ਜਲਦ ਖੁੱਲ੍ਹਣਗੇ ਸੈਫ ਅਲੀ ਖਾਨ ਦੇ ਕਈ ਰਾਜ਼, ਉੱਠੇਗਾ ਨਿੱਜੀ ਜ਼ਿੰਦਗੀ ਤੋਂ ਪਰਦਾ

Tuesday, Aug 25, 2020 - 03:44 PM (IST)

ਜਲਦ ਖੁੱਲ੍ਹਣਗੇ ਸੈਫ ਅਲੀ ਖਾਨ ਦੇ ਕਈ ਰਾਜ਼, ਉੱਠੇਗਾ ਨਿੱਜੀ ਜ਼ਿੰਦਗੀ ਤੋਂ ਪਰਦਾ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਇੱਕ ਅਜਿਹੇ ਪਰਿਵਾਰ 'ਚ ਆਉਂਦੇ ਹਨ, ਜਿਸ ਬਾਰੇ ਹਰ ਕੋਈ ਜਾਣਨਾ ਚਾਹੁੰਦਾ ਹੈ। ਉਨ੍ਹਾਂ ਦੇ ਫ਼ਿਲਮੀ ਕਰੀਅਰ ਬਾਰੇ ਤਾਂ ਹਰ ਕੋਈ ਜਾਣਦਾ ਹੈ ਪਰ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਚ ਵੀ ਕਾਫ਼ੀ ਰੁਚੀ ਰੱਖਦੇ ਹਨ। ਹੁਣ ਸੈਫ ਅਲੀ ਖ਼ਾਨ ਜਲਦ ਹੀ ਆਪਣੇ ਫ਼ਿਲਮੀ ਕਰੀਅਰ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਕੁਝ ਪਹਿਲੂਆਂ ਤੋਂ ਪਰਦਾ ਚੁੱਕਣ ਵਾਲੇ ਹਨ। 

ਦੱਸ ਦਈਏ ਕਿ ਸੈਫ ਅਲੀ ਖ਼ਾਨ ਨੇ ਹੁਣ ਆਪਣੀ ਆਟੋਬਾਇਓਗ੍ਰਾਫ਼ੀ ਲਿਖਣ ਦਾ ਫ਼ੈਸਲਾ ਕੀਤਾ ਹੈ। Trade analyst ਤਰਨ ਆਦਰਸ਼ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸੈਫ ਅਲੀ ਖ਼ਾਨ ਆਟੋਬਾਇਓਗ੍ਰਾਫ਼ੀ ਲਿਖ ਰਹੇ ਹਨ, ਜੋ ਅਗਲੇ ਸਾਲ ਰਿਲੀਜ਼ ਹੋ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਕਿਤਾਬ 'ਚ ਸੈਫ ਆਪਣੇ ਪਰਿਵਾਰ, ਘਰ, ਸਫ਼ਲਤਾ, ਨਾਕਾਮੀ, ਪ੍ਰੇਰਣਾ ਅਤੇ ਫ਼ਿਲਮਾਂ ਬਾਰੇ ਲਿਖਣਗੇ। ਸੈਫ ਦੀ ਇਸ ਕਿਤਾਬ ਦੇ ਰਿਲੀਜ਼ ਹੋਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀਆਂ ਦੀਆਂ ਕੁੱਝ ਖ਼ਾਸ ਗੱਲਾਂ ਵੀ ਪਤਾ ਚੱਲਣਗੀਆਂ, ਜੋ ਸਾਨੂੰ ਸ਼ਾਇਦ ਹੀ ਪਹਿਲਾਂ ਤੋਂ ਪਤਾ ਨਾ ਹੋਣ।

ਇਸ ਕਿਤਾਬ ਦਾ ਪ੍ਰਕਾਸ਼ਨ Harper Collins India ਵੱਲੋਂ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਫ਼ਿਲਮ 'ਚ ਸੈਫ ਬਹੁਤ ਸਾਰੇ ਮੁੱਦਿਆਂ 'ਤੇ ਖੁੱਲ੍ਹ ਕੇ ਗੱਲ ਕਰ ਸਕਦੇ ਹਨ ਕਿਉਂਕਿ ਸਟਾਰ ਪਹਿਲਾਂ ਵੀ ਕਈ ਮੁੱਦਿਆਂ 'ਤੇ ਬੇਪਰਵਾਹ ਹੋ ਕੇ ਰਾਏ ਰੱਖ ਚੁੱਕੇ ਹਨ। ਸੋਸ਼ਲ ਮੀਡੀਆ ਤੋਂ ਦੂਰ ਰਹਿਣ ਵਾਲੇ ਸੈਫ ਅਲੀ ਖ਼ਾਨ ਆਪਣੀ ਸਟੈਟਮੈਂਟ ਨੂੰ ਲੈ ਕੇ ਜ਼ਿਆਦਾ ਖ਼ਬਰਾਂ 'ਚ ਨਹੀਂ ਰਹਿੰਦੇ ਪਰ ਕਈ ਪਲੇਟਫਾਰਮ 'ਤੇ ਉਨ੍ਹਾਂ ਨੇ ਖੁੱਲ੍ਹ ਕੇ ਆਪਣੀ ਗੱਲ ਰੱਖਦੇ ਹਨ।

ਜੇਕਰ ਸੈਫ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਰੀ ਫ਼ਿਲਮ 'ਦਿਲ ਬੇਚਾਰਾ' ਦੇ ਅਭਿਮਨਿਊ ਵੀਰ ਦੇ ਸਪੈਸ਼ਲ ਰੋਲ 'ਚ ਨਜ਼ਰ ਆਏ ਸਨ। ਇਸ ਤੋਂ ਇਲਾਵਾ 'ਬੰਟੀ' ਤੇ 'ਬਬਲੀ-2' ਸਮੇਤ ਉਨ੍ਹਾਂ ਦੇ ਕਈ ਪ੍ਰੋਜੈਕਟ 'ਤੇ ਕੰਮ ਚੱਲ ਰਿਹਾ ਹੈ। ਨਾਲ ਹੀ ਸੈਫ ਚੌਥੀ ਵਾਰ ਪਿਤਾ ਬਣਨ ਵਾਲੇ ਹਨ, ਇਸ ਵਜ੍ਹਾ ਨਾਲ ਵੀ ਸੈਫ ਇਨ੍ਹਾਂ ਦਿਨਾਂ 'ਚ ਖ਼ਬਰਾਂ 'ਚ ਹਨ।


author

sunita

Content Editor

Related News