ਰੁਬੀਨਾ ਦਿਲੈਕ ਦੇ ਘਰ ਫਿਰ ਆਈ ਖ਼ੁਸ਼ਖ਼ਬਰੀ, ਭੈਣ ਰੋਹਿਣੀ ਦਿਲੈਕ ਨੇ ਦਿੱਤਾ ਧੀ ਨੂੰ ਜਨਮ

Tuesday, Jan 23, 2024 - 05:21 PM (IST)

ਰੁਬੀਨਾ ਦਿਲੈਕ ਦੇ ਘਰ ਫਿਰ ਆਈ ਖ਼ੁਸ਼ਖ਼ਬਰੀ, ਭੈਣ ਰੋਹਿਣੀ ਦਿਲੈਕ ਨੇ ਦਿੱਤਾ ਧੀ ਨੂੰ ਜਨਮ

ਮੁੰਬਈ (ਬਿਊਰੋ)– ਰੁਬੀਨਾ ਦਿਲੈਕ ਦੇ ਘਰ ਫਿਰ ਤੋਂ ਖ਼ੁਸ਼ਖ਼ਬਰੀ ਆਈ ਹੈ। ਰੁਬੀਨਾ ਦੀ ਭੈਣ ਰੋਹਿਨੀ ਦਿਲੈਕ ਮਾਂ ਬਣ ਗਈ ਹੈ। ਰੋਹਿਣੀ ਨੇ ਇਕ ਪਿਆਰੀ ਧੀ ਨੂੰ ਜਨਮ ਦਿੱਤਾ ਹੈ। ਰੋਹਿਣੀ ਨੇ ਆਪਣੇ ਯੂਟਿਊਬ ਚੈਨਲ ’ਤੇ ਇਹ ਜਾਣਕਾਰੀ ਦਿੱਤੀ। ਇਸ ’ਚ ਰੁਬੀਨਾ ਦੀ ਛੋਟੀ ਭੈਣ ਜਯੋਤਿਕਾ ਵੀ ਨਜ਼ਰ ਆ ਰਹੀ ਹੈ। ਰੁਬੀਨਾ ਦੀ ਭੈਣ ਦੇ ਮਾਂ ਬਣਦਿਆਂ ਹੀ ਪੂਰਾ ਦਿਲੈਕ ਪਰਿਵਾਰ ਖ਼ੁਸ਼ੀਆਂ ’ਚ ਡੁੱਬ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਰਾਮ ਮੰਦਰ ਦੇ ਅੰਦਰ ਭੀੜ ’ਚ ਫਸੀ ਆਲੀਆ ਭੱਟ, ਪਤਨੀ ਨੂੰ ਸੰਭਾਲਦੇ ਪ੍ਰੇਸ਼ਾਨ ਦਿਖੇ ਰਣਬੀਰ ਕਪੂਰ

ਆਪਣੀ ਧੀ ਨੂੰ ਹੱਥ ’ਚ ਫੜੀ ਨਜ਼ਰ ਆਈ
ਇਸ ਵੀਡੀਓ ’ਚ ਰੋਹਿਣੀ ਦੱਸ ਰਹੀ ਹੈ ਕਿ ਉਹ ਰੁਟੀਨ ਚੈੱਕਅੱਪ ਲਈ ਹਸਪਤਾਲ ਆਈ ਸੀ ਪਰ ਹਸਪਤਾਲ ਨੇ ਉਸ ਨੂੰ ਡਿਲਿਵਰੀ ਲਈ ਦਾਖ਼ਲ ਕਰ ਲਿਆ। ਵੀਡੀਓ ’ਚ ਰੋਹਿਣੀ ਬੱਚੇ ਦੇ ਆਉਣ ਦਾ ਇੰਤਜ਼ਾਰ ਕਰਦੀ ਨਜ਼ਰ ਆ ਰਹੀ ਹੈ ਤੇ ਅਗਲੇ ਹੀ ਪਲ ਉਹ ਆਪਣੇ ਬੱਚੇ ਨੂੰ ਹੱਥ ’ਚ ਫੜੀ ਨਜ਼ਰ ਆ ਰਹੀ ਹੈ। ਹਾਲਾਂਕਿ ਰੋਹਿਣੀ ਨੇ ਬੱਚੇ ਦਾ ਚਿਹਰਾ ਨਹੀਂ ਦਿਖਾਇਆ। ਵੀਡੀਓ ’ਚ ਰੋਹਿਣੀ ਨੇ ਇਹ ਵੀ ਦੱਸਿਆ ਕਿ ਲੇਬਰ ਰੂਮ ’ਚ ਕਾਫੀ ਦਰਦ ਹੋ ਰਹੀ ਸੀ ਪਰ ਕਹਿੰਦੇ ਹਨ ਕਿ ਸਬਰ ਦਾ ਫ਼ਲ ਮਿੱਠਾ ਹੁੰਦਾ ਹੈ। ਹੁਣ ਸਾਰੀਆਂ ਮੁਸੀਬਤਾਂ ਖ਼ਤਮ ਹੋ ਗਈਆਂ ਹਨ।

ਇਹ ਮੇਰੀ ਰਚਨਾ ਹੈ
ਵੀਡੀਓ ’ਚ ਰੋਹਿਣੀ ਦੀ ਭੈਣ ਤੇ ਉਸ ਦਾ ਪਤੀ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ’ਚ ਰੋਹਿਣੀ ਤੋਂ ਪੁੱਛਿਆ ਗਿਆ ਹੈ ਕਿ ਉਹ ਹੁਣ ਕਿਵੇਂ ਮਹਿਸੂਸ ਕਰ ਰਹੀ ਹੈ? ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਰੋਹਿਣੀ ਨੇ ਕਿਹਾ, ‘‘ਚੰਗਾ ਲੱਗ ਰਿਹਾ ਹੈ। ਇਹ ਮੇਰੀ ਧੀ ਹੈ, ਮੇਰੀ ਰਚਨਾ ਹੈ।’’ ਰੋਹਿਣੀ ਨੇ ਸਾਲ 2023 ’ਚ ਲੰਬੇ ਸਮੇਂ ਦੇ ਬੁਆਏਫਰੈਂਡ ਸਾਰਥਕ ਨਾਲ ਵਿਆਹ ਕਰਵਾਇਆ ਸੀ। ਰੋਹਿਣੀ ਆਪਣੇ ਪਤੀ ਨਾਲ ਕੈਨੇਡਾ ’ਚ ਰਹਿੰਦੀ ਹੈ।

ਦੋਹਰੀ ਖ਼ੁਸ਼ੀ ਘਰ ਆਈ
ਦਿਲੈਕ ਪਰਿਵਾਰ ’ਚ ਇਹ ਦੋ ਚੰਗੀਆਂ ਖ਼ਬਰਾਂ ਵਾਪਸ ਆ ਰਹੀਆਂ ਹਨ। ਕੁਝ ਸਮਾਂ ਪਹਿਲਾਂ ਰੁਬੀਨਾ ਜੁੜਵਾਂ ਬੱਚਿਆਂ ਦੀ ਮਾਂ ਬਣੀ ਸੀ ਤੇ ਹੁਣ ਉਸ ਦੀ ਇਕ ਹੋਰ ਭੈਣ ਮਾਂ ਬਣ ਗਈ ਹੈ। ਰੁਬੀਨਾ ਨੇ ਆਪਣੀਆਂ ਧੀਆਂ ਦੇ ਜਨਮ ਤੋਂ ਇਕ ਮਹੀਨੇ ਬਾਅਦ ਪ੍ਰਸ਼ੰਸਕਾਂ ਨੂੰ ਡਿਲਿਵਰੀ ਬਾਰੇ ਦੱਸਿਆ ਤੇ ਤਸਵੀਰਾਂ ਸਾਂਝੀਆਂ ਕੀਤੀਆਂ। ਹਾਲਾਂਕਿ ਅਦਾਕਾਰਾ ਨੇ ਅਜੇ ਤੱਕ ਆਪਣੀਆਂ ਧੀਆਂ ਦੇ ਚਿਹਰੇ ਨਹੀਂ ਦਿਖਾਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News