ਸਲਮਾਨ ਖ਼ਾਨ ਦੇ ਬਾਡੀਗਾਰਡ ਸ਼ੇਰਾ ਨੇ ਖਰੀਦੀ ਕਰੋੜਾਂ ਦੀ ਕਾਰ
Friday, Aug 30, 2024 - 03:59 PM (IST)

ਮੁੰਬਈ- ਸਲਮਾਨ ਖ਼ਾਨ ਦੇ ਬਾਡੀਗਾਰਡ ਸ਼ੇਰਾ ਨੇ ਨਵੀਂ ਲਗਜ਼ਰੀ ਰੇਂਜ ਰੋਵਰ ਕਾਰ ਖਰੀਦੀ ਹੈ। ਸ਼ੇਰਾ ਨੇ ਸੋਸ਼ਲ ਮੀਡੀਆ 'ਤੇ ਕਾਰ ਨਾਲ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕਾਰ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਸ਼ੇਰਾ ਨੂੰ ਸਲਮਾਨ ਦੇ ਸਭ ਤੋਂ ਕਰੀਬੀ ਦੋਸਤਾਂ 'ਚੋਂ ਇਕ ਮੰਨਿਆ ਜਾਂਦਾ ਹੈ ਅਤੇ ਉਸ ਨੇ ਕਾਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਇਸ ਨੂੰ ਆਪਣੇ ਪਰਿਵਾਰ ਦਾ ਨਵਾਂ ਮੈਂਬਰ ਦੱਸਿਆ ਹੈ।ਸ਼ੇਰਾ ਨੇ ਇਸ ਕਾਰ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, 'ਭਗਵਾਨ ਦੇ ਆਸ਼ੀਰਵਾਦ ਨਾਲ, ਅਸੀਂ ਇਸ ਨਵੇਂ ਮੈਂਬਰ ਦਾ ਆਪਣੇ ਘਰ 'ਚ ਸਵਾਗਤ ਕਰਦੇ ਹਾਂ।'
ਇਸ ਲਗਜ਼ਰੀ ਕਾਰ ਦੀ ਕੀਮਤ ਕਰੀਬ 1.4 ਕਰੋੜ ਰੁਪਏ ਹੈ। ਸ਼ੇਰਾ ਦੀ ਇਸ ਪੋਸਟ 'ਤੇ ਲੋਕਾਂ ਨੇ ਬਹੁਤ-ਬਹੁਤ ਵਧਾਈਆਂ ਦਿੱਤੀਆਂ ਹਨ। ਦੱਸ ਦੇਈਏ ਕਿ ਸ਼ੇਰਾ ਦਾ ਅਸਲੀ ਨਾਂ ਗੁਰਮੀਤ ਸਿੰਘ ਜੌਲੀ ਹੈ। ਸ਼ੇਰਾ 1995 ਤੋਂ ਸਲਮਾਨ ਖਾਨ ਦਾ ਬਾਡੀਗਾਰਡ ਹੈ। ਸ਼ੇਰਾ 'ਟਾਈਗਰ ਸਕਿਓਰਿਟੀ' ਨਾਂ ਦੀ ਸੁਰੱਖਿਆ ਫਰਮ ਦਾ ਮਾਲਕ ਹੈ। ਉਸ ਨੇ 2017 'ਚ ਮੁੰਬਈ 'ਚ ਆਪਣੇ ਸੰਗੀਤ ਸਮਾਰੋਹ ਲਈ ਆਏ ਗਾਇਕ ਜਸਟਿਨ ਬੀਬਰ ਦੀ ਸੁਰੱਖਿਆ ਦੀ ਵੀ ਜ਼ਿੰਮੇਵਾਰੀ ਲਈ ਹੈ। ਸ਼ੇਰਾ ਦਾ ਜਨਮ 19 ਮਈ 1969 ਨੂੰ ਅੰਧੇਰੀ, ਮੁੰਬਈ 'ਚ ਹੋਇਆ ਹੈ। ਸ਼ੇਰਾ ਨੇ ਦਾਮੋਦਰ ਦਾਸ ਬਰਫੀਵਾਲਾ ਹਾਈ ਸਕੂਲ ਤੋਂ ਪੜ੍ਹਾਈ ਕੀਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।