ਸਲੀਮ-ਜਾਵੇਦ ਦੀ ਦਸਤਾਵੇਜ਼ੀ ਸੀਰੀਜ਼ ‘ਐਂਗਰੀ ਯੰਗ ਮੈਨ’ ਦਾ ਗਲੋਬਲ ਪ੍ਰੀਮੀਅਰ 20 ਅਗਸਤ ਨੂੰ
Sunday, Aug 11, 2024 - 12:36 PM (IST)
 
            
            ਮੁੰਬਈ- ਪ੍ਰਾਈਮ ਵੀਡੀਓ ਨੇ ਸਲੀਮ-ਜਾਵੇਦ ਦੀ ਦਸਤਾਵੇਜ਼ੀ ਫਿਲਮ ‘ਐਂਗਰੀ ਯੰਗ ਮੈਨ’ ਦੇ ਗਲੋਬਲ ਪ੍ਰੀਮੀਅਰ ਦਾ ਐਲਾਨ ਕੀਤਾ ਹੈ। ਤਿੰਨ-ਐਪੀਸੋਡਾਂ ਦੀ ਇਹ ਸੀਰੀਜ਼ ਪ੍ਰਸਿੱਧ ਲੇਖਕ ਸਲੀਮ ਖਾਨ ਅਤੇ ਜਾਵੇਦ ਅਖਤਰ ਦੀ ਕਹਾਣੀ ਹੈ, ਜੋ ਕਿ ਸਲੀਮ-ਜਾਵੇਦ ਦੇ ਨਾਂ ਨਾਲ ਮਸ਼ਹੂਰ ਹਨ। ‘ਐਂਗਰੀ ਯੰਗ ਮੈਨ’ ਦਾ ਪ੍ਰੀਮੀਅਰ ਭਾਰਤ ਵਿਚ ਸਿਰਫ ਪ੍ਰਾਈਮ ਵੀਡੀਓ ਅਤੇ 20 ਅਗਸਤ ਨੂੰ ਦੁਨੀਆ ਭਰ ਦੇ 240 ਤੋਂ ਵੱਧ ਦੇਸ਼ਾਂ ਅਤੇ ਖੇਤਰਾਂ ਵਿਚ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਅਰਜੁਨ ਰਾਮਪਾਲ ਦਾ ਟਵਿੱਟਰ ਅਕਾਊਂਟ ਹੋਇਆ ਹੈਕ, ਅਦਾਕਾਰ ਨੇ ਫੈਨਜ਼ ਨੂੰ ਕੀਤੀ ਖਾਸ ਅਪੀਲ
ਪ੍ਰਾਈਮ ਵੀਡੀਓ ਇੰਡੀਆ ਦੇ ਕੰਟੈਂਟ ਲਾਇਸੈਂਸਿੰਗ ਦੇ ਨਿਰਦੇਸ਼ਕ ਮਨੀਸ਼ ਮੇਂਘਾਨੀ ਨੇ ਕਿਹਾ, ‘‘ਸਾਨੂੰ ਸਲਮਾਨ ਖਾਨ ਫਿਲਮਜ਼, ਐਕਸਲ ਮੀਡੀਆ ਐਂਡ ਐਂਟਰਟੇਨਮੈਂਟ ਅਤੇ ਟਾਈਗਰ ਬੇਬੀ ਨਾਲ ਸਾਂਝੇਦਾਰੀ ਕਰਨ ਲਈ ਮਾਣ ਹੈ ਅਤੇ ਇਸ ਦਿਲਚਸਪ ਦਸਤਾਵੇਜ਼ੀ ’ਤੇ ਇਕੱਠੇ ਕੰਮ ਕਰਨ ਲਈ ਉਤਸ਼ਾਹਿਤ ਹਾਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            