ਰੂਬੀਨਾ ਦਿਲੈਕ ਦਾ ਖੁਲਾਸਾ, ਕਿਹਾ ''ਪਤੀ ਅਭਿਨਵ ਸ਼ੁਕਲਾ ਨਾਲ ਖ਼ੁਦ ਨੂੰ ਅਸੁਰੱਖਿਅਤ ਕਰਦੀ ਹਾਂ ਮਹਿਸੂਸ''

Thursday, Aug 26, 2021 - 11:30 AM (IST)

ਰੂਬੀਨਾ ਦਿਲੈਕ ਦਾ ਖੁਲਾਸਾ, ਕਿਹਾ ''ਪਤੀ ਅਭਿਨਵ ਸ਼ੁਕਲਾ ਨਾਲ ਖ਼ੁਦ ਨੂੰ ਅਸੁਰੱਖਿਅਤ ਕਰਦੀ ਹਾਂ ਮਹਿਸੂਸ''

ਮੁੰਬਈ (ਬਿਊਰੋ) - ਅਦਾਕਾਰਾ ਰੂਬੀਨਾ ਦਿਲੈਕ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ਵਿਚ ਬਣੀ ਰਹਿੰਦੀ ਹੈ। ਉਹ ਅਕਸਰ ਆਪਣੇ ਬਿਆਨਾਂ ਕਰਕੇ ਸੁਰਖੀਆਂ ਬਣੀ ਰਹਿੰਦੀ ਹੈ। ਰੂਬੀਨਾ ਨੂੰ ਵਿਆਹ ਬਾਅਦ ਉਨ੍ਹਾਂ ਦੇ ਪਤੀ ਅਭਿਨਵ ਸ਼ੁਕਲਾ ਨਾਲ 'ਬਿੱਗ ਬੌਸ' ਵਿਚ ਵੇਖਿਆ ਗਿਆ ਸੀ।

PunjabKesari

ਇਸ ਸਭ ਦੇ ਚਲਦੇ ਉਸ ਨੇ ਆਪਣੇ ਪਤੀ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਹੈ। ਰੂਬੀਨਾ ਨੇ ਖ਼ੁਲਾਸਾ ਕੀਤਾ ਕਿ ਉਹ ਕਈ ਵਾਰੀ ਅਭਿਨਵ ਸ਼ੁਕਲਾ ਨੂੰ ਲੈ ਕੇ ਅਸੁਰੱਖਿਅਤ ਮਹਿਸੂਸ ਕਰਦੀ ਹੈ। ਉਸ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਇਹ ਗੱਲਾਂ ਰੇਡੀਓ ਜੌਕੀ ਸਿਧਾਰਥ ਕਨਨ ਨਾਲ ਗੱਲਬਾਤ ਦੌਰਾਨ ਕੀਤੀਆਂ ਸਨ।

PunjabKesari

ਰੂਬੀਨਾ ਨੇ ਕਿਹਾ ਸੀ ਕਿ ਅਭਿਨਵ ਨੂੰ ਲੈ ਕੇ ਇਸ ਲਈ ਅਸੁਰੱਖਿਅਤ ਮਹਿਸੂਸ ਕਰਦੀ ਹੈ ਕਿਉਂਕਿ ਸ਼ੁਕਲਾ ਨੂੰ ਉਸ ਨਾਲੋਂ ਜ਼ਿਆਦਾ ਵਧੀਆ ਪਤਨੀ ਮਿਲ ਸਕਦੀ ਸੀ। ਰੂਬੀਨਾ ਨੇ ਕਿਹਾ, ''ਅਸੁਰੱਖਿਅਤ ਖੁਦ ਨੂੰ ਲੈ ਕੇ ਹੁੰਦੀ ਹੈ, ਮੈਂ ਓਨੀ ਚੰਗੀ ਨਹੀਂ ਜਾਂ ਨਹੀਂ ਹੋ ਸਕਦੀ।

PunjabKesari

ਤੁਹਾਡੇ ਪਾਰਟਨਰ ਲਈ ਤੁਹਾਡੇ ਤੋਂ ਵਧੀਆ ਕੋਈ ਪਾਰਟਨਰ ਹੋ ਸਕਦਾ ਹੈ। ਮੇਰੇ ਅੰਦਰ ਸ਼ਾਇਦ ਇਹ ਕਮੀ ਹੋਵੇਗੀ, ਸ਼ਾਇਦ ਇਹ ਗਲਤੀ ਮੈਂ ਕੀਤੀ ਹੋਵੇਗੀ, ਜਿਸ ਕਾਰਨ ਰਿਸ਼ਤਾ ਨਹੀਂ ਚੱਲ ਰਿਹਾ ਹੈ। ਤੁਸੀ ਜਾਣਦੇ ਹੋ ਕਿ ਖੁਦ ਦੀ ਕਮੀ ਦੱਸਣ ਦੇ ਕਈ ਕਾਰਨ ਮਿਲਣਗੇ। ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਪਾਰਟਨਰ ਲਈ ਤੁਹਾਡੇ ਤੋਂ ਜ਼ਿਆਦਾ ਖ਼ੂਬਸੂਰਤ ਤੇ ਵਧੀਆ ਇਨਸਾਨ ਹੋ ਸਕਦਾ ਹੈ, ਹੋ ਸਕਦਾ ਹੈ ਜਿਹੜਾ ਉਸ ਨੂੰ ਖੁਸ਼ ਰੱਖ ਸਕੇ।''

PunjabKesari

ਰੂਬੀਨਾ ਨੇ ਕਿਹਾ ਕਿ ਇਹ ਅਸੁਰੱਖਿਅਤਾ, ਤੁਹਾਡੇ ਬੋਲਚਾਲ 'ਤੇ ਵੀ ਅਸਰ ਪਾਉਂਦੀ ਹੈ ਕਿ ਕਿਵੇਂ ਤੁਸੀ ਸਾਹਮਣੇ ਵਾਲੇ ਨੂੰ ਜਵਾਬ ਦਿੰਦੇ ਹਨ। ਭਾਵੇਂ ਕਿ ਉਸ ਦੇ ਪਤੀ ਨੇ ਉਸ ਨੂੰ ਇਸ ਦਾ ਕਦੇ ਅਹਿਸਾਸ ਨਹੀਂ ਹੋਣਾ ਦਿੱਤਾ ਹੈ। ਉਸ ਨੇ ਦੱਸਿਆ ਕਿ ਅਭਿਨਵ ਨਾਲ ਉਸ ਨੂੰ ਪਹਿਲੀ ਨਜ਼ਰੇ ਹੀ ਪਿਆਰ ਹੋ ਗਿਆ ਸੀ।

PunjabKesari

ਦੱਸਣਯੋਗ ਹੈ ਕਿ ਰੂਬੀਨਾ ਤੇ ਅਭਿਨਵ ਸ਼ੁਕਲਾ ਦਾ ਪਿਛਲੇ ਦਿਨੀ ਇਕੱਠਿਆਂ ਦਾ ਇੱਕ ਮਿਊਜ਼ਿਕ ਵੀਡੀਓ ਵੀ ਆਇਆ ਹੈ। ਇਸ ਦੌਰਾਨ ਰੂਬੀਨਾ ਨੇ ਕਿਹਾ ਸੀ ਕਿ ਉਸ ਨੂੰ ਪਹਿਲੀ ਨਜ਼ਰ 'ਚ ਹੀ ਪਿਆਰ ਹੋ ਗਿਆ ਸੀ।

PunjabKesari

 

ਨੋਟ - ਰੂਬੀਨਾ ਦਿਲੈਕ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News