ਉੱਤਰ ਪ੍ਰਦੇਸ਼ ਦੇ ਕਾਰੋਬਾਰੀ ਫੈਨ ਦਾ ਸਲਮਾਨ ਨੂੰ ਖ਼ਾਸ ਤੋਹਫ਼ਾ

Saturday, Oct 12, 2024 - 10:42 AM (IST)

ਉੱਤਰ ਪ੍ਰਦੇਸ਼ ਦੇ ਕਾਰੋਬਾਰੀ ਫੈਨ ਦਾ ਸਲਮਾਨ ਨੂੰ ਖ਼ਾਸ ਤੋਹਫ਼ਾ

ਮੁੰਬਈ (ਬਿਊਰੋ) - ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲੇ ਦੇ ਪਡਰੌਨਾ ਦੇ ਰਹਿਣ ਵਾਲੇ ਕਾਰੋਬਾਰੀ ਵਿਕਰਮ ਨੇ ਸੁਪਰਸਟਾਰ ਸਲਮਾਨ ਖਾਨ ਲਈ ਆਪਣਾ ਪਿਆਰ ਦਿਖਾਉਣ ਲਈ ਪੂਰਾ ਕਾਰੋਬਾਰੀ ਕੰਪਲੈਕਸ ਅਤੇ ਮਲਟੀਪਲੈਕਸ ਬਣਾਇਆ ਹੈ। ਇਸ ਮਲਟੀਪਲੈਕਸ ਨੂੰ ਬਣਾਉਣ ਦਾ ਵਿਕਰਮ ਅੱਗਰਵਾਲ ਦਾ ਸਫਰ 2015 ’ਚ ਉਦੋਂ ਸ਼ੁਰੂ ਹੋਇਆ ਸੀ, ਜਦੋਂ ਸਲਮਾਨ ਖਾਨ ਦੀ ‘ਬਜਰੰਗੀ ਭਾਈਜਾਨ’ ਰਿਲੀਜ਼ ਹੋਈ ਸੀ। 

ਇਹ ਖ਼ਬਰ ਵੀ ਪੜ੍ਹੋ - 'ਮੈਨੂੰ ਮੇਰੇ ਪੁੱਤ ਦੇ ਦੋਸਤਾਂ ਤੋਂ ਬਚਾ ਲਵੋ', ਬਲਕੌਰ ਸਿੰਘ ਨੇ ਲਾਈਵ ਹੋ ਕੇ ਦਿੱਤਾ ਵੱਡਾ ਬਿਆਨ

ਵਿਕਰਮ ਪਹਿਲੇ ਦਿਨ ਸ਼ਾਮ ਦੇ ਸ਼ੋਅ ਵਿੱਚ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਫਿਲਮ ਦੇਖਣਾ ਚਾਹੁੰਦਾ ਸੀ। ਆਪਣੇ ਸਾਰੇ ਕੁਨੈਕਸ਼ਨ ਵਰਤਣ ਤੋਂ ਬਾਅਦ ਵੀ ਉਹ ਟਿਕਟਾਂ ਦਾ ਪ੍ਰਬੰਧ ਨਹੀਂ ਕਰ ਸਕਿਆ। ਆਖਰਕਾਰ ਵਿਕਰਮ ਨੂੰ ਅਗਲੇ ਮੰਗਲਵਾਰ ਲਈ ਟਿਕਟ ਬੁੱਕ ਕਰਨੀ ਪਈ। ਉਸ ਨੂੰ ਸ਼ਰਮ ਮਹਿਸੂਸ ਹੋਈ ਕਿ ਉਸਦੇ ਨਾਂ, ਪ੍ਰਸਿੱਧੀ ਅਤੇ ਪੈਸੇ ਦੇ ਬਾਵਜੂਦ ਉਸ ਨੂੰ ਇਕ ਫਿਲਮ ਲਈ 45 ਟਿਕਟਾਂ ਨਹੀਂ ਮਿਲ ਸਕੀਆਂ, ਜੋ ਉਸਦਾ ਗਰੁੱਪ ਚਾਰ ਦਿਨਾਂ ਤੋਂ ਦੇਖਣਾ ਚਾਹੁੰਦਾ ਸੀ। ਇਸੇ ਸੋਚ ਨੂੰ ਧਿਆਨ ਵਿਚ ਰੱਖ ਕੇ ਉਸ ਨੇ ਪਡਰੌਨਾ ਵਿਚ 4 ਸਕਰੀਨਾਂ ਵਾਲਾ ਮਲਟੀਪਲੈਕਸ ਬਣਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News