ਰੋਨਿਤ ਰਾਏ ਨੇ ਵਿਆਹ ਦੀ 20ਵੀਂ ਵਰ੍ਹੇਗੰਢ ਮੌਕੇ ਪਤਨੀ ਨੀਲਮ ਨਾਲ ਕਰਵਾਇਆ ਦੂਜੀ ਵਾਰ ਵਿਆਹ

Tuesday, Dec 26, 2023 - 12:09 PM (IST)

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਰੋਨਿਤ ਰਾਏ ਨੇ ਆਪਣੇ ਵਿਆਹ ਦੀ 20ਵੀਂ ਵਰ੍ਹੇਗੰਢ ਨੂੰ ਅਨੋਖੇ ਅੰਦਾਜ਼ ’ਚ ਮਨਾਉਣ ਦਾ ਫ਼ੈਸਲਾ ਕੀਤਾ ਹੈ। ਅਦਾਕਾਰ ਨੇ ਆਪਣੀ ਪਤਨੀ ਨੀਲਮ ਸਿੰਘ ਨਾਲ ਦੂਜਾ ਵਿਆਹ ਕਰਵਾਇਆ, ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਕਾਫੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ‘ਕਾਬਿਲ’, ‘ਬੌਸ’ ਤੇ ‘ਬਲੱਡੀ ਡੈਡੀ’ ਵਰਗੀਆਂ ਫ਼ਿਲਮਾਂ ਦਾ ਹਿੱਸਾ ਰਹਿ ਚੁੱਕੇ ਰੋਨਿਤ ਲੰਬੇ ਸਮੇਂ ਤੋਂ ਟੀ. ਵੀ. ਦੀ ਦੁਨੀਆ ’ਚ ਵੀ ਸਰਗਰਮ ਹਨ। ਉਸ ਨੇ ‘ਕਸੌਟੀ ਜ਼ਿੰਦਗੀ ਕੀ’, ‘ਕਿਉਂਕੀ ਸਾਸ ਭੀ ਕਭੀ ਬਹੂ ਥੀ’, ‘ਅਦਾਲਤ’ ਤੇ ‘ਕਹਿਨੇ ਕੋ ਹਮਸਫ਼ਰ ਹੈ’ ਵਰਗੇ ਟੀ. ਵੀ. ਸ਼ੋਅਜ਼ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਰੈਪਰ ਡਿਵਾਈਨ ਨੇ ਆਪਣੇ ਨਵੇਂ ਗੀਤ ‘4.10’ ’ਚ ਵਰਤਿਆ ਯਮਲਾ ਜੱਟ ਦਾ ਮਸ਼ਹੂਰ ਗੀਤ

ਰੋਨਿਤ ਨੇ 20ਵੀਂ ਵਰ੍ਹੇਗੰਢ ’ਤੇ ਮੁੜ ਵਿਆਹ ਕਰਵਾਇਆ
ਰੋਨਿਤ ਰਾਏ ਤੇ ਨੀਲਮ ਬੋਸ ਰਾਏ ਨੇ ਗੋਆ ’ਚ ਇਕ ਸੁੰਦਰ ਸਥਾਨ ’ਤੇ ਇਕ ਮੰਦਰ ’ਚ ਮੁੜ ਵਿਆਹ ਕਰਨ ਦਾ ਫ਼ੈਸਲਾ ਕੀਤਾ। ਇਸ ਜੋੜੇ ਨੇ ਸਾਲ 2003 ’ਚ ਵਿਆਹ ਕੀਤਾ ਸੀ ਤੇ ਹੁਣ ਆਪਣੀ 20ਵੀਂ ਵਰ੍ਹੇਗੰਢ ’ਤੇ ਦੋਵਾਂ ਨੇ ਹਿੰਦੂ ਰੀਤੀ-ਰਿਵਾਜ਼ਾਂ ਮੁਤਾਬਕ ਇਕ ਵਾਰ ਮੁੜ ਵਿਆਹ ਕਰਵਾ ਲਿਆ ਹੈ। ਰੋਨਿਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ’ਚ ਦੋਵੇਂ ਕਾਫੀ ਸ਼ਾਨਦਾਰ ਲੱਗ ਰਹੇ ਹਨ। ਪੋਸਟ ਦੀ ਕੈਪਸ਼ਨ ’ਚ ਰੋਨਿਤ ਰਾਏ ਨੇ ਲਿਖਿਆ, ‘‘ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ? ਦੁਬਾਰਾ?’’

ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਹੋਈਆਂ ਵਾਇਰਲ
ਪਹਿਲੀ ਵੀਡੀਓ ’ਚ ਇਕ ਰਸਮ ਦਿਖਾਈ ਗਈ ਹੈ, ਜਿਸ ’ਚ ਲਾੜਾ-ਲਾੜੀ ਖੜ੍ਹੇ ਹਨ ਤੇ ਪੁਜਾਰੀ ਇਕ ਵੱਡਾ ਕੱਪੜਾ ਲੈ ਕੇ ਉਨ੍ਹਾਂ ਦੇ ਵਿਚਕਾਰ ਖੜ੍ਹਾ ਹੈ। ਨੀਲਮ ਚਾਦਰ ਦੇ ਦੂਜੇ ਪਾਸੇ ਆਪਣੇ ਪਤੀ ਦੀ ਝਲਕ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਪਰਿਵਾਰ ਤੇ ਦੋਸਤ ਪਿਛੋਕੜ ’ਚ ਮਸਤੀ ਕਰ ਰਹੇ ਹਨ। ਦੂਜੀ ਵੀਡੀਓ ’ਚ ਦੋਵੇਂ ਹਵਨ ਕੁੰਡ ’ਚ ਸਮੱਗਰੀ ਪਾ ਰਹੇ ਹਨ। ਰੋਨਿਤ ਨੇ ਚਿੱਟੇ ਰੰਗ ਦਾ ਕੁੜਤਾ ਪਹਿਨਿਆ ਹੈ ਤੇ ਨੀਲਮ ਲਾਲ ਰੰਗ ਦੇ ਪਹਿਰਾਵੇ ’ਚ ਹੈ।

ਆਪਣੇ ਵਿਆਹ ਦੇ ਵਚਨਾਂ ਨੂੰ ਰੀਨਿਊ ਕਰ ਰਿਹਾ ਹਾਂ
ਇਸ ਪੋਸਟ ਨੂੰ ਸ਼ੇਅਰ ਕਰਦਿਆਂ ਰੋਨਿਤ ਨੇ ਲਿਖਿਆ, ‘‘ਮੈਂ ਆਪਣੇ ਵਿਆਹ ਦੇ ਵਚਨਾਂ ਨੂੰ ਰੀਨਿਊ ਕਰ ਰਿਹਾ ਹਾਂ।’’ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਨ ਤੋਂ ਪਹਿਲਾਂ ਰੋਨਿਤ ਨੇ ਫੁੱਲਾਂ ਨਾਲ ਸਜੇ ਮੰਦਰ ਦੀ ਤਸਵੀਰ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕੀਤਾ ਸੀ, ਜਿਸ ਦੀ ਕੈਪਸ਼ਨ ’ਚ ਉਨ੍ਹਾਂ ਨੇ ਲਿਖਿਆ, ‘‘ਸਾਡੇ ਮੰਦਰ ’ਚ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਮੈਂ ਅੱਜ ਵਿਆਹ ਕਰਵਾਉਣ ਜਾ ਰਿਹਾ ਹਾਂ। ਹੋ ਸਕਦਾ ਹੈ ਕਿ ਮੈਂ ਲਾਈਵ ਆਵਾਂ ਤਾਂ ਜੋ ਮੈਂ ਤੁਹਾਡੀਆਂ ਦੁਆਵਾਂ ਤੇ ਆਸ਼ੀਰਵਾਦ ਲੈ ਸਕਾਂ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News