ਰੂਬੀਨਾ ਦਿਲੈਕ ਦੀ ਛੋਟੀ ਭੈਣ ਜਿਓਤਿਕਾ ਨੇ ਕੀਤੀ ਮੰਗਣੀ, ਤਸਵੀਰਾਂ ਆਈਆਂ ਸਾਹਮਣੇ

Sunday, Nov 07, 2021 - 12:24 PM (IST)

ਰੂਬੀਨਾ ਦਿਲੈਕ ਦੀ ਛੋਟੀ ਭੈਣ ਜਿਓਤਿਕਾ ਨੇ ਕੀਤੀ ਮੰਗਣੀ, ਤਸਵੀਰਾਂ ਆਈਆਂ ਸਾਹਮਣੇ

ਮੁੰਬਈ : ਟੈਲੀਵਿਜ਼ਨ ਦੇ ਹਿੱਟ ਰਿਐਲਟੀ ਸ਼ੋਅ 'ਬਿੱਗ ਬੌਸ' ਦੇ 14ਵੇਂ ਸੀਜ਼ਨ ਦੀ ਜੇਤੂ ਰਹੀ ਅਦਾਕਾਰਾ ਰੂਬੀਨਾ ਦਿਲੈਕ ਦੀ ਛੋਟੀ ਭੈਣ ਜਿਓਤਿਕਾ ਨੇ ਮੰਗਣੀ ਕਰ ਲਈ ਹੈ। ਜਿਓਤਿਕਾ ਨੇ ਆਪਣੇ ਲੰਬੇ ਸਮੇਂ ਤੋਂ ਪ੍ਰੇਮੀ ਰਹੇ ਆਰਜੇ ਰਜਤ ਸ਼ਰਮਾ ਨਾਲ ਮੰਗਣੀ ਕੀਤੀ ਹੈ। ਇਸ ਮੰਗਣੀ ਦੀਆਂ ਤਸਵੀਰਾਂ ਜਿਓਤਿਕਾ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ ਜਿਸ ਦੇ ਜ਼ਰੀਏ ਇਸ ਸਬੰਧੀ ਜਾਣਕਾਰੀ ਮਿਲੀ ਹੈ।

PunjabKesari
ਜਿਓਤਿਕਾ ਦਿਲੈਕ ਨੇ ਪਰਿਵਾਰ ਦੀ ਮੌਜੂਦਗੀ 'ਚ ਰਜਤ ਸ਼ਰਮਾ ਨੂੰ ਅੰਗੂਠੀ ਪਹਿਨਾ ਕੇ ਮੰਗਣੀ ਕੀਤੀ ਹੈ। ਇਨ੍ਹਾਂ ਦੋਵਾਂ ਦੀ ਰਿੰਗ ਸੈਰਾਮਨੀ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਜਿਓਤਿਕਾ ਅਤੇ ਰਜਤ ਦੀ ਜੋੜੀ ਨੂੰ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਜਿਓਤਿਕ ਨੇ ਆਪਣੀ ਮੰਗਣੀ ਦੀ ਤਸਵੀਰ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਜ਼ਰੀਏ ਸ਼ੇਅਰ ਕੀਤੀ ਹੈ ਜਿਸ ਵਿਚ ਉਹ ਅਤੇ ਰਜਤ ਦੋਵੇਂ ਹੀ ਇਕ-ਦੂਸਰੇ ਨੂੰ ਬੜੇ ਪਿਆਰ ਨਾਲ ਦੇਖ ਰਹੇ ਹਨ।

PunjabKesari
ਇਸ ਤੋਂ ਇਲਾਵਾ ਜਿਓਤਿਕਾ ਨੇ ਇਕ ਹੋਰ ਤਸਵੀਰ ਵੀ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਰਜਤ ਅਤੇ ਜਿਓਤਿਕਾ ਦੋਵੇਂ ਹੀ ਅਸਮਾਨ ਵੱਲ ਦੇਖ ਰਹੇ ਹਨ ਅਤੇ ਬੇਹੱਦ ਖੁਸ਼ ਲੱਗ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਜਿਓਤਿਕਾ ਨੇ ਕੈਪਸ਼ਨ 'ਚ ਲਿਖਿਆ, 'ਕਰੀਬ 9 ਸਾਲ ਪਹਿਲਾਂ ਅਸੀਂ ਪਹਿਲੀ ਵਾਰ ਮਿਲੇ ਸੀ ਅਤੇ ਦੇਖੋ ਅੱਜ ਅਸੀਂ ਕਿੱਥੇ ਪਹੁੰਚ ਗਏ ਹਾਂ। ਅਸਮਾਨ ਵੱਲ ਦੇਖਣਾ ਅਜਿਹਾ ਜਾਪਦਾ ਹੈ ਮੰਨੋ ਇਹ ਪਿਆਰ ਦੇ ਰੰਗਾਂ ਨਾਲ ਭਰਿਆ ਹੋਇਆ ਹੈ।'

Rubina Dilaik: Bigg Boss winner Rubina Dilaik wishes sister Jyotika on her  birthday with fun photos and videos
ਹਾਲਾਂਕਿ ਰੂਬੀਨਾ ਦਿਲੈਕ ਦੀ ਛੋਟੀ ਭੈਣ ਜਿਓਤਿਕਾ ਦੀ ਮੰਗਣੀ ਦੀਆਂ ਤਸਵੀਰਾਂ 'ਚ ਅਭਿਨਵ ਅਤੇ ਰੂਬੀਨਾ ਨਜ਼ਰ ਨਹੀਂ ਆਏ। ਦੱਸ ਦੇਈਏ ਕਿ ਰੂਬੀਨਾ ਦੀ ਛੋਟੀ ਭੈਣ ਉਸ ਵੇਲੇ ਚਰਚਾ ਵਿਚ ਆ ਗਈ ਸੀ ਜਦੋਂ ਉਹ ਉਸ ਨੂੰ ਮਿਲਣ 'ਬਿੱਗ ਬੌਸ 14' 'ਚ ਪਹੁੰਚੀ ਸੀ। ਇਸ ਦੌਰਾਨ ਜਿਓਤਿਕਾ ਦੀ ਖੂਬਸੂਰਤੀ ਨੂੰ ਦੇਖ ਕੇ ਲੋਕ ਉਸ ਦੇ ਦੀਵਾਨੇ ਹੋ ਗਏ ਸਨ। ਉਦੋਂ ਤੋਂ ਜਿਓਤਿਕਾ ਦੀ ਫੈਨ-ਫਾਲੋਇੰਗ ਵੀ ਖੂਬ ਵਧ ਗਈ ਸੀ। ਹਾਲਾਂਕਿ ਜਿਓਤਿਕਾ ਦਿਲੈਕ ਯੂ-ਟਿਊਬਰ 'ਤੇ ਕੰਟੈਂਟ ਕ੍ਰਿਏਟਰ ਹਨ।

Rubina Dilaik की बहन Jyotika ने बॉयफ्रेंड से की सगाई, सामने आया वीडियो -  bigg boss winner Rubina Dilaik sister Jyotika engaged to boyfriend video  viral tmov - AajTak


author

Aarti dhillon

Content Editor

Related News