ਜਨਮਦਿਨ ’ਤੇ ਆਲੀਆ ਭੱਟ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਸਰਪ੍ਰਾਈਜ਼

Monday, Mar 15, 2021 - 04:17 PM (IST)

ਜਨਮਦਿਨ ’ਤੇ ਆਲੀਆ ਭੱਟ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਸਰਪ੍ਰਾਈਜ਼

ਚੰਡੀਗੜ੍ਹ (ਬਿਊਰੋ) : ਅਦਾਕਾਰਾ ਆਲੀਆ ਭੱਟ ਦੇ ਜਨਮਦਿਨ ਦੇ ਵਿਸ਼ੇਸ਼ ਮੌਕੇ 'ਤੇ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ 'ਆਰ. ਆਰ. ਆਰ' ਦੀ ਪਹਿਲੀ ਲੁੱਕ ਜਾਰੀ ਕੀਤੀ ਗਈ ਹੈ। ਇਸ ਫ਼ਿਲਮ 'ਚ ਇਹ ਆਲੀਆ ਭੱਟ 'ਸੀਤਾ' ਦੇ ਕਿਰਦਾਰ 'ਚ ਨਜ਼ਰ ਆਵੇਗੀ। ਇੰਤਜ਼ਾਰ ਖਤਮ ਹੋ ਗਿਆ ਹੈ ਤੇ ਫ਼ਿਲਮ 'ਆਰ. ਆਰ. ਆਰ' 'ਚ ਆਲੀਆ ਭੱਟ ਦਾ ਪਹਿਲਾ ਲੁੱਕ ਸਾਹਮਣੇ ਆਇਆ ਹੈ। ਇਸ ਫ਼ਿਲਮ 'ਚ ਇਹ ਅਦਾਕਾਰਾ ਸੀਤਾ ਦੇ ਕਿਰਦਾਰ 'ਚ ਨਜ਼ਰ ਆਵੇਗੀ। ਜਿਹੜੀ ਤਸਵੀਰ ਸਾਹਮਣੇ ਆਈ ਹੈ, ਉਸ 'ਚ ਆਲੀਆ ਭੱਟ ਸੀਤਾ ਦੇ ਲੁੱਕ 'ਚ ਇੰਨੀ ਜ਼ਬਰਦਸਤ ਨਜ਼ਰ ਆ ਰਹੀ ਹੈ ਕਿ ਫ਼ਿਲਮ ਲਈ ਲੋਕਾਂ ਦੇ ਮਨਾਂ 'ਚ ਉਤਸੁਕਤਾ ਹੋਰ ਵਧਾ ਦਿੱਤੀ ਹੈ।

ਇਹ ਵੀ ਪੜ੍ਹੋ: ‘ਜੇ ਤੁਹਾਨੂੰ ਪਿਆਸ ਲੱਗਦੀ ਹੈ, ਮਸਜਿਦ ਤੇ ਗੁਰਦੁਆਰਾ ਆ ਜਾਣਾ, ਇਥੇ ਨਾਮ ਪੁੱਛ ਕੇ ਪਾਣੀ ਨਹੀਂ ਪਿਲਾਉਂਦੇ’

ਅੱਜ ਆਲੀਆ ਭੱਟ ਦਾ ਜਨਮਦਿਨ ਹੈ ਤੇ ਇਸ ਖਾਸ ਮੌਕੇ 'ਤੇ ਉਸ ਦੀ ਫ਼ਿਲਮ ਦਾ ਪਹਿਲਾ ਲੁੱਕ ਸਾਹਮਣੇ ਆਇਆ ਹੈ। ਅੱਜ 'ਸੀਤਾ' ਦਾ ਲੁੱਕ ਸੋਸ਼ਲ ਮੀਡੀਆ ਦੇ ਜ਼ਰੀਏ ਸਾਹਮਣੇ ਆਇਆ ਹੈ। ਆਲੀਆ ਭੱਟ ਤਸਵੀਰ 'ਚ ਹਰੇ ਰੰਗ ਦੀ ਸਾੜ੍ਹੀ 'ਚ ਦਿਖਾਈ ਦੇ ਰਹੀ ਹੈ। ਉਸ ਸਾਹਮਣੇ ਪੂਜਾ ਦੀ ਟੋਕਰੀ ਰੱਖੀ ਗਈ ਹੈ।

 
 
 
 
 
 
 
 
 
 
 
 
 
 
 
 

A post shared by Alia Bhatt ☀️ (@aliaabhatt)

 

ਇਹ ਵੀ ਪੜ੍ਹੋ: 3 ਕੁੜੀਆਂ ਦੇ ਪਿਤਾ ਬਣ ਪ੍ਰੇਸ਼ਾਨ ਹੋਏ ਕਾਮੇਡੀਅਨ ਕਰਮਜੀਤ ਅਨਮੋਲ

ਇਸ ਫ਼ਿਲਮ ਦਾ ਨਿਰਦੇਸ਼ਨ 'ਬਾਹੂਬਲੀ' ਫੇਮ ਡਾਇਰੈਕਟਰ ਐਸ. ਐਸ. ਰਾਜਮੌਲੀ. ਕਰ ਰਹੇ ਹਨ। ਸੀਤਾ ਦੇ ਕਿਰਦਾਰ 'ਚ ਉਸ ਦੀ ਦਿਖ ਬਹੁਤ ਪ੍ਰਭਾਵਸ਼ਾਲੀ ਹੈ। ਇਸ ਤੋਂ ਪਹਿਲਾਂ ਇਸ ਤਸਵੀਰ ਨੂੰ ਸਾਂਝਾ ਕਰਦੇ ਸਮੇਂ ਫਿਲਮ ਨਿਰਮਾਤਾਵਾਂ ਨੇ ਆਲੀਆ ਭੱਟ ਦੀ ਝਲਕ ਦਿਖਾਈ। ਆਲੀਆ ਭੱਟ ਇਸ ਸ਼ੇਅਰ ਕੀਤੀ ਤਸਵੀਰ 'ਚ ਇੱਕ ਕਾਲੇ ਰੰਗ ਦੀ ਛਾਂ ਵਾਲੀ ਜਗ੍ਹਾ 'ਤੇ ਬੈਠੀ ਦਿਖਾਈ ਦੇ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Alia Bhatt ☀️ (@aliaabhatt)

 

ਇਹ ਵੀ ਪੜ੍ਹੋ: ਡਾਇਮੰਡ ਸਟਾਰ ਗੁਰਨਾਮ ਭੁੱਲਰ ਨੂੰ ਜਗਦੀਪ ਸਿੱਧੂ ਦਾ ਪਿਆਰਾ ਤੋਹਫ਼ਾ, ਅਦਾਕਾਰਾ ਤਾਨੀਆ ਵੀ ਆਈ ਚਰਚਾ  

ਅਜਿਹਾ ਲੱਗਦਾ ਹੈ ਕਿ ਉਹ ਇੱਕ ਮੰਦਰ 'ਚ ਬੈਠੀ ਹੈ। ਮੰਦਰ 'ਚ ਭਗਵਾਨ ਰਾਮ ਦੀ ਮੂਰਤੀ ਵੀ ਦਿਖਾਈ ਦਿੰਦੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਆਲੀਆ ਦੇ ਨਾਲ ਜੂਨੀਅਰ ਐਨ. ਟੀ. ਆਰ, ਅਜੈ ਦੇਵਗਨ ਤੇ ਰਾਮ ਚਰਨ ਵੀ ਇਸ ਫ਼ਿਲਮ 'ਚ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ। ਇਹ ਇੱਕ ਪੀਰੀਅਡ ਡਰਾਮਾ ਫ਼ਿਲਮ ਹੈ, ਜਿਸ 'ਚ ਇਹ ਸਾਰੇ ਅਭਿਨੇਤਾ ਪਹਿਲੀ ਵਾਰ ਇਕੱਠੇ ਪਰਦੇ 'ਤੇ ਦਿਖਣ ਜਾ ਰਹੇ ਹਨ।
 


author

sunita

Content Editor

Related News