ਅਦਾਕਾਰਾ ਕੈਟਰੀਨਾ ਕੈਫ ਨੇ ਕੀਤੀ ਗੰਗਾ ਆਰਤੀ, ਦੇਖੋ ਤਸਵੀਰਾਂ

Tuesday, Feb 25, 2025 - 12:49 PM (IST)

ਅਦਾਕਾਰਾ ਕੈਟਰੀਨਾ ਕੈਫ ਨੇ ਕੀਤੀ ਗੰਗਾ ਆਰਤੀ, ਦੇਖੋ ਤਸਵੀਰਾਂ

ਪ੍ਰਯਾਗਰਾਜ- ਦੁਨੀਆ ਦੇ ਸਭ ਤੋਂ ਵੱਡੇ ਧਾਰਮਿਕ ਮੇਲਿਆਂ 'ਚੋਂ ਇੱਕ, ਮਹਾਕੁੰਭ ​​ਇੱਕ ਵਾਰ ਫਿਰ ਸ਼ਰਧਾਲੂਆਂ ਅਤੇ ਮਸ਼ਹੂਰ ਹਸਤੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਵਾਰ ਵਿੱਕੀ ਕੌਸ਼ਲ ਦੀ ਪਤਨੀ ਅਤੇ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਨੇ ਵੀ ਮਹਾਕੁੰਭ ​​'ਚ ਹਿੱਸਾ ਲਿਆ। ਉਸ ਨੇ ਗੰਗਾ ਆਰਤੀ 'ਚ ਹਿੱਸਾ ਲਿਆ। ਇਹ ਉਸ ਦੀ ਧਾਰਮਿਕ ਯਾਤਰਾ ਦਾ ਇੱਕ ਖਾਸ ਹਿੱਸਾ ਸੀ। ਇਸ ਦੇ ਨਾਲ ਹੀ ਮਹਾਕੁੰਭ 'ਚ ਇੱਕ ਹੋਰ ਅਦਾਕਾਰਾ ਨਜ਼ਰ ਆਈ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।ਇਹ ਅਦਾਕਾਰਾ ਕੋਈ ਹੋਰ ਨਹੀਂ ਸਗੋਂ 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਰਵੀਨਾ ਟੰਡਨ ਹੈ। ਜੋ ਆਪਣੀ ਧੀ ਰਾਸ਼ਾ ਥਡਾਨੀ ਨਾਲ ਇੱਥੇ ਪਹੁੰਚੀ ਸੀ।

PunjabKesari

ਕੈਟਰੀਨਾ ਕੈਫ- ਰਵੀਨਾ ਟੰਡਨ ਦੀ ਮਹਾਕੁੰਭ ​​ਯਾਤਰਾ
ਕੈਟਰੀਨਾ ਕੈਫ ਅਤੇ ਰਵੀਨਾ ਟੰਡਨ ਨੇ ਮਹਾਕੁੰਭ ​​ਦੌਰਾਨ ਇੱਕ ਵਿਸ਼ੇਸ਼ ਧਾਰਮਿਕ ਸਮਾਗਮ 'ਚ ਸ਼ਿਰਕਤ ਕੀਤੀ। ਕੈਟਰੀਨਾ ਆਪਣੀ ਸੱਸ ਵੀਨਾ ਕੌਸ਼ਲ ਨਾਲ ਮਹਾਕੁੰਭ ​​ਦੀ ਯਾਤਰਾ 'ਤੇ ਗਈ ਸੀ। ਇਸ ਦੌਰਾਨ ਕੈਟਰੀਨਾ ਨੇ ਹਲਕੇ ਗੁਲਾਬੀ ਰੰਗ ਦਾ ਰਵਾਇਤੀ ਪਹਿਰਾਵਾ ਪਾਇਆ। ਉਹ ਗੰਗਾ ਆਰਤੀ ਦੌਰਾਨ ਭਗਵਾ ਰੰਗ ਦੇ ਕੱਪੜੇ ਪਹਿਨੇ ਹੋਏ ਦਿਖਾਈ ਦਿੱਤੀ।

PunjabKesari

ਮਹਾਕੁੰਭ ​​2025
ਜਦਕਿ ਰਵੀਨਾ ਟੰਡਨ ਨੇ ਆਪਣੀ ਧੀ ਰਾਸ਼ਾ ਥਡਾਨੀ ਨਾਲ ਮਹਾਕੁੰਭ 'ਚ ਹਿੱਸਾ ਲਿਆ।

 

ਕੈਟਰੀਨਾ ਵਾਂਗ, ਉਸ ਨੂੰ ਵੀ ਸਵਾਮੀ ਚਿਦਾਨੰਦ ਸਰਸਵਤੀ ਦਾ ਆਸ਼ੀਰਵਾਦ ਪ੍ਰਾਪਤ ਹੋਇਆ। ਰਵੀਨਾ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਕਾਸ਼ੀ ਜਾਵੇਗੀ ਅਤੇ ਉੱਥੇ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਏਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Priyanka

Content Editor

Related News