ਕੰਗਨਾ ਦੀ ਫ਼ਿਲਮ ''ਐਮਰਜੈਂਸੀ'' ਦੀ ਸਕ੍ਰੀਨਿੰਗ ''ਤੇ ਪੁੱਜੇ ਸਦਗੁਰੂ ਮਹਾਰਾਜ, ਦੇਖੋ ਤਸਵੀਰਾਂ
Saturday, Jan 18, 2025 - 12:16 PM (IST)
ਮੁੰਬਈ- ਬਾਲੀਵੁੱਡ ਦੀ ਕੁਵੀਨ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਐਮਰਜੈਂਸੀ' ਦੇ ਪ੍ਰਚਾਰ 'ਚ ਰੁੱਝੀ ਹੋਈ ਹੈ ਜੋ ਹਾਲ ਹੀ 'ਚ ਰਿਲੀਜ਼ ਹੋਈ ਹੈ। ਫਿਲਮ ਦੀ ਸਕ੍ਰੀਨਿੰਗ ਮੁੰਬਈ 'ਚ ਹੋਈ। ਜਿਸ 'ਚ ਸਦਗੁਰੂ ਨੇ ਵੀ ਹਿੱਸਾ ਲਿਆ।
ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' ਕੱਲ੍ਹ ਸ਼ਾਮ ਮੁੰਬਈ 'ਚ ਦਿਖਾਈ ਗਈ। ਜਿਸ 'ਚ ਅਦਾਕਾਰਾ ਇੱਕ ਸ਼ਾਨਦਾਰ ਲੁੱਕ 'ਚ ਨਜ਼ਰ ਆ ਰਹੀ ਸੀ।'ਐਮਰਜੈਂਸੀ' ਦੀ ਸਕ੍ਰੀਨਿੰਗ 'ਚ ਫਿਲਮ ਦੀ ਸਟਾਰ ਕਾਸਟ ਅਤੇ ਕਈ ਮਸ਼ਹੂਰ ਹਸਤੀਆਂ ਦੇ ਨਾਲ ਸਦਗੁਰੂ ਮਹਾਰਾਜ ਨੇ ਵੀ ਹਿੱਸਾ ਲਿਆ।ਇਸ ਦੌਰਾਨ ਕੰਗਨਾ ਰਣੌਤ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ।
ਅਦਾਕਾਰਾ ਨੇ ਪਹਿਲਾਂ ਉਸ ਨੂੰ ਇੱਕ ਗੁਲਦਸਤਾ ਦਿੱਤਾ ਸੀ। ਉਦੋਂ ਅਨੁਪਮ ਖੇਰ ਵੀ ਉਨ੍ਹਾਂ ਨਾਲ ਮੌਜੂਦ ਸਨ।ਇਸ ਤੋਂ ਬਾਅਦ, ਅਦਾਕਾਰਾ ਨੇ ਆਪਣੀ ਫਿਲਮ ਦੀ ਸਫਲਤਾ ਲਈ ਸਦਗੁਰੂ ਮਹਾਰਾਜ ਦੇ ਪੈਰ ਛੂਹ ਕੇ ਉਨ੍ਹਾਂ ਦਾ ਆਸ਼ੀਰਵਾਦ ਵੀ ਲਿਆ।
ਅਦਾਕਾਰਾ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀਆਂ ਕੀਤੀਆਂ ਹਨ।ਫਿਲਮ ਦੀ ਸਕ੍ਰੀਨਿੰਗ ਤੋਂ ਬਾਅਦ, ਕੰਗਨਾ ਨੇ ਸਦਗੁਰੂ ਮਹਾਰਾਜ ਨਾਲ ਕਾਫ਼ੀ ਦੇਰ ਤੱਕ ਗੱਲ ਕੀਤੀ।
ਤਸਵੀਰਾਂ ਸਾਂਝੀਆਂ ਕਰਦੇ ਹੋਏ ਉਸ ਨੇ ਲਿਖਿਆ, 'ਸਦਗੁਰੂ ਜੀ ਨੇ ਐਮਰਜੈਂਸੀ ਦੀ ਸਕ੍ਰੀਨਿੰਗ ਦੀ ਸ਼ੋਭਾ ਵਧਾਈ। ''ਐਮਰਜੈਂਸੀ' ਦੀ ਸਕ੍ਰੀਨਿੰਗ 'ਤੇ ਕੰਗਨਾ ਰਣੌਤ ਨੇ ਸਾੜੀ ਪਹਿਨੀ ਸੀ।ਅਦਾਕਾਰਾ ਨੇ ਹਲਕੇ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣਾ ਲੁੱਕ ਪੂਰਾ ਕੀਤਾ।ਅਨੁਪਮ ਖੇਰ ਦੇ ਪੁੱਤਰ ਅਤੇ ਅਦਾਕਾਰ ਸਿਕੰਦਰ ਖੇਰ ਵੀ 'ਐਮਰਜੈਂਸੀ' ਦੀ ਸਕ੍ਰੀਨਿੰਗ 'ਚ ਸ਼ਾਮਲ ਹੋਏ। ਜੋ ਕਿ ਪੂਰੀ ਤਰ੍ਹਾਂ ਕਾਲੇ ਰੰਗ ਦੇ ਲੁੱਕ 'ਚ ਦਿਖਾਈ ਦੇ ਰਹੇ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8