ਇੰਤਜ਼ਾਰ ਖ਼ਤਮ! ਇਸ ਦਿਨ ਓ. ਟੀ. ਟੀ. ’ਤੇ ਹਿੰਦੀ ’ਚ ਰਿਲੀਜ਼ ਹੋਵੇਗੀ ਪ੍ਰਭਾਸ ਦੀ ਫ਼ਿਲਮ ‘ਸਾਲਾਰ’

Saturday, Feb 10, 2024 - 12:00 PM (IST)

ਇੰਤਜ਼ਾਰ ਖ਼ਤਮ! ਇਸ ਦਿਨ ਓ. ਟੀ. ਟੀ. ’ਤੇ ਹਿੰਦੀ ’ਚ ਰਿਲੀਜ਼ ਹੋਵੇਗੀ ਪ੍ਰਭਾਸ ਦੀ ਫ਼ਿਲਮ ‘ਸਾਲਾਰ’

ਮੁੰਬਈ (ਬਿਊਰੋ)– ‘ਬਾਹੂਬਲੀ’ ਫੇਮ ਸੁਪਰਸਟਾਰ ਪ੍ਰਭਾਸ ਨੇ ਫ਼ਿਲਮ ‘ਸਾਲਾਰ’ ਰਾਹੀਂ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ। ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ ‘ਸਾਲਾਰ’ ਨੇ ਸਿਨੇਮਾਘਰਾਂ ਤੋਂ ਬਾਕਸ ਆਫਿਸ ਤੱਕ ਆਪਣੀ ਛਾਪ ਛੱਡੀ ਹੈ। ਇੰਨਾ ਹੀ ਨਹੀਂ, ਵੱਡੇ ਪਰਦੇ ਤੋਂ ਬਾਅਦ ਪ੍ਰਭਾਸ ਤੇ ਪ੍ਰਿਥਵੀਰਾਜ ਸੁਕੁਮਾਰਨ ਦੀ ਇਹ ਫ਼ਿਲਮ ਓ. ਟੀ. ਟੀ. ’ਤੇ ਵੀ ਮਸ਼ਹੂਰ ਹੈ।

ਇਹ ਖ਼ਬਰ ਵੀ ਪੜ੍ਹੋ : Top 5 : ਅਮਿਤਾਭ ਬੱਚਨ ਮੁੜ ਪਹੁੰਚੇ ਰਾਮ ਨਗਰੀ ਅਯੁੱਧਿਆ, ਅਦਾਕਾਰਾ ਮੈਂਡੀ ਤੱਖਰ ਦੇ ਵਿਆਹ ਦੀਆਂ ਰਸਮਾਂ ਸ਼ੁਰੂ

ਇਸ ਦੌਰਾਨ OTT ’ਤੇ ਆਪਣਾ ਦਬਦਬਾ ਹੋਰ ਸਥਾਪਿਤ ਕਰਨ ਲਈ ਨਿਰਮਾਤਾਵਾਂ ਨੇ ‘ਸਾਲਾਰ’ ਦੀ ਹਿੰਦੀ OTT ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਅਜਿਹੀ ਸਥਿਤੀ ’ਚ ਆਓ ਜਾਣਦੇ ਹਾਂ ਕਿ ਤੁਸੀਂ ਇਸ ਫ਼ਿਲਮ ਨੂੰ ਹਿੰਦੀ ’ਚ ਕਦੋਂ ਤੇ ਕਿਸ OTT ਪਲੇਟਫਾਰਮ ’ਤੇ ਦੇਖ ਸਕਦੇ ਹੋ।

‘ਸਾਲਾਰ’ ਹਿੰਦੀ ’ਚ OTT ਰਿਲੀਜ਼ ਲਈ ਤਿਆਰ
ਫੈਨਜ਼ ਲੰਬੇ ਸਮੇਂ ਤੋਂ ਓ. ਟੀ. ਟੀ. ’ਤੇ ਪ੍ਰਭਾਸ ਦੀ ‘ਸਾਲਾਰ’ ਦੀ ਹਿੰਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਸਨ। ਅਜਿਹੇ ’ਚ ਹੁਣ ਪ੍ਰਸ਼ੰਸਕਾਂ ਦੀ ਮੰਗ ਨੂੰ ਪੂਰਾ ਕਰਦਿਆਂ ਇਸ ਫ਼ਿਲਮ ਦੀ ਹਿੰਦੀ OTT ਰਿਲੀਜ਼ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ, ਜਿਸ ਦੇ ਅਨੁਸਾਰ ਪ੍ਰਭਾਸ ਦੀ ਐਕਸ਼ਨ ਥ੍ਰਿਲਰ ‘ਸਾਲਾਰ’ ਨੂੰ ਓ. ਟੀ. ਟੀ. ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ ’ਤੇ ਹਿੰਦੀ ’ਚ ਆਨਲਾਈਨ ਸਟ੍ਰੀਮ ਕੀਤਾ ਜਾਵੇਗਾ।

16 ਫਰਵਰੀ 2024 ਉਹ ਤਾਰੀਖ ਹੈ, ਜਦੋਂ ਪ੍ਰਸ਼ੰਸਕ OTT ’ਤੇ ਹਿੰਦੀ ਭਾਸ਼ਾ ’ਚ ਇਸ ਫ਼ਿਲਮ ਦਾ ਆਨੰਦ ਲੈ ਸਕਦੇ ਹਨ। ਇਸ ਤੋਂ ਪਹਿਲਾਂ ‘KGF’ ਨਿਰਦੇਸ਼ਕ ਪ੍ਰਸ਼ਾਂਤ ਨੀਲ ਦੀ ਇਹ ਫ਼ਿਲਮ OTT ਪਲੇਟਫਾਰਮ Netflix ’ਤੇ ਤਾਮਿਲ, ਤੇਲਗੂ, ਮਲਿਆਲਮ, ਕੰਨੜਾ ਤੇ ਅੰਗਰੇਜ਼ੀ ਭਾਸ਼ਾਵਾਂ ’ਚ ਰਿਲੀਜ਼ ਹੋ ਚੁੱਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News