ਕਰਨ ਜੌਹਰ ਦੇ ਨਾਂ ''ਤੇ ਬਣੀ ਫਿਲਮ ''ਤੇ ਹਾਈ ਕੋਰਟ ਦੀ ਕਾਰਵਾਈ, ਰਿਲੀਜ਼ ''ਤੇ ਲਾਈ ਰੋਕ
Saturday, Mar 08, 2025 - 04:24 PM (IST)

ਐਂਟਰਟੇਨਮੈਂਟ ਡੈਸਕ- ਬੰਬੇ ਹਾਈ ਕੋਰਟ ਨੇ ਮਸ਼ਹੂਰ ਫਿਲਮ ਨਿਰਦੇਸ਼ਕ ਕਰਨ ਜੌਹਰ ਦੇ ਨਾਮ 'ਤੇ ਬਣੀ ਫਿਲਮ 'ਸ਼ਾਦੀ ਕੇ ਡਾਇਰੈਕਟਰ ਕਰਨ ਔਰ ਜੌਹਰ' ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ ਹੈ। ਬੰਬੇ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਇਸ ਫਿਲਮ 'ਤੇ ਰੋਕ ਲਗਾਉਣ ਦਾ ਹੁਕਮ ਦਿੱਤਾ। ਅਦਾਲਤ ਦਾ ਕਹਿਣਾ ਹੈ ਕਿ ਫਿਲਮ ਦਾ ਸਿਰਲੇਖ ਅਤੇ ਸਮੱਗਰੀ ਕਰਨ ਜੌਹਰ ਦੀ ਨਿੱਜਤਾ ਅਤੇ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ। ਇਸ ਨਾਲ ਉਨ੍ਹਾਂ ਦਾ ਬ੍ਰਾਂਡ ਮੁੱਲ ਵੀ ਖਰਾਬ ਹੁੰਦਾ ਹੈ। ਅਦਾਲਤ ਦਾ ਇਹ ਫੈਸਲਾ ਉਦੋਂ ਆਇਆ ਜਦੋਂ ਕਰਨ ਜੌਹਰ ਨੇ ਇਸ ਮਾਮਲੇ ਨੂੰ ਲੈ ਕੇ ਬੰਬੇ ਹਾਈ ਕੋਰਟ ਦਾ ਰੁਖ ਕਰਦਿਆਂ ਅਦਾਲਤ ਤੋਂ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਬਾਰੇ ਵੱਡੀ ਖ਼ਬਰ, ਲਿਆ ਜਾ ਸਕਦੈ ਵੱਡਾ Action!
ਹਾਈ ਕੋਰਟ ਦੇ ਇੱਕ ਮੈਂਬਰੀ ਬੈਂਚ ਨੇ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਉਂਦਿਆਂ ਕਿਹਾ ਕਿ ਇਸਦਾ ਸਿਰਲੇਖ ਲੋਕਾਂ ਨੂੰ ਸਿੱਧੇ ਤੌਰ 'ਤੇ ਜੌਹਰ ਨਾਲ ਜੋੜੇਗਾ। ਜੂਨ 2024 ਵਿੱਚ, ਕਰਨ ਜੌਹਰ ਨੇ ਇਸ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਸੀ ਕਿ ਜਦੋਂ ਤੱਕ ਉਨ੍ਹਾਂ ਦੇ ਨਾਮ ਅਤੇ ਪੇਸ਼ੇ ਵਰਗੇ ਨਿੱਜੀ ਮਾਮਲਿਆਂ ਦੀ ਵਰਤੋਂ ਕਰਨ ਲਈ ਉਨ੍ਹਾਂ ਦੀ ਇਜਾਜ਼ਤ ਨਹੀਂ ਲਈ ਜਾਂਦੀ, ਉਦੋਂ ਤੱਕ ਅਜਿਹੇ ਅਧਿਕਾਰਾਂ ਦੀ ਉਲੰਘਣਾ ਮੰਨੀ ਜਾਵੇਗੀ।
ਇਹ ਵੀ ਪੜ੍ਹੋ: OMG: ਨਿਮਰਤ ਕੌਰ ਨੇ ਕੀਤੀ ਚੋਰੀ! ਦੁਕਾਨਦਾਰ ਨੇ ਰੋਕ ਕੇ ਬੈਗ 'ਚੋਂ ਕੱਢਵਾਇਆ ਸਾਮਾਨ
ਕਰਨ ਜੌਹਰ ਨੇ ਕਿਹਾ ਸੀ ਕਿ 'ਸ਼ਾਦੀ ਕੇ ਡਾਇਰੈਕਟਰ ਕਰਨ ਔਰ ਜੌਹਰ' ਦੇ ਨਿਰਮਾਤਾਵਾਂ ਨੇ ਜੂਨ ਵਿੱਚ ਭੇਜੇ ਗਏ ਉਨ੍ਹਾਂ ਦੇ ਨੋਟਿਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਸੀ। ਮੇਰਾ ਇਸ ਫਿਲਮ ਨਾਲ ਕੋਈ ਸਬੰਧ ਨਹੀਂ ਹੈ। ਫਿਲਮ ਨਿਰਮਾਤਾ ਮੇਰੇ ਨਾਮ ਦੀ ਵਰਤੋਂ ਕਰਕੇ ਇਸਨੂੰ ਇੱਕ ਅਜਿਹਾ ਨਾਮ ਦੇਣਾ ਚਾਹੁੰਦੇ ਸਨ ਜਿਸ ਨਾਲ ਦਰਸ਼ਕ ਉਨ੍ਹਾਂ ਨਾਲ ਜੁੜ ਸਕਣ। ਫਿਲਮ ਦੇ ਸੰਵਾਦ ਅਤੇ ਸਕ੍ਰੀਨਪਲੇਅ ਸਾਡਾ ਅਪਮਾਨ ਕਰਦੇ ਹਨ। ਇਹ ਫਿਲਮ ਐਡਲਟ ਸ਼੍ਰੇਣੀ ਵਿੱਚ ਆਵੇਗੀ।
ਇਹ ਵੀ ਪੜ੍ਹੋ : ਰਣਵੀਰ ਇਲਾਹਾਬਾਦੀਆ ਤੇ ਸਮਯ ਰੈਨਾ ਨੂੰ ਲੈ ਕੇ ਮੀਕਾ ਸਿੰਘ ਦਾ ਵੱਡਾ ਬਿਆਨ, 'ਦੋਵਾਂ ਨੂੰ ਕਰ ਦਿਓ ਬੈਨ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8