ਅਦਾਕਾਰਾ ਰੂਪਾਲੀ ਗਾਂਗੁਲੀ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਪੱਤਰ ਲ਼ਿਖ ਕੇ ਕੀਤੀ ਇਹ ਅਪੀਲ

06/28/2024 1:19:02 PM

ਮੁੰਬਈ- ਅਦਾਕਾਰਾ ਅਤੇ ਭਾਜਪਾ ਨੇਤਾ ਰੂਪਾਲੀ ਗਾਂਗੁਲੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇੱਕ ਪੱਤਰ ਲਿਖ ਕੇ ਕੋਲਕਾਤਾ 'ਚ ਵਿੰਟੇਜ ਸ਼ੈਲੀ ਦੀ ਮੋਟਰਾਈਜ਼ਡ ਈ-ਕੈਰੇਜ਼ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। 'ਪੀਪਲ ਫਾਰ ਦਿ ਐਥੀਕਲ ਟ੍ਰੀਟਮੈਂਟ ਆਫ ਐਨੀਮਲਜ਼ (ਪੇਟਾ) ਇੰਡੀਆ ਦੀ ਸਮਰਥਕ ਰੂਪਾਲੀ ਨੇ ਕਿਹਾ ਕਿ ਹਾਲ ਹੀ ਦੇ ਮਹੀਨਿਆਂ 'ਚ ਕੋਲਕਾਤਾ ਦੀਆਂ ਸੜਕਾਂ 'ਤੇ ਕੈਰੇਜ਼ ਇੰਡਸਟਰੀ ਦੁਆਰਾ ਜ਼ਿਆਦਾ ਕੰਮ ਲੈਣ ਕਾਰਨ ਲਗਭਗ ਅੱਠ ਘੋੜਿਆਂ ਦੀ ਮੌਤ ਹੋ ਗਈ। ਇੱਕ ਬਿਆਨ ਮੁਤਾਬਕ ਰੂਪਾਲੀ ਨੇ ਲਿਖਿਆ, “ਗੱਡੀ ਦੀ ਸਵਾਰੀ ਲਈ ਘੋੜਿਆਂ ਦੀ ਵਰਤੋਂ ਜਨਤਾ ਲਈ ਨੁਕਸਾਨਦਾਇਕ ਹੋ ਸਕਦੀ ਹੈ ਅਤੇ ਟ੍ਰੈਫਿਕ ਲਈ ਖਤਰਾ ਪੈਦਾ ਕਰ ਸਕਦੀ ਹੈ।ਅਦਾਕਾਰਾ ਨੇ ਇਹ ਵੀ ਦੱਸਿਆ ਕਿ ਘੋੜੇ ਹੀ ਨਹੀਂ ਬਲਕਿ ਇਨਸਾਨ ਵੀ ਗੰਭੀਰ ਜ਼ਖਮੀ ਹੋਏ ਹਨ। ਉਸ ਨੇ ਪੱਤਰ ਵਿੱਚ ਅੱਗੇ ਕਿਹਾ, “ਇਹ ਦੁਖਦਾਈ ਹੈ ਕਿ ਘੋੜੇ ਜੋ ਦੁਖਦਾਈ ਅਤੇ ਗੰਭੀਰ ਸੱਟਾਂ ਝੱਲਦੇ ਹਨ, ਅਕਸਰ ਇਸ ਤਰ੍ਹਾਂ ਹੀ ਛੱਡ ਦਿੱਤੇ ਜਾਂਦੇ ਹਨ।

ਇਹ ਖ਼ਬਰ ਵੀ ਪੜ੍ਹੋ- ਅਦਾਕਾਰਾ ਹਿਨਾ ਖ਼ਾਨ ਨੂੰ ਹੋਇਆ ਬ੍ਰੇਸਟ ਕੈਂਸਰ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

ਪੇਟਾ ਇੰਡੀਆ ਅਤੇ ਕੇਪ ਫਾਊਂਡੇਸ਼ਨ ਦੁਆਰਾ ਕੀਤੀ ਗਈ ਜਾਂਚ 'ਚ ਪਾਇਆ ਗਿਆ ਹੈ ਕਿ ਕੋਲਕਾਤਾ 'ਚ ਦਰਜਨਾਂ ਘੋੜਿਆਂ ਨੂੰ ਗੱਡੀਆਂ ਖਿੱਚਣ ਲਈ ਮਜ਼ਬੂਰ ਕੀਤਾ ਗਿਆ ਸੀ ਜੋ ਅਨੀਮੀਆ, ਕੁਪੋਸ਼ਣ ਅਤੇ ਪੁਰਾਣੀ ਭੁੱਖਮਰੀ ਤੋਂ ਪੀੜਤ ਸਨ। ਪਿਛਲੇ ਮਹੀਨੇ ਰੂਪਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋਈ ਹੈ। ਉਨ੍ਹਾਂ ਨੇ ਦਿੱਲੀ ਭਾਜਪਾ ਦੇ ਮੁੱਖ ਦਫਤਰ ਵਿਖੇ ਵਿਨੋਦ ਤਾਵੜੇ ਅਤੇ ਅਨਿਲ ਬਲੂਨੀ ਦੀ ਮੌਜੂਦਗੀ 'ਚ ਭਾਜਪਾ ਦੀ ਮੈਂਬਰਸ਼ਿਪ ਲਈ। ਉਸ ਸਮੇਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ, ''ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੈਨ ਹਾਂ। ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਂ ਆਪਣੀ ਅਦਾਕਾਰੀ ਕਰੀਅਰ ਕਾਰਨ ਬਹੁਤ ਸਾਰੇ ਨਵੇਂ ਲੋਕਾਂ ਨੂੰ ਮਿਲਦੀ ਹਾਂ। ਹੁਣ ਮੈਂ ਪੀ.ਐਮ. ਮੋਦੀ ਦੇ ਮਾਰਗ 'ਤੇ ਅੱਗੇ ਵਧਣਾ ਚਾਹੁੰਦੀ ਹਾਂ ਅਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹਾਂ।

ਇਹ ਖ਼ਬਰ ਵੀ ਪੜ੍ਹੋ- BB OTT 3: ਅਰਮਾਨ ਮਲਿਕ ਦੇ ਦੋ ਵਿਆਹ ਨੂੰ ਸਪੋਰਟ ਕਰਨ 'ਤੇ ਰਾਖੀ ਨੇ ਉਰਫੀ ਨੂੰ ਲਗਾਈ ਫਟਕਾਰ

ਰੂਪਾਲੀ ਨਿਰਦੇਸ਼ਕ ਅਨਿਲ ਗਾਂਗੁਲੀ ਦੀ ਬੇਟੀ ਅਤੇ ਕੋਰੀਓਗ੍ਰਾਫਰ ਵਿਜੇ ਗਾਂਗੁਲੀ ਦੀ ਭੈਣ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 7 ਸਾਲ ਦੀ ਉਮਰ 'ਚ ਆਪਣੇ ਪਿਤਾ ਦੀ 1985 'ਚ ਆਈ ਫ਼ਿਲਮ 'ਸਾਹਿਬ' ਨਾਲ ਕੀਤੀ ਸੀ। ਅਦਾਕਾਰਾ ਨੇ 2000 'ਚ 'ਸੁਕੰਨਿਆ' ਨਾਲ ਟੀ.ਵੀ. ਇੰਡਸਟਰੀ 'ਚ ਡੈਬਿਊ ਕੀਤਾ ਸੀ ਅਤੇ ਇਸ ਤੋਂ ਬਾਅਦ 'ਸੰਜੀਵਨੀ: ਏ ਮੈਡੀਕਲ ਬੂਨ' ਅਤੇ 'ਭਾਭੀ' ਵਰਗੇ ਸ਼ੋਅਜ਼ 'ਚ ਨਜ਼ਰ ਆਈ ਸੀ ਪਰ ਉਸ ਨੂੰ ਸਿਟਕਾਮ 'ਸਾਰਾਭਾਈ ਵਰਸੇਜ਼ ਸਾਰਾਭਾਈ' ਤੋਂ ਪ੍ਰਸਿੱਧੀ ਮਿਲੀ। ਇਸ 'ਚ ਉਨ੍ਹਾਂ ਨੇ ਮੋਨੀਸ਼ਾ ਸਾਰਾਭਾਈ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਨੇ ਵਿਵਾਦਿਤ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ ਪਹਿਲੇ ਸੀਜ਼ਨ 'ਚ ਵੀ ਹਿੱਸਾ ਲਿਆ ਸੀ। ਹੁਣ ਉਸ ਨੇ 2020 'ਚ ਆਏ ਸ਼ੋਅ 'ਅਨੁਪਮਾ' 'ਚ ਆਪਣੇ ਕਿਰਦਾਰ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਹੈ।


 


Priyanka

Content Editor

Related News