ਸਲਮਾਨ ਖ਼ਾਨ ਦੀ ਸੁਰੱਖਿਆ ''ਤੇ ਬੋਲੇ ਬਾਡੀਗਾਰਡ ਸ਼ੇਰਾ, ਕਿਹਾ- ਮੈਂ ਉਨ੍ਹਾਂ ਨਾਲ...

Wednesday, Oct 16, 2024 - 09:19 AM (IST)

ਮੁੰਬਈ- ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਜਦੋਂ ਤੋਂ ਉਨ੍ਹਾਂ ਦੇ ਘਰ ਦੇ ਬਾਹਰ ਗੋਲੀਆਂ ਚੱਲੀਆਂ ਹਨ, ਉਨ੍ਹਾਂ ਦੀ ਸੁਰੱਖਿਆ ਵੀ ਸਖ਼ਤ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਲਾਰੈਂਸ ਬਿਸ਼ਨੋਈ ਲਗਾਤਾਰ ਅਦਾਕਾਰ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਕੋਈ-ਨਾ ਕੋਈ ਪਲਾਨਿੰਗ ਕਰ ਰਿਹਾ ਹੈ। ਹਾਲਾਂਕਿ ਮੁੰਬਈ ਪੁਲਸ ਅਕਸਰ ਉਨ੍ਹਾਂ ਦੇ ਮਨਸੂਬਿਆਂ ਤੇ ਪਾਣੀ ਫੇਰ ਦਿੰਦੀ ਹੈ ਪਰ ਇੱਕ ਵਾਰ ਫਿਰ ਤੋਂ ਸਲਮਾਨ ਨੂੰ ਲੈ ਪਰਿਵਾਰ ਦੇ ਨਾਲ-ਨਾਲ ਪ੍ਰਸ਼ੰਸਕ ਵੀ ਚਿੰਤਤ ਹਨ।

ਇਹ ਖ਼ਬਰ ਵੀ ਪੜ੍ਹੋ - ਸੈਫ ਅਲੀ ਖ਼ਾਨ ਕਰਦੇ ਹਨ ਕਰਿਸ਼ਮਾ ਕਪੂਰ ਤੋਂ Jealous, ਜਾਣੋ ਕਾਰਨ

ਦਰਅਸਲ, ਹਾਲ ਹੀ 'ਚ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਆਗੂ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ। ਦੱਸ ਦੇਈਏ ਕਿ ਸਲਮਾਨ ਨੂੰ ਬਾਬਾ ਸਿੱਦੀਕੀ ਦੇ ਕਾਫੀ ਕਰੀਬ ਮੰਨਿਆ ਜਾਂਦਾ ਸੀ। ਇਸ ਦੇ ਨਾਲ ਹੀ ਇਸ ਘਟਨਾ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਪਹਿਲਾਂ ਨਾਲੋਂ ਵਧਾ ਦਿੱਤੀ ਗਈ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਸਲਮਾਨ ਦਾ ਨਿੱਜੀ ਬਾਡੀਗਾਰਡ ਸ਼ੇਰਾ ਉਨ੍ਹਾਂ ਦੀ ਸੁਰੱਖਿਆ ਕਰਦਾ ਹੈ। ਸ਼ੇਰਾ ਨੇ ਖੁਦ ਇਸ ਗੱਲ ਦਾ ਖੁਲਾਸਾ ਪਿਛਲੇ ਸਾਲ ਦਿੱਤੇ ਇੰਟਰਵਿਊ 'ਚ ਕੀਤਾ ਸੀ।ਸ਼ੇਰਾ ਨੇ ਕਿਹਾ ਸੀ, 'ਸਲਮਾਨ ਖਾਨ ਦੀ ਸੁਰੱਖਿਆ 'ਚ ਭੀੜ ਸਭ ਤੋਂ ਵੱਡੀ ਚੁਣੌਤੀ ਹੈ। ਕੋਈ ਏਜ ਲਿਮਿਟ ਨਹੀਂ ਹੈ, ਸਲਮਾਨ ਭਾਈ ਦੇ ਪ੍ਰਸ਼ੰਸਕਾਂ ਦਾ, ਮੇਰਾ ਕਵਰ ਹੁੰਦਾ ਹੈ, ਇਕ ਸਕਿੰਟ ਸਾਡੀ ਟੀਮ ਦਾ ਕਵਰ ਹੁੰਦਾ ਹੈ ਅਤੇ ਉਸ ਤੋਂ ਬਾਅਦ ਸਥਾਨਕ ਟੀਮ ਹੁੰਦੀ ਹੈ। ਅਸੀਂ ਸਲਮਾਨ ਨੂੰ ਸੁਰੱਖਿਆ ਪ੍ਰਦਾਨ ਕਰਦੇ ਹਾਂ, ਕਵਰ ਕੰਟਰੋਲ ਸਥਾਨਕ ਲੋਕਾਂ ਦਾ ਕੰਮ ਹੁੰਦਾ ਹੈ।

ਇਹ ਖ਼ਬਰ ਵੀ ਪੜ੍ਹੋ - ਕੰਨੜ ਅਦਾਕਾਰ ਦਰਸ਼ਨ ਨੂੰ ਵੱਡਾ ਝਟਕਾ, ਜੇਲ੍ਹ 'ਚ ਹੀ ਕੱਟਣਗੀਆਂ ਹੁਣ ਰਾਤਾਂ

ਉਨ੍ਹਾਂ ਅੱਗੇ ਦੱਸਿਆ ਸੀ, 'ਮੈਂ ਭਾਈ ਨੂੰ ਦੇਸ਼ ਵਿੱਚ ਅਤੇ ਦੇਸ਼ ਦੇ ਬਾਹਰ ਦੋਵਾਂ ਥਾਵਾਂ 'ਤੇ ਲੈ ਗਿਆ ਹਾਂ। ਬੰਗਲਾਦੇਸ਼ ਵਿੱਚ ਤਾਂ ਇੱਕ ਵਾਰ ਸਲਮਾਨ ਭਾਈ ਨੂੰ ਅਸੀ ਮੁੰਬਈ ਵਾਪਸ ਲੈ ਆਏ ਸੀ। ਭੀੜ ਕਾਰਨ ਉਹ ਨਹੀਂ ਜਾ ਸਕੇ। ਫੈਨਜ਼ ਫੈਨਜ਼ ਹੁੰਦੇ ਹਨ, ਸਟਾਰ ਸਟਾਰ ਹੁੰਦਾ ਹੈ, ਪਰ ਹਰ ਇੱਕ ਦੀ ਨਿੱਜੀ ਜ਼ਿੰਦਗੀ ਵੀ ਹੁੰਦੀ ਹੈ, ਮੈਂ ਉਨ੍ਹਾਂ ਦੇ ਨਾਲ ਰਹਿੰਦਾ ਹਾਂ, ਇਸ ਲਈ ਮੈਨੂੰ ਵੀ ਖਤਰਾ ਹੈ। ਹਰ ਸ਼ੋਅ ਤੋਂ ਪਹਿਲਾਂ ਮੈਂ ਖੁਦ ਉੱਥੇ ਜਾਂਦਾ ਹਾਂ ਅਤੇ ਪ੍ਰਸ਼ਾਸਨ ਅਤੇ ਪੁਲਸ ਨਾਲ ਗੱਲ ਕਰਦਾ ਹਾਂ।ਸ਼ੇਰਾ ਨੇ ਇਹ ਵੀ ਦੱਸਿਆ ਸੀ, 'ਸਲਮਾਨ ਖਾਨ ਨੂੰ ਆਪਣੀ ਜਾਨ ਦਾ ਖਤਰਾ ਹੈ, ਜਿਨ੍ਹਾਂ ਸਿਤਾਰਿਆਂ ਦੀ ਜਾਨ ਨੂੰ ਖਤਰਾ ਹੈ, ਉਨ੍ਹਾਂ ਲਈ ਭੀੜ 'ਚ ਜਾਣਾ ਮੁਸ਼ਕਿਲ ਹੈ। ਜਦੋਂ ਤੁਸੀਂ ਸੁਰੱਖਿਆ ਵਿੱਚ ਹੁੰਦੇ ਹੋ, ਤਾਂ ਸਹੀ ਸਮੇਂ 'ਤੇ ਫੈਸਲੇ ਲੈਣੇ ਪੈਂਦੇ ਹਨ। ਸਭ ਤੋਂ ਵੱਡੀ ਚੁਣੌਤੀ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਭੀੜ ਨੂੰ ਸੰਭਾਲਣਾ ਹੈ। ਅਸੀਂ ਸਲਮਾਨ ਭਾਈ ਦੀ ਸੁਰੱਖਿਆ ਕਰਦੇ ਹਾਂ ਅਤੇ ਸਥਾਨਕ ਸੁਰੱਖਿਆ ਭੀੜ ਦਾ ਧਿਆਨ ਰੱਖਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News