ਵਾਇਰਲ ਗਰਲ ਮੋਨਾਲੀਸਾ ਨੇ ਨੇਪਾਲ ਦੇ ਲੋਕਾਂ ਨੂੰ ਬਣਾਇਆ ਦੀਵਾਨਾ, ਦੇਖੋ ਵੀਡੀਓ
Friday, Feb 28, 2025 - 03:52 PM (IST)

ਮੁੰਬਈ- ਮਹਾਕੁੰਭ ਮੇਲੇ ਦੀ ਵਾਇਰਲ ਗਰਲ ਮੋਨਾਲੀਸਾ ਨੇ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ ਹੈ। ਇੱਕ ਆਮ ਕੁੜੀ ਤੋਂ, ਮੋਨਾਲੀਸਾ ਹੁਣ ਸੋਸ਼ਲ ਮੀਡੀਆ INFLUNCER ਬਣ ਗਈ ਹੈ ਅਤੇ ਉਸ ਦੀ ਪ੍ਰਸਿੱਧੀ ਦਿਨੋ-ਦਿਨ ਵੱਧ ਰਹੀ ਹੈ। ਮੋਨਾਲੀਸਾ ਹੁਣ ਫਿਲਮਾਂ 'ਚ ਵੀ ਐਂਟਰੀ ਕਰ ਚੁੱਕੀ ਹੈ। ਇਸ ਵੇਲੇ, ਮਹਾਕੁੰਭ ਦੇ ਇਸ ਅਹਿਸਾਸ ਨੇ ਨੇਪਾਲ ਦੇ ਲੋਕਾਂ ਨੂੰ ਉਸ ਦੇ ਡਾਂਸ ਦਾ ਦੀਵਾਨਾ ਬਣਾ ਦਿੱਤਾ ਹੈ। ਉਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ- ਅਦਾਕਾਰ ਆਸ਼ੂਤੋਸ਼ ਰਾਣਾ ਪੁੱਜੇ ਪ੍ਰੇਮਾਨੰਦ ਮਹਾਰਾਜ ਜੀ ਦੇ ਦਰਬਾਰ, ਵੀਡੀਓ ਵਾਇਰਲ
ਨੇਪਾਲ 'ਚ ਆਪਣੇ ਡਾਂਸ ਨਾਲ ਲੋਕਾਂ ਨੂੰ ਬਣਾ ਦਿੱਤਾ ਦੀਵਾਨਾ
ਤੁਹਾਨੂੰ ਦੱਸ ਦੇਈਏ ਕਿ ਮੋਨਾਲੀਸਾ ਭੋਂਸਲੇ ਨੂੰ ਮਹਾਸ਼ਿਵਰਾਤਰੀ ਦੇ ਮੌਕੇ 'ਤੇ ਨੇਪਾਲ 'ਚ ਆਯੋਜਿਤ ਇੱਕ ਪ੍ਰੋਗਰਾਮ 'ਚ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਸੀ। ਮੋਨਾਲੀਸਾ ਨੇ ਸਮਾਗਮ 'ਚ ਇਕੱਠੇ ਹੋਏ ਵੱਡੀ ਗਿਣਤੀ 'ਚ ਲੋਕਾਂ ਨਾਲ ਗੱਲ ਕੀਤੀ। ਉਸ ਨੇ ਉੱਥੇ ਲਾਈਵ ਦਰਸ਼ਕਾਂ ਦੇ ਸਾਹਮਣੇ ਆਪਣੇ ਡਾਂਸ ਮੂਵ ਵੀ ਦਿਖਾਏ। ਹੁਣ, ਉਸ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਕੈਪਸ਼ਨ 'ਚ ਲਿਖਿਆ ਹੈ, "ਮੇਰੀ ਮੌਲਾਪੁਰ ਨੇਪਾਲ ਮਹੋਤਸਵ ਲਾਈਵ ਸਟੇਜ ਪ੍ਰੋਗਰਾਮ 2025,।"
ਸਨੋਜ ਮਿਸ਼ਰਾ ਨੇ ਫਿਲਮ ਲਈ ਕੀਤਾ ਹੈ ਸਾਈਨ
ਇਸ ਦੌਰਾਨ ਨਿਰਦੇਸ਼ਕ ਸਨੋਜ ਮਿਸ਼ਰਾ ਵੀ ਉਨ੍ਹਾਂ ਦੇ ਨਾਲ ਸਨ। ਤੁਹਾਨੂੰ ਦੱਸ ਦੇਈਏ ਕਿ ਸਨੋਜ ਨੇ ਮੋਨਾਲੀਸਾ ਨੂੰ ਇੱਕ ਫਿਲਮ ਲਈ ਸਾਈਨ ਕੀਤਾ ਹੈ। ਮੋਨਾਲੀਸਾ ਬਾਰੇ ਗੱਲ ਕਰਦੇ ਹੋਏ, ਸਨੋਜ ਨੇ ਦੱਸਿਆ, "ਮੋਨਾਲੀਸਾ ਇੱਕ ਹੇਠਲੇ ਮੱਧ ਵਰਗ ਦੇ ਪਰਿਵਾਰ ਤੋਂ ਹੈ। ਉਸ ਦਾ ਪਰਿਵਾਰ ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਹਾਰ ਵੇਚਦਾ ਹੈ।"ਸਨੋਜ ਨੇ ਆਪਣੀ ਫਿਲਮ 'ਦਿ ਡਾਇਰੀ ਆਫ਼ ਮਨੀਪੁਰ' 'ਚ ਮੋਨਾਲੀਸਾ ਦੇ ਕਿਰਦਾਰ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਮੋਨਾਲੀਸਾ ਦੀ ਭੂਮਿਕਾ ਮਨੀਪੁਰ ਦੇ ਇੱਕ ਸੇਵਾਮੁਕਤ ਸਿਪਾਹੀ ਦੀ ਧੀ ਦੀ ਹੈ ਜੋ ਫੌਜ 'ਚ ਭਰਤੀ ਹੋਣਾ ਚਾਹੁੰਦੀ ਹੈ। ਇਹ ਉਸ ਦਾ ਸੁਪਨਾ ਹੈ। ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਉਸ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ 'ਚੋਂ ਲੰਘਣਾ ਪੈਂਦਾ ਹੈ, ਉਸ ਨੂੰ ਕਿਹੜੇ ਸੰਘਰਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਆਪਣੇ ਸੁਪਨੇ ਨੂੰ ਕਿਵੇਂ ਪੂਰਾ ਕਰਨ ਦੇ ਯੋਗ ਹੁੰਦੀ ਹੈ, ਇਹੀ ਫਿਲਮ ਹੈ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8