿਸ ਤੋਂ ਬਾਅਦ ਉਸ ਨੇ 'ਅਰਥ', 'ਸਵਾਮੀ', 'ਸਪਰਸ਼', 'ਮੰਡੀ', 'ਮਾਸੂਮ', 'ਏਕ ਦਿਨ ਅਚਾਣਕ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੀ ਫ਼ਿਲਮ 'ਪੰਜਾਬ 95' ਨੂੰ ਲੈ ਕੇ ਭਖਿਆ ਵਿਵਾਦ, SGPC ਨੇ ਜਥੇਦਾਰ ਕੋਲ ਚੁੱਕਿਆ ਮਾਮਲਾ
ਫੈਸਟੀਵਲ ਦੇ ਡਾਇਰੈਕਟਰ ਸ਼ਵਿੰਦਰ ਸਿੰਘ ਡੂੰਗਰਪੁਰ ਨੇ ਕਿਹਾ ਕਿ ਆਜ਼ਮੀ ਵਰਗੀ ਉੱਘੀ ਅਭਿਨੇਤਰੀ ਨੂੰ ਸਨਮਾਨਿਤ ਕਰਨਾ ਚੰਗੀ ਕਿਸਮਤ ਦੀ ਗੱਲ ਹੈ। ਹਿੰਦੀ ਅਦਾਕਾਰਾ ਆਜ਼ਮੀ ਵੀ 'ਮਾਮੀ' ਦੀ ਸੰਸਥਾਪਕ ਮੈਂਬਰ ਹੈ। MAMI ਮੁੰਬਈ ਫਿਲਮ ਫੈਸਟੀਵਲ ਦਾ 2024 ਐਡੀਸ਼ਨ 19 ਅਕਤੂਬਰ ਤੋਂ 24 ਅਕਤੂਬਰ ਦੇ ਵਿਚਕਾਰ ਆਯੋਜਿਤ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।