ਡਿਪੂ ਦੀ ਕਣਕ ਨੇ ਗੰਜੇ ਕਰ ''ਤੇ ਲੋਕ ਤੇ ਪੰਜਾਬ ਪੁਲਸ ਦਾ ਬੁਲਡੋਜ਼ਰ ਐਕਸ਼ਨ, ਜਾਣੋ ਅੱਜ ਦੀਆਂ TOP-10 ਖਬਰਾਂ

Tuesday, Feb 25, 2025 - 05:23 PM (IST)

ਡਿਪੂ ਦੀ ਕਣਕ ਨੇ ਗੰਜੇ ਕਰ ''ਤੇ ਲੋਕ ਤੇ ਪੰਜਾਬ ਪੁਲਸ ਦਾ ਬੁਲਡੋਜ਼ਰ ਐਕਸ਼ਨ, ਜਾਣੋ ਅੱਜ ਦੀਆਂ TOP-10 ਖਬਰਾਂ

ਜਲੰਧਰ - ਪੰਜਾਬ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰੰਗਲਾ ਪੰਜਾਬ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਸਰਕਾਰ ਵੱਲੋਂ ਨਸ਼ਾ ਤਸਕਰਾਂ ਦੇ ਖ਼ਿਲਾਫ਼ ਬੁਲਡੋਜ਼ਰ ਐਕਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਉੱਥੇ ਹੀ ਦੂਜੇ ਪਾਸੇ ਪਿਛਲੇ ਦਿਨੀਂ 18 ਪਿੰਡਾਂ 'ਚ ਅਚਾਨਕ ਗੰਜੇਪਣ ਦੀ ਇਕ ਰਹੱਸਮਈ ਬੀਮਾਰੀ ਸਾਹਮਣੇ ਆਈ ਸੀ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਸੀ। ਪਿੰਡਾਂ ਦੇ ਕਈ ਲੋਕ ਤਿੰਨ-ਚਾਰ ਦਿਨਾਂ ਅੰਦਰ ਹੀ ਗੰਜੇ ਹੋ ਗਏ। ਇਹ ਖ਼ਬਰ ਫੈਲਦਿਆਂ ਹੀ ਪਿੰਡਾਂ 'ਚ ਡਰ ਦਾ ਮਾਹੌਲ ਬਣ ਗਿਆ। ਇਸ ਦੌਰਾਨ ਜੇਕਰ ਖੇਡ ਜਗਤ ਦੀ ਗੱਲ ਕਰੀਏ ਤਾਂ ਇਸ ਵਾਰ ਪਾਕਿਸਤਾਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਰਿਹਾ ਹੈ ਪਰ ਟੂਰਨਾਮੈਂਟ ਸ਼ੁਰੂ ਹੋਣ ਦੇ 6 ਦਿਨਾਂ ਦੇ ਅੰਦਰ ਹੀ ਪਾਕਿਸਤਾਨ ਦੀ ਟੀਮ ਚੈਂਪੀਅਨਜ਼ ਟਰਾਫੀ ਤੋਂ ਬਾਹਰ ਹੋ ਗਈ ਹੈ। ਦੂਜੇ ਪਾਸੇ ਟੀਮ ਇੰਡੀਆ ਆਪਣੇ ਸਾਰੇ ਮੈਚ ਦੁਬਈ ਵਿੱਚ ਖੇਡ ਰਹੀ ਹੈ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ 

1. ਪੰਜਾਬ 'ਚ ਨਵੀਂ ਖੇਤੀਬਾੜੀ ਨੀਤੀ ਦਾ ਖਰੜਾ ਰੱਦ, ਵਿਧਾਨ ਸਭਾ 'ਚ ਪਾਸ ਹੋਇਆ ਮਤਾ
ਪੰਜਾਬ ਵਿਧਾਨ ਸਭਾ ਦੇ ਸਦਨ 'ਚ ਨਵੀਂ ਖੇਤੀਬਾੜੀ ਮੰਡੀਕਰਨ ਨੀਤੀ ਦੇ ਖਰੜੇ ਨੂੰ ਰੱਦ ਕਰਨ ਖ਼ਿਲਾਫ਼ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਮਤਾ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਪੰਜਾਬ ਵਿਧਾਨ ਸਭਾ ਦੇ ਆਖ਼ਰੀ ਦਿਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੀ ਸਦਨ 'ਚ ਪੁੱਜੇ। ਉਨ੍ਹਾਂ ਨੇ ਨਵੀਂ ਖੇਤੀਬਾੜੀ ਨੀਤੀ ਖ਼ਿਲਾਫ਼ ਬੋਲਦਿਆਂ ਕਿਹਾ ਕਿ ਅਸੀਂ ਨਵੀਂ ਖੇਤੀਬਾੜੀ ਨੀਤੀ ਦਾ ਪਹਿਲਾਂ ਹੀ ਵਿਰੋਧ ਕਰ ਚੁੱਕੇ ਹਾਂ ਅਤੇ ਅਸੀਂ ਇਸ ਨੂੰ ਰੱਦ ਕਰਦੇ ਹਾਂ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਪੰਜਾਬ 'ਚ ਨਵੀਂ ਖੇਤੀਬਾੜੀ ਨੀਤੀ ਦਾ ਖਰੜਾ ਰੱਦ, ਵਿਧਾਨ ਸਭਾ 'ਚ ਪਾਸ ਹੋਇਆ ਮਤਾ

2. ਪੰਜਾਬ 'ਚ ਬਾਕਸਿੰਗ ਰਿੰਗ 'ਚ ਖੇਡਦੇ ਸਮੇਂ ਖਿਡਾਰੀ ਦੀ ਮੌਤ, ਅਚਾਨਕ ਮੈਟ 'ਤੇ ਡਿੱਗਿਆ
 ਇੱਥੇ ਇਕ ਨਿੱਜੀ ਯੂਨੀਵਰਸਿਟੀ 'ਚ ਚੱਲ ਰਹੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਦੌਰਾਨ ਖਿਡਾਰੀ ਦੀ ਅਚਾਨਕ ਮੌਤ ਹੋ ਗਈ। ਮ੍ਰਿਤਕ ਖਿਡਾਰੀ ਦੀ ਪਛਾਣ ਮੋਹਿਤ ਵਜੋਂ ਹੋਈ ਹੈ, ਜੋ 85 ਕਿੱਲੋ ਵੈਟ ਕੈਟਗਰੀ 'ਚ ਫਾਈਟ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਉਹ ਮੈਟ 'ਤੇ ਡਿੱਗ ਗਿਆ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਪੰਜਾਬ 'ਚ ਬਾਕਸਿੰਗ ਰਿੰਗ 'ਚ ਖੇਡਦੇ ਸਮੇਂ ਖਿਡਾਰੀ ਦੀ ਮੌਤ, ਅਚਾਨਕ ਮੈਟ 'ਤੇ ਡਿੱਗਿਆ

3. ਪੰਜਾਬ ਸਰਕਾਰ ਵੱਲੋਂ 20 ਜ਼ਿਲ੍ਹਿਆਂ ਦੇ ਚੇਅਰਮੈਨਾਂ ਦਾ ਐਲਾਨ, ਵੇਖੋ ਪੂਰੀ ਲਿਸਟ
ਪੰਜਾਬ ਸਰਕਾਰ 20 ਜ਼ਿਲ੍ਹਿਆਂ ਦੀ ਇੰਪਰਵੂਮੈਂਟ ਟਰੱਸਟ ਦੇ ਚੇਅਰਮੈਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਈ ਟਰੱਸਟੀ ਵੀ ਨਿਯੁਕਤ ਕੀਤੇ ਗਏ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰਿਆਂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵਲੰਟੀਅਰਾਂ ਨੂੰ ਵੀ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। 
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ -  ਪੰਜਾਬ ਸਰਕਾਰ ਵੱਲੋਂ 20 ਜ਼ਿਲ੍ਹਿਆਂ ਦੇ ਚੇਅਰਮੈਨਾਂ ਦਾ ਐਲਾਨ, ਵੇਖੋ ਪੂਰੀ ਲਿਸਟ

4. ਪੰਜਾਬ ਪੁਲਸ ਦਾ 'ਬੁਲਡੋਜ਼ਰ ਐਕਸ਼ਨ' ਜਾਰੀ! ਢਾਹ ਦਿੱਤਾ ਮਹਿਲ ਵਰਗਾ ਘਰ 
 ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰੰਗਲਾ ਪੰਜਾਬ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਸਰਕਾਰ ਵੱਲੋਂ ਨਸ਼ਾ ਤਸਕਰਾਂ ਦੇ ਖ਼ਿਲਾਫ਼ ਬੁਲਡੋਜ਼ਰ ਐਕਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਹੁਣ ਲੁਧਿਆਣਾ ਦੇ ਦੁਗਰੀ ਇਲਾਕੇ ਵਿਚ ਵੀ ਇਕ ਤਸਕਰ ਦਾ ਮਹਿਲ ਵਰਗਾ ਘਰ ਢਹਿ-ਢੇਰੀ ਕਰ ਦਿੱਤਾ ਗਿਆ ਹੈ। 
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਪੰਜਾਬ ਪੁਲਸ ਦਾ 'ਬੁਲਡੋਜ਼ਰ ਐਕਸ਼ਨ' ਜਾਰੀ! ਢਾਹ ਦਿੱਤਾ ਮਹਿਲ ਵਰਗਾ ਘਰ 

5. ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ, ਸੜਕ 'ਤੇ ਵਿਛ ਗਈਆਂ ਲਾਸ਼ਾਂ
ਅੱਜ ਮੋਗਾ-ਬਰਨਾਲਾ ਮੁੱਖ ਮਾਰਗ 'ਤੇ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਮਾਮੇ-ਭਾਣਜੇ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਹਾਦਸਾ ਸਕੂਟਰੀ ਅਤੇ ਯੂ.ਪੀ ਨੰਬਰ ਗੱਡੀ ਵਿਚਾਲੇ ਹੋਈ ਟੱਕਰ ਦੌਰਾਨ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਭਾਣਜੇ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਮਾਮੇ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। 
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ, ਸੜਕ 'ਤੇ ਵਿਛ ਗਈਆਂ ਲਾਸ਼ਾਂ

6. ਡਿਪੂ ਤੋਂ ਲਈ ਕਣਕ ਨੇ ਲੋਕ ਕਰ ਦਿੱਤੇ ਗੰਜੇ!
ਪਿਛਲੇ ਦਿਨੀਂ 18 ਪਿੰਡਾਂ 'ਚ ਅਚਾਨਕ ਗੰਜੇਪਣ ਦੀ ਇਕ ਰਹੱਸਮਈ ਬੀਮਾਰੀ ਸਾਹਮਣੇ ਆਈ ਸੀ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਸੀ। ਪਿੰਡਾਂ ਦੇ ਕਈ ਲੋਕ ਤਿੰਨ-ਚਾਰ ਦਿਨਾਂ ਅੰਦਰ ਹੀ ਗੰਜੇ ਹੋ ਗਏ। ਇਹ ਖ਼ਬਰ ਫੈਲਦਿਆਂ ਹੀ ਪਿੰਡਾਂ 'ਚ ਡਰ ਦਾ ਮਾਹੌਲ ਬਣ ਗਿਆ। ਇਸ ਰਹੱਸਮਈ ਬੀਮਾਰੀ ਦੀ ਜਾਂਚ ਕੀਤੀ ਗਈ ਤਾਂ ਡਾਕਟਰਾਂ ਨੇ ਦੱਸਿਆ ਕਿ ਇਸ ਦਾ ਕਾਰਨ ਡਿਪੂ ਤੋਂ ਮਿਲ ਰਹੀ ਕਣਕ ਹੈ। ਸਰਕਾਰੀ ਰਾਸ਼ਨ ਦੀਆਂ ਦੁਕਾਨਾਂ ਤੋਂ ਲੋਕਾਂ ਨੂੰ ਮਿਲਣ ਵਾਲੀ ਕਣਕ 'ਚ ਸੇਲੇਨੀਅਮ ਨਾਮੀ ਤੱਤ ਵੱਡੀ ਮਾਤਰਾ 'ਚ ਪਾਇਆ ਜਾਂਦਾ ਸੀ। ਸੇਲੇਨੀਅਮ ਇਕ ਅਜਿਹਾ ਤੱਤ ਹੈ ਜੋ ਸਰੀਰ ਲਈ ਫਾਇਦੇਮੰਦ ਹੁੰਦਾ ਹੈ ਪਰ ਜ਼ਿਆਦਾ ਮਾਤਰਾ 'ਚ ਇਹ ਜ਼ਹਿਰ ਵਾਂਗ ਕੰਮ ਕਰਦਾ ਹੈ। 
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਡਿਪੂ ਤੋਂ ਲਈ ਕਣਕ ਨੇ ਲੋਕ ਕਰ ਦਿੱਤੇ ਗੰਜੇ!

7. ਪ੍ਰਵਾਸੀਆਂ ਨੂੰ ਕੱਢਣ 'ਚ ਲੱਗੇ ਰਹੇ ਟਰੰਪ, ਇਧਰ ਖਤਰੇ 'ਚ ਪੈ ਗਈ Elon Musk ਦੀ Citizenship
 ਜਦੋਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵ੍ਹਾਈਟ ਹਾਊਸ ਵਾਪਸ ਆਏ ਹਨ, ਅਮਰੀਕਾ ਤੇ ਕੈਨੇਡਾ ਦੇ ਸਬੰਧ ਵਿਗੜਦੇ ਜਾ ਰਹੇ ਹਨ। ਟਰੰਪ ਦੇ ਦੁਬਾਰਾ ਰਾਸ਼ਟਰਪਤੀ ਬਣਨ ਤੋਂ ਬਾਅਦ, ਉਨ੍ਹਾਂ ਦੇ ਸਹਿਯੋਗੀ ਅਤੇ ਉਦਯੋਗਪਤੀ ਐਲੋਨ ਮਸਕ ਉਨ੍ਹਾਂ ਦੇ ਹਰ ਫੈਸਲੇ ਦਾ ਸਮਰਥਨ ਕਰ ਰਹੇ ਹਨ, ਜਿਸ ਵਿੱਚ ਕੈਨੇਡਾ ਨੂੰ ਅਮਰੀਕਾ ਦਾ ਇੱਕ ਰਾਜ ਐਲਾਨਣਾ ਵੀ ਸ਼ਾਮਲ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਪ੍ਰਵਾਸੀਆਂ ਨੂੰ ਕੱਢਣ 'ਚ ਲੱਗੇ ਰਹੇ ਟਰੰਪ, ਇਧਰ ਖਤਰੇ 'ਚ ਪੈ ਗਈ Elon Musk ਦੀ Citizenship

8. ਅੱਜ ਫਿਰ ਵਧ ਗਈਆਂ ਸੋਨੇ ਦੀਆਂ ਕੀਮਤਾਂ , ਨਹੀਂ ਮਿਲ ਰਹੀ ਰਾਹਤ, ਜਾਣੋ 10 ਗ੍ਰਾਮ Gold ਦੇ ਭਾਅ
ਮੰਗਲਵਾਰ ਨੂੰ ਸੋਨੇ-ਚਾਂਦੀ ਦੇ ਵਾਇਦਾ ਕਾਰੋਬਾਰ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਅੱਜ (25 ਫਰਵਰੀ) ਦੋਵਾਂ MCX ਦੀਆਂ ਫਿਊਚਰਜ਼ ਕੀਮਤਾਂ ਵਾਧੇ ਨਾਲ ਖੁੱਲ੍ਹੀਆਂ। ਲਿਖਣ ਦੇ ਸਮੇਂ, ਸੋਨੇ ਦੇ ਫਿਊਚਰਜ਼ ਦੀਆਂ ਕੀਮਤਾਂ 86,200 ਰੁਪਏ ਦੇ ਆਸਪਾਸ ਵਪਾਰ ਕਰ ਰਹੀਆਂ ਸਨ, ਜਦੋਂ ਕਿ ਚਾਂਦੀ ਵਾਇਦਾ 95,421 ਰੁਪਏ ਦੇ ਆਸਪਾਸ ਵਪਾਰ ਕਰ ਰਿਹਾ ਸੀ. ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੀ ਸ਼ੁਰੂਆਤ ਉੱਚੀ ਨੋਟ 'ਤੇ ਹੋਈ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਅੱਜ ਫਿਰ ਵਧ ਗਈਆਂ ਸੋਨੇ ਦੀਆਂ ਕੀਮਤਾਂ , ਨਹੀਂ ਮਿਲ ਰਹੀ ਰਾਹਤ, ਜਾਣੋ 10 ਗ੍ਰਾਮ Gold ਦੇ ਭਾਅ

9. ਪਾਕਿ ਦਾ ਇਕ ਹੋਰ ਸ਼ਰਮਾਨਾਕ ਕਾਰਾ, ਭਾਰਤ ਦਾ ਝੰਡਾ ਲਹਿਰਾਉਣ 'ਤੇ ਪ੍ਰਸ਼ੰਸਕ ਨਾਲ ਕੀਤੀ ਬਦਸਲੂਕੀ 
ਇਸ ਵਾਰ ਪਾਕਿਸਤਾਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਰਿਹਾ ਹੈ ਪਰ ਟੂਰਨਾਮੈਂਟ ਸ਼ੁਰੂ ਹੋਣ ਦੇ 6 ਦਿਨਾਂ ਦੇ ਅੰਦਰ ਹੀ ਪਾਕਿਸਤਾਨ ਦੀ ਟੀਮ ਚੈਂਪੀਅਨਜ਼ ਟਰਾਫੀ ਤੋਂ ਬਾਹਰ ਹੋ ਗਈ ਹੈ। ਦੂਜੇ ਪਾਸੇ ਟੀਮ ਇੰਡੀਆ ਆਪਣੇ ਸਾਰੇ ਮੈਚ ਦੁਬਈ ਵਿੱਚ ਖੇਡ ਰਹੀ ਹੈ। ਹੁਣ ਪਾਕਿਸਤਾਨ ਦੀ ਕਾਲੀ ਕਰਤੂਤ ਸਾਹਮਣੇ ਆਈ ਹੈ। ਲਾਹੌਰ ਸਟੇਡੀਅਮ ਵਿੱਚ ਭਾਰਤੀ ਝੰਡਾ ਲਹਿਰਾਉਣ 'ਤੇ ਇੱਕ ਪਾਕਿਸਤਾਨੀ ਪ੍ਰਸ਼ੰਸਕ ਨਾਲ ਬਦਸਲੂਕੀ ਕੀਤੀ ਗਈ ਅਤੇ ਉਸਨੂੰ ਸਟੇਡੀਅਮ ਤੋਂ ਬਾਹਰ ਕਰ ਦਿੱਤਾ ਗਿਆ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ -  ਪਾਕਿ ਦਾ ਇਕ ਹੋਰ ਸ਼ਰਮਾਨਾਕ ਕਾਰਾ, ਭਾਰਤ ਦਾ ਝੰਡਾ ਲਹਿਰਾਉਣ 'ਤੇ ਪ੍ਰਸ਼ੰਸਕ ਨਾਲ ਕੀਤੀ ਬਦਸਲੂਕੀ 

10. ਵਿਆਹ ਦੇ 37 ਸਾਲਾਂ ਬਾਅਦ ਤਲਾਕ ਲੈਣਗੇ ਗੋਵਿੰਦਾ! ਅਦਾਕਾਰਾ ਨਾਲ ਅਫ਼ੇਅਰ...
ਮਸ਼ਹੂਰ ਬਾਲੀਵੁੱਡ ਅਦਾਕਾਰ ਗੋਵਿੰਦਾ ਆਪਣੇ ਖੁੱਲ੍ਹੇ ਦਿਲ, ਦਮਦਾਰ ਅਦਾਕਾਰੀ ਅਤੇ ਆਪਣੀ ਨਿੱਜੀ ਜ਼ਿੰਦਗੀ ਲਈ ਵੀ ਸੁਰਖੀਆਂ 'ਚ ਰਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਗੋਵਿੰਦਾ ਨੂੰ ਕੁਝ ਸਮਾਂ ਪਹਿਲਾਂ ਗੋਲੀ ਲੱਗ ਗਈ ਸੀ। ਜਿਸ ਕਾਰਨ ਉਹ ਹਸਪਤਾਲ 'ਚ ਸਨ। ਉਨ੍ਹਾਂ ਦੀ ਸਰਜਰੀ ਵੀ ਹੋਈ। ਉਸ ਸਮੇਂ ਦੌਰਾਨ, ਗੋਵਿੰਦਾ ਦੀ ਪਤਨੀ ਸੁਨੀਤਾ ਲਗਾਤਾਰ ਉਨ੍ਹਾਂ ਦੇ ਨਾਲ ਰਹੀ ਅਤੇ ਉਨ੍ਹਾਂ ਦੀ ਦੇਖਭਾਲ ਕੀਤੀ ਪਰ ਹਾਲ ਹੀ ਵਿੱਚ ਗੋਵਿੰਦਾ ਅਤੇ ਸੁਨੀਤਾ ਬਾਰੇ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। 
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਵਿਆਹ ਦੇ 37 ਸਾਲਾਂ ਬਾਅਦ ਤਲਾਕ ਲੈਣਗੇ ਗੋਵਿੰਦਾ! ਅਦਾਕਾਰਾ ਨਾਲ ਅਫ਼ੇਅਰ...


 


author

Sunaina

Content Editor

Related News