''ਆਰ. ਆਰ. ਆਰ'' ਫੇਮ ਰਾਮਚਰਨ ਦਾ ਕਾਲਾ ਕੁੜਤਾ ਪਜਾਮਾ ਤੇ ਨੰਗੇ ਪੈਰਾਂ ਦਾ ਵੀਡੀਓ ਚਰਚਾ ''ਚ

Wednesday, Feb 22, 2023 - 01:42 PM (IST)

''ਆਰ. ਆਰ. ਆਰ'' ਫੇਮ ਰਾਮਚਰਨ ਦਾ ਕਾਲਾ ਕੁੜਤਾ ਪਜਾਮਾ ਤੇ ਨੰਗੇ ਪੈਰਾਂ ਦਾ ਵੀਡੀਓ ਚਰਚਾ ''ਚ

ਮੁੰਬਈ (ਬਿਊਰੋ) : 'ਆਰ. ਆਰ. ਆਰ' ਦੇ ਸੁਪਰਸਟਾਰ ਰਾਮ ਚਰਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਏਅਰਪੋਰਟ 'ਤੇ ਨਜ਼ਰ ਆ ਰਹੇ ਹਨ, ਉਹ ਵੀ ਨੰਗੇ ਪੈਰੀਂ। ਜੀ ਹਾਂ, ਵੀਡੀਓ 'ਚ ਕਾਲੇ ਰੰਗ ਦਾ ਕੁੜਤਾ-ਪਜਾਮਾ ਪਹਿਨੇ ਰਾਮਚਰਨ ਨੰਗੇ ਪੈਰੀਂ ਤੇਜ਼ੀ ਨਾਲ ਚੱਲਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਦਿਮਾਗ 'ਚ ਸਵਾਲ ਉੱਠ ਰਹੇ ਹਨ ਕਿ ਰਾਮਚਰਨ ਏਅਰਪੋਰਟ 'ਤੇ ਬਿਨਾਂ ਬੂਟਾਂ ਦੇ ਕਿਉਂ ਘੁੰਮ ਰਹੇ ਹਨ। 

ਦੱਸ ਦਈਏ ਕਿ ਰਾਮਚਰਨ ਆਸਕਰ ਸਮਾਰੋਹ 'ਚ ਸ਼ਾਮਲ ਹੋਣ ਲਈ ਰਵਾਨਾ ਹੋਏ ਸਨ। ਰਾਮਚਰਨ ਗਣਪਤੀ ਬੱਪਾ ਦੇ ਭਗਤ ਹਨ। ਅਜਿਹੇ 'ਚ ਉਹ ਵਰਤ ਦੌਰਾਨ ਨੰਗੇ ਪੈਰੀਂ ਤੁਰਦੇ ਹਨ। ਰਾਮਚਰਨ ਨੂੰ ਇਸ ਤਰ੍ਹਾਂ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਤੋਂ ਹੋਰ ਵੀ ਪ੍ਰਭਾਵਿਤ ਹੋ ਰਹੇ ਹਨ। ਰਾਮਚਰਨ ਦੀ ਫ਼ਿਲਮ 'RRR' ਨੂੰ ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਵੀ ਕਾਫ਼ੀ ਪਿਆਰ ਮਿਲਿਆ ਹੈ। ਐੱਸ. ਐੱਸ. ਰਾਜਾਮੌਲੀ ਦੀ 'ਆਰ. ਆਰ. ਆਰ' ਰਾਮਚਰਨ ਅਤੇ ਜੂਨੀਅਰ ਐੱਨ. ਟੀ. ਆਰ. ਦੇ ਦੋਵੇਂ ਸਿਤਾਰਿਆਂ ਨੇ ਇਸ ਫ਼ਿਲਮ ਰਾਹੀਂ ਕਾਫ਼ੀ ਤਾਰੀਫ਼ਾਂ ਮਿਲੀਆਂ ਹਨ। ਅਜਿਹੀ ਸਥਿਤੀ 'ਚ ਇਹ ਫ਼ਿਲਮ ਆਸਕਰ ਨਾਮਜ਼ਦਗੀ ਸੂਚੀ 2023 'ਚ ਸ਼ਾਮਲ ਕੀਤੀ ਗਈ ਸੀ। ਇਸ ਦੇ ਨਾਲ ਹੀ 'ਆਰ. ਆਰ. ਆਰ' ਨੂੰ ਆਸਕਰ ਦੀ ਅੰਤਿਮ ਸੂਚੀ 'ਚ ਵੀ ਸ਼ਾਮਲ ਕੀਤਾ ਗਿਆ ਹੈ।

ਫ਼ਿਲਮ 'ਆਰ. ਆਰ. ਆਰ' ਨੇ ਦੇਸ਼ ਭਰ ਦੇ ਸਿਨੇਮਾਘਰਾਂ 'ਚ ਹਲਚਲ ਮਚਾ ਦਿੱਤੀ ਸੀ। ਇਸ ਦੇ ਨਾਲ ਹੀ ਇਸ ਫ਼ਿਲਮ ਨੇ ਓ. ਟੀ. ਟੀ 'ਤੇ ਵੀ ਕਾਫ਼ੀ ਧੂਮ ਮਚਾਈ। Netflix 'ਤੇ ਰਿਲੀਜ਼ ਹੋਣ ਤੋਂ ਬਾਅਦ 'RRR' ਨੇ ਵਿਦੇਸ਼ੀ ਦਰਸ਼ਕਾਂ ਨੂੰ ਵੀ ਲੁਭਾਇਆ। ਇਸ ਫ਼ਿਲਮ ਦਾ ਸੰਗੀਤ ਹਰ ਪਾਸੇ ਸੀ ਅਤੇ ਵਿਦੇਸ਼ਾਂ 'ਚ ਵੀ ਇਸ ਫ਼ਿਲਮ ਨੂੰ ਖੂਬ ਪਸੰਦ ਕੀਤਾ ਗਿਆ ਸੀ। 'ਨਾਟੂ ਨਾਟੂ' ਗੀਤ ਸਾਰਿਆਂ ਦੀ ਜ਼ੁਬਾਨ 'ਤੇ ਸੀ। ਇੰਨਾ ਹੀ ਨਹੀਂ ਇਸ ਗੀਤ ਦੇ ਪੈਰਾਂ ਦੇ ਸਟੈੱਪਸ ਵੀ ਕਾਫ਼ੀ ਜ਼ਿਆਦਾ ਮਸ਼ਹੂਰ ਹੋਏ ਸੀ। ਐੱਮ. ਐੱਮ. ਕੀਰਵਾਨੀ ਨੇ ਇਸ ਗੀਤ ਨੂੰ ਬਣਾਇਆ ਸੀ। ਇਸ ਗੀਤ ਨੇ 80ਵੇਂ ਗੋਲਡਨ ਗਲੋਬ ਐਵਰਡਜ਼ 'ਚ ਬੇਹਤਰੀਨ ਮੂਲ ਗਾਣੇ ਦਾ ਪੁਰਸਕਾਰ ਵੀ ਜਿੱਤਿਆ ਸੀ। 


author

sunita

Content Editor

Related News