10 ਦਿਨਾਂ ’ਚ ‘ਆਰ. ਆਰ. ਆਰ.’ ਨੇ ਤੋੜ ਦਿੱਤਾ ਰਜਨੀਕਾਂਤ ਦੀ ਫ਼ਿਲਮ ਦਾ ਰਿਕਾਰਡ, ਕਮਾਈ 900 ਕਰੋੜ ਪਾਰ

Monday, Apr 04, 2022 - 05:49 PM (IST)

ਮੁੰਬਈ (ਬਿਊਰੋ)– ਡਾਇਰੈਕਟਰ ਐੱਸ. ਐੱਸ. ਰਾਜਾਮੌਲੀ ਦੀ ਫ਼ਿਲਮ ‘ਆਰ. ਆਰ. ਆਰ.’ ਬਾਕਸ ਆਫਿਸ ’ਤੇ ਪੂਰੀ ਰਫ਼ਤਾਰ ਨਾਲ ਦੌੜ ਰਹੀ ਹੈ। ਫ਼ਿਲਮ ਭਾਰਤ ’ਚ ਹੀ ਨਹੀਂ, ਸਗੋਂ ਵਿਦੇਸ਼ਾਂ ’ਚ ਵੀ ਮੋਟੀ ਕਮਾਈ ਕਰ ਰਹੀ ਹੈ। ਇਸ ਨੇ ਕਈ ਬਾਕਸ ਆਫਿਸ ਰਿਕਾਰਡ ਤੋੜ ਦਿੱਤੇ ਹਨ।

ਇਹ ਖ਼ਬਰ ਵੀ ਪੜ੍ਹੋ : ਪੁੱਤਰ ਨੂੰ ਜਨਮ ਦੇਣ ਤੋਂ ਇਕ ਦਿਨ ਪਹਿਲਾਂ ਤਕ ਕੰਮ ਕਰ ਰਹੀ ਸੀ ਭਾਰਤੀ ਸਿੰਘ, ਦੇਖੋ ਵੀਡੀਓ

‘ਆਰ. ਆਰ. ਆਰ.’ ਨੇ ‘ਗੰਗੂਬਾਈ ਕਾਠੀਆਵਾੜੀ’, ‘ਦਿ ਕਸ਼ਮੀਰ ਫਾਈਲਜ਼’ ਤੇ ‘ਬਾਹੂਬਲੀ’ ਨੂੰ ਪਿੱਛੇ ਛੱਡਦਿਆਂ ਹੁਣ ਰਜਨੀਕਾਂਤ ਦੀ ਫ਼ਿਲਮ 2.0 ਦੇ ਲਾਈਫਟਾਈਮ ਕਲੈਕਸ਼ਨ ਨੂੰ ਵੀ ਪਾਰ ਕਰ ਲਿਆ ਹੈ।

‘ਆਰ. ਆਰ. ਆਰ.’ ਨੇ ਫ਼ਿਲਮ ‘2.0’ ਦੇ ਲਾਈਫਟਾਈਮ ਕਲੈਕਸ਼ਨ 800 ਕਰੋੜ ਨੂੰ ਪਾਰ ਕਰ ਲਿਆ ਹੈ। 25 ਮਾਰਚ ਨੂੰ ਰਿਲੀਜ਼ ਹੋਈ ‘ਆਰ. ਆਰ. ਆਰ.’ ਨੇ ਹਾਲ ਹੀ ’ਚ ਦੁਨੀਆ ਭਰ ’ਚ 800 ਕਰੋੜ ਦਾ ਬਾਕਸ ਆਫਿਸ ਕਲੈਕਸ਼ਨ ਕੀਤਾ ਸੀ ਤੇ ਇਸ ਦੀ ਕਮਾਈ ਅਜੇ ਵੀ ਲਗਾਤਾਰ ਜਾਰੀ ਹੈ।

ਟਰੈਂਡ ਐਨਾਲਿਸਟ ਮਨੋਬਲ ਵਿਜੇਬਾਲਨ ਨੇ ਟਵੀਟ ਕਰਕੇ ‘ਆਰ. ਆਰ. ਆਰ.’ ਦੇ 9ਵੇਂ ਦਿਨ ਦੀ ਕਲੈਕਸ਼ਨ ਨੂੰ ਸਾਂਝਾ ਕੀਤਾ ਹੈ। ਫ਼ਿਲਮ ਨੇ ਪਹਿਲੇ ਹਫ਼ਤੇ ਵਰਲਡਵਾਈਡ ਬਾਕਸ ਆਫਿਸ ’ਤੇ 709.36 ਕਰੋੜ ਦੀ ਕਮਾਈ ਕੀਤੀ ਸੀ। ਹੁਣ ਫ਼ਿਲਮ ਨੇ ਦੂਜੇ ਹਫ਼ਤੇ ਦੇ ਪਹਿਲੇ ਦਿਨ 41.53 ਕਰੋੜ, ਦੂਜੇ ਦਿਨ 68.17 ਕਰੋੜ, ਤੂਜੇ ਦਿਨ 82.40 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਕੁਲ ਮਿਲਾ ਕੇ ਫ਼ਿਲਮ ਨੇ 10ਵੇਂ ਦਿਨ ਤਕ 901.46 ਕਰੋੜ ਦਾ ਜ਼ਬਰਦਸਤ ਕਲੈਕਸ਼ਨ ਕਰ ਲਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News