ਧਰਮਾ ਪ੍ਰੋਡਕਸ਼ਨ ਨਾਲ ਸੈਫ਼ ਦਾ ਪੁੱਤਰ ਕਰੇਗਾ ਬਾਲੀਵੁੱਡ ਪਾਰੀ ਦੀ ਸ਼ੁਰੂਆਤ : ਕਰਨ ਜੌਹਰ
Friday, Jan 31, 2025 - 11:29 AM (IST)
ਨਵੀਂ ਦਿੱਲੀ : ਫਿਲਮਸਾਜ਼ ਕਰਨ ਜੌਹਰ ਨੇ ਅੱਜ ਇੱਥੇ ਪੁਸ਼ਟੀ ਕੀਤੀ ਕਿ ਅਦਾਕਾਰ ਸੈਫ ਅਲੀ ਖ਼ਾਨ ਅਤੇ ਅੰਮ੍ਰਿਤਾ ਸਿੰਘ ਦਾ ਪੁੱਤਰ ਇਬਰਾਹਿਮ ਅਲੀ ਖ਼ਾਨ ਧਰਮਾ ਪ੍ਰੋਡਕਸ਼ਨ ਵੱਲੋਂ ਸਮਰਥਨ ਪ੍ਰਾਪਤ ਫ਼ਿਲਮ ਨਾਲ ਜਲਦੀ ਹੀ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਇੰਸਟਾਗ੍ਰਾਮ ’ਤੇ ਇੱਕ ਲੰਬੀ ਪੋਸਟ 'ਚ ਜੌਹਰ ਨੇ ਕਿਹਾ ਉਹ ਪਰਿਵਾਰ ਨੂੰ 40 ਸਾਲਾਂ ਤੋਂ ਜਾਣਦੇ ਹਨ ਅਤੇ ਇਬਰਾਹਿਮ ਨੂੰ ਵੱਡੇ ਪਰਦੇ ’ਤੇ ਪੇਸ਼ ਕਰਨ ਲਈ ਕਾਫ਼ੀ ਉਤਸ਼ਾਹਿਤ ਹਨ। ਉਨ੍ਹਾਂ ਕਿਹਾ ਕਿ ਇਸ ਪਰਿਵਾਰ ਦੀਆਂ ਰਗਾਂ 'ਚ ਫ਼ਿਲਮਾਂ ਦੌੜਦੀਆਂ ਹਨ। ਪਰਿਵਾਰ ਨਵੀਂ ਪ੍ਰਤਿਭਾ ਨੂੰ ਲਾਂਚ ਕਰਨ ਲਈ ਬੇਹੱਦ ਉਤਸ਼ਾਹਤ ਹੈ।
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ Influencer ਨੇ ਨੀਰੂ ਬਾਜਵਾ ਨੂੰ ਕਿਹਾ- 'ਇਹ ਨੀ ਹੁੰਦੀ ਬੁੱਢੀ...'
ਹਾਲਾਂਕਿ ਜੌਹਰ ਨੇ ਇਬਰਾਹਿਮ ਦੇ ਪਹਿਲੇ ਪ੍ਰਾਜੈਕਟ ਦੇ ਨਾਂ ਅਤੇ ਬਾਕੀ ਕਲਾਕਾਰਾਂ ਸਣੇ ਕਿਸੇ ਵੀ ਵੇਰਵੇ ਦਾ ਖੁਲਾਸਾ ਨਹੀਂ ਕੀਤਾ। ਇਬਰਾਹਿਮ ਨੇ ਇਸ ਤੋਂ ਪਹਿਲਾਂ ਜੌਹਰ ਵੱਲੋਂ 2023 'ਚ ਬਣਾਈ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ 'ਚ ਇੱਕ ਸਹਾਇਕ ਵਜੋਂ ਕੰਮ ਕੀਤਾ ਸੀ। ਫ਼ਿਲਮ ਨਿਰਮਾਤਾ ਨੇ ਇਬਰਾਹਿਮ ਦੀ ਮਾਂ ਅੰਮ੍ਰਿਤਾ ਨਾਲ ਮੁਲਾਕਾਤ ਨੂੰ ਯਾਦ ਕੀਤਾ ਜਦੋਂ ਉਹ ਮਹਿਜ਼ 12 ਸਾਲ ਦਾ ਸੀ। ਕਰਨ ਨੇ ਕਿਹਾ ਕਿ ਉਸ ਨੇ ਮੇਰੇ ਪਿਤਾ ਨਾਲ ਇੱਕ ਫ਼ਿਲਮ ‘ਦੁਨੀਆ’ ਕੀਤੀ ਸੀ। ਕਰਨ ਨੇ ਕਿਹਾ ਕਿ ਸੈਫ਼ ਅਤੇ ਅੰਮ੍ਰਿਤਾ ਸਿੰਘ ਤੋਂ ਲੈ ਕੇ ਉਨ੍ਹਾਂ ਦੀ ਧੀ ਸਾਰਾ ਅਲੀ ਖ਼ਾਨ ਨਾਲ ਕੰਮ ਕਰਨ ਦਾ ਉਨ੍ਹਾਂ ਨੂੰ ਕਾਫ਼ੀ ਤਜਰਬਾ ਹੈ।
ਇਹ ਖ਼ਬਰ ਵੀ ਪੜ੍ਹੋ - ਕੈਂਸਰ ਨੇ ਹਿਨਾ ਖ਼ਾਨ ਦਾ ਕੀਤਾ ਅਜਿਹਾ ਹਾਲ, ਤਸਵੀਰਾਂ ਵੇਖ ਫੈਨਜ਼ ਵੀ ਹੋ ਗਏ ਪਰੇਸ਼ਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।