ਸਲਮਾਨ ਦੀ ਜਾਨ ਨੂੰ ਖ਼ਤਰਾ? ਕਿਉਂ ਵਾਰ-ਵਾਰ ਮਿਲ ਰਹੀਆਂ ਨੇ ਧਮਕੀਆਂ

Monday, Oct 14, 2024 - 02:46 PM (IST)

ਮੁੰਬਈ (ਬਿਊਰੋ) : ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦਕੀ ਕਤਲ ਦੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਜ਼ਿੰਮੇਵਾਰੀ ਲਈ ਹੈ। ਦੂਜੇ ਪਾਸੇ ਮੁੰਬਈ ਪੁਲਿਸ ਨੂੰ ਵੀ ਸ਼ੁਰੂ ਤੋਂ ਹੀ ਇਸ ਕਤਲ ਕੇਸ ਵਿੱਚ ਲਾਰੈਂਸ ਬਿਸ਼ਨੋਈ ਦਾ ਹੱਥ ਹੋਣ ਦਾ ਸ਼ੱਕ ਸੀ। ਕਿਹਾ ਜਾਂਦਾ ਹੈ ਕਿ ਬਾਬਾ ਸਿੱਦਕੀ ਅਦਾਕਾਰ ਸਲਮਾਨ ਖਾਨ ਦੇ ਕਰੀਬੀ ਸਨ, ਇਸ ਕਾਰਨ ਲਾਰੈਂਸ ਬਿਸ਼ਨੋਈ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਹੈ। ਹੁਣ ਬਾਬਾ ਸਿੱਦਕੀ ਦੇ ਕਤਲ ਤੋਂ ਬਾਅਦ ਸਲਮਾਨ ਖਾਨ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਆਖਿਰ ਲਾਰੈਂਸ ਬਿਸ਼ਨੋਈ ਦੀ ਸਲਮਾਨ ਖਾਨ ਨਾਲ ਦੁਸ਼ਮਣੀ ਕੀ ਹੈ? ਆਓ ਇਸ ਪੂਰੇ ਮਾਮਲੇ ਨੂੰ ਸਮਝਦੇ ਹਾਂ...।

ਇਹ ਖ਼ਬਰ ਵੀ ਪੜ੍ਹੋ - ਆਖ਼ਰੀ ਕੀਮੋਥੈਰੇਪੀ ਕਾਰਨ ਵਿਗੜੀ ਹਿਨਾ ਖ਼ਾਨ ਦੀ ਹਾਲਤ, ਤਸਵੀਰਾਂ ਵੇਖ ਲੱਗੇਗਾ ਝਟਕਾ

ਕੀ ਹੈ ਕਾਲੇ ਹਿਰਨ ਦਾ ਮਸਲਾ?
ਤੁਸੀਂ ਕਾਲੇ ਹਿਰਨ ਦੇ ਸ਼ਿਕਾਰ ਦੇ ਮਾਮਲੇ ਬਾਰੇ ਸੁਣਿਆ ਹੋਵੇਗਾ, ਜਿਸ ਵਿੱਚ ਸਲਮਾਨ ਖਾਨ ਦਾ ਨਾਮ ਆਇਆ ਸੀ। ਫਿਲਮ 'ਹਮ ਸਾਥ ਸਾਥ ਹੈ' ਦੀ ਸ਼ੂਟਿੰਗ ਦੌਰਾਨ ਦਬੰਗ ਖਾਨ ਆਪਣੇ ਕੋ-ਸਟਾਰ ਤੱਬੂ, ਸੋਨਾਲੀ ਬਿੰਦਰੇ ਅਤੇ ਸੈਫ ਅਲੀ ਖਾਨ ਨਾਲ ਜੰਗਲ 'ਚ ਗਏ ਸਨ। ਇਸ ਦੌਰਾਨ ਸਲਮਾਨ ਖਾਨ 'ਤੇ ਕਾਲੇ ਹਿਰਨ ਦਾ ਸ਼ਿਕਾਰ ਕਰਨ ਦਾ ਇਲਜ਼ਾਮ ਲੱਗਿਆ ਸੀ। ਉਸ ਨੂੰ ਇਸ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਫਿਲਹਾਲ ਉਹ ਜ਼ਮਾਨਤ 'ਤੇ ਹੈ। ਹਾਲਾਂਕਿ ਦਬੰਗ ਖਾਨ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ ਉਹ ਮੌਕੇ 'ਤੇ ਮੌਜੂਦ ਸੀ ਪਰ ਉਸ ਨੇ ਹਿਰਨ ਦਾ ਸ਼ਿਕਾਰ ਨਹੀਂ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ ਨੂੰ ਮਸ਼ਹੂਰ ਗਾਇਕਾ ਨੇ ਲਿਆ ਲੰਮੇ ਹੱਥੀਂ, ਆਖੀ ਇਹ ਵੱਡੀ ਗੱਲ

ਕਾਲੇ ਹਿਰਨ ਕਾਰਨ ਹੈ ਪੂਰੀ ਦੁਸ਼ਮਣੀ?
ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ਨੂੰ ਲੈ ਕੇ ਲਾਰੈਂਸ ਬਿਸ਼ਨੋਈ ਦੀ ਸਲਮਾਨ ਨਾਲ ਲਗਾਤਾਰ ਦੁਸ਼ਮਣੀ ਚੱਲ ਰਹੀ ਹੈ। ਇਸ ਬਾਰੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕਿਹਾ ਸੀ ਕਿ ਕਾਲਾ ਹਿਰਨ ਬਿਸ਼ਨੋਈ ਭਾਈਚਾਰੇ ਲਈ ਸਤਿਕਾਰਯੋਗ ਹੈ ਅਤੇ ਇਸ ਸੰਬੰਧੀ ਕਈ ਮਾਨਤਾਵਾਂ ਹਨ। ਅਜਿਹੇ 'ਚ ਉੱਥੇ ਦੇ ਲੋਕ ਦਬੰਗ ਤੋਂ ਨਾਰਾਜ਼ ਹਨ। ਜੇਕਰ ਸਲਮਾਨ ਉੱਥੇ ਮੰਦਰ ਜਾ ਕੇ ਮੱਥਾ ਟੇਕ ਕੇ ਲੋਕਾਂ ਤੋਂ ਮਾਫੀ ਮੰਗਦੇ ਹਨ ਤਾਂ ਉਨ੍ਹਾਂ ਨੂੰ ਧਮਕੀਆਂ ਮਿਲਣੀਆਂ ਬੰਦ ਹੋ ਜਾਣਗੀਆਂ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਸਟੇਜ ਛੱਡ ਭੱਜਿਆ ਗਾਇਕ

ਸਲਮਾਨ ਖਾਨ ਨੂੰ ਪਹਿਲਾਂ ਵੀ ਮਿਲ ਚੁੱਕੀਆਂ ਹਨ ਧਮਕੀਆਂ
ਤੁਹਾਨੂੰ ਦੱਸ ਦੇਈਏ ਕਿ ਸਲਮਾਨ ਨੂੰ ਪਹਿਲੀ ਵਾਰ ਧਮਕੀ ਨਹੀਂ ਮਿਲੀ ਹੈ, ਧਮਕੀਆਂ ਦਾ ਸਿਲਸਿਲਾ 2018 ਤੋਂ ਚੱਲ ਰਿਹਾ ਹੈ। ਪਹਿਲਾਂ ਹਲਕੀਆਂ ਧਮਕੀਆਂ ਮਿਲਦੀਆਂ ਸਨ, ਪਰ 2022 ਤੋਂ ਦਬੰਗ ਨੂੰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਅਧਿਕਾਰਤ ਤੌਰ 'ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੇ ਪਿਤਾ ਦੇ ਨਾਂ 'ਤੇ ਧਮਕੀ ਭਰਿਆ ਪੱਤਰ ਆਇਆ, ਫਿਰ 2023 'ਚ ਸਲਮਾਨ ਨੂੰ ਮੇਲ ਰਾਹੀਂ ਧਮਕੀ ਮਿਲੀ। ਇਸ ਤੋਂ ਬਾਅਦ ਉਨ੍ਹਾਂ ਦੇ ਅਪਾਰਟਮੈਂਟ ਉਤੇ ਫਾਈਰਿੰਗ ਹੋਈ। ਹੁਣ ਵੀ ਲਗਾਤਾਰ ਅਦਾਕਾਰ ਦੇ ਚਹੇਤਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News