ਪਹਿਲੇ ਵਿਆਹ ਦੇ ਵਿਵਾਦ ਵਿਚਾਲੇ ਗਾਇਕ ਸਾਜ ਨੇ ਸਾਂਝੀ ਕੀਤੀ ਪੋਸਟ, ਲਿਖਿਆ- ‘ਮੁਸੀਬਤ ਤਾਂ...’

Friday, Jan 14, 2022 - 11:17 AM (IST)

ਪਹਿਲੇ ਵਿਆਹ ਦੇ ਵਿਵਾਦ ਵਿਚਾਲੇ ਗਾਇਕ ਸਾਜ ਨੇ ਸਾਂਝੀ ਕੀਤੀ ਪੋਸਟ, ਲਿਖਿਆ- ‘ਮੁਸੀਬਤ ਤਾਂ...’

ਚੰਡੀਗੜ੍ਹ (ਬਿਊਰੋ)– ਅਫਸਾਨਾ ਖ਼ਾਨ ਦਾ ਮੰਗੇਤਰ ਤੇ ਗਾਇਕ ਸਾਜ ਇਨ੍ਹੀਂ ਦਿਨੀਂ ਵਿਵਾਦਾਂ ’ਚ ਘਿਰਿਆ ਹੋਇਆ ਹੈ। ਸਾਜ ’ਤੇ ਛੱਤੀਸਗੜ੍ਹ ਦੀ ਇਕ ਮਹਿਲਾ ਨੇ ਉਸ ਦੀ ਪਹਿਲੀ ਪਤਨੀ ਹੋਣ ਦਾ ਇਲਜ਼ਾਮ ਲਗਾਇਆ ਹੈ। ਨਾਲ ਇਹ ਵੀ ਕਿਹਾ ਕਿ ਸਾਜ ਨੇ ਧੋਖੇ ਨਾਲ ਉਸ ਨੂੰ ਤਲਾਕ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਅਫਸਾਨਾ ਖ਼ਾਨ ਦੇ ਮੰਗੇਤਰ ਸਾਜ ਦੇ ਪਹਿਲੇ ਵਿਆਹ ਦੀਆਂ ਤਸਵੀਰਾਂ ਵਾਇਰਲ, ਪਤਨੀ ਤੋਂ ਹੈ ਇਕ ਧੀ, ਕੋਰਟ ਪੁੱਜਾ ਮਾਮਲਾ

ਇਸ ਸਭ ਵਿਚਾਲੇ ਬੀਤੇ ਦਿਨੀਂ ਸਾਜ ਦੇ ਪਹਿਲੇ ਵਿਆਹ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ। ਇਹ ਵੀ ਸਾਹਮਣੇ ਆਇਆ ਕਿ ਪਹਿਲੀ ਪਤਨੀ ਤੋਂ ਸਾਜ ਦੇ ਇਕ ਧੀ ਵੀ ਹੈ। ਅਨੂੰਗ੍ਰਿਹ ਰੰਜਨ ਉਰਫ ਅਨੂੰ ਸ਼ਰਮਾ ਨਾਂ ਦੀ ਮਹਿਲਾ ਦਾ ਦੋਸ਼ ਹੈ ਕਿ ਸਾਜ ਨੇ ਉਸ ਨੂੰ ਧੋਖੇ ਨਾਲ ਤਲਾਕ ਦੇ ਕੇ 7 ਸਾਲ ਪੁਰਾਣਾ ਵਿਆਹ ਤੋੜਿਆ ਹੈ।

ਇਸ ਵਿਵਾਦ ’ਤੇ ਸਾਜ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਸਾਜ ਨੇ ਇੰਸਟਾਗ੍ਰਾਮ ਸਟੋਰੀਜ਼ ’ਚ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਸਿੱਧੂ ਮੂਸੇ ਵਾਲਾ ਦਾ ਗੀਤ ‘295’ ਸੁਣਾਈ ਦੇ ਰਿਹਾ ਹੈ। ਵੀਡੀਓ ਦੇ ਨਾਲ ਸਾਜ ਨੇ ਲਿਖਿਆ ਹੈ, ‘ਮੁਸੀਬਤ ਤਾਂ ਮਰਦਾਂ ’ਤੇ ਪੈਂਦੀ ਰਹਿੰਦੀ ਹੈ।’

PunjabKesari

ਸਾਜ ਇਨ੍ਹੀਂ ਦਿਨੀਂ ਪਹਿਲੇ ਵਿਆਹ ਦੇ ਵਿਵਾਦ ਨੂੰ ਲੈ ਕੇ ਹੀ ਮੁਸੀਬਤ ’ਚ ਹਨ ਤੇ ਇਸ ਪੋਸਟ ਤੋਂ ਸਾਫ ਹੈ ਕਿ ਉਨ੍ਹਾਂ ਨੂੰ ਇਸ ਵਿਵਾਦ ਤੋਂ ਕੋਈ ਖ਼ਾਸ ਫਰਕ ਨਹੀਂ ਪੈ ਰਿਹਾ ਹੈ।

ਦੱਸ ਦੇਈਏ ਕਿ ਅਨੂੰ ਸ਼ਰਮਾ ਨੇ ਮੋਹਾਲੀ ਅਦਾਲਤ ’ਚ ਇਕ ਕੇਸ ਵੀ ਦਰਜ ਕਰਵਾਇਆ ਹੈ। ਇਸ ਕੇਸ ਦੀ ਸੁਣਵਾਈ ਇਸੇ ਮਹੀਨੇ ਦੀ 18 ਤਾਰੀਖ਼ ਨੂੰ ਹੈ। ਅਦਾਲਤ ਦਾ ਇਸ ਮਾਮਲੇ ’ਤੇ ਕੀ ਫ਼ੈਸਲਾ ਆਉਂਦਾ ਹੈ, ਇਸ ’ਤੇ ਹੀ ਸਭ ਦੀ ਨਜ਼ਰ ਬਣੀ ਹੋਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News