ਰੋਨੀਤ ਰਾਏ ਦੇ ਪੁੱਤਰ ਨੇ ਆਨਲਾਈਨ ਮੰਗਵਾਇਆ PS4, ਡੱਬਾ ਖੋਲ੍ਹਣ ''ਤੇ ਬਕਸੇ ''ਚੋਂ ਨਿਕਲੇ ਕਾਗਜ਼ (ਵੀਡੀਓ)

Tuesday, Dec 01, 2020 - 03:54 PM (IST)

ਰੋਨੀਤ ਰਾਏ ਦੇ ਪੁੱਤਰ ਨੇ ਆਨਲਾਈਨ ਮੰਗਵਾਇਆ PS4, ਡੱਬਾ ਖੋਲ੍ਹਣ ''ਤੇ ਬਕਸੇ ''ਚੋਂ ਨਿਕਲੇ ਕਾਗਜ਼ (ਵੀਡੀਓ)

ਮੁੰਬਈ (ਬਿਊਰੋ) : ਟੀ. ਵੀ. ਦੇ ਕਈ ਸ਼ੋਅ ਕਰਕੇ ਆਪਣਾ ਵੱਖਰਾ ਮੁਕਾਮ ਹਾਸਲ ਕਰ ਚੁੱਕੇ ਅਦਾਕਾਰ ਰੋਨੀਤ ਰਾਏ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਗਏ। ਦੱਸ ਦਈਏ ਕਿ ਸੋਮਵਾਰ ਨੂੰ ਇਕ ਵੀਡੀਓ ਸਾਂਝਾ ਕਰਕੇ ਰੋਨੀਤ ਨੇ ਆਨਲਾਈਨ ਸਾਈਟ 'ਤੇ ਵੱਡੇ ਇਲਜ਼ਾਮ ਲਾਏ ਹਨ। ਵੀਡੀਓ ਸ਼ੇਅਰ ਕਰਕੇ ਰੋਨੀਤ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੂੰ ਇਕ ਪਲੇਅ ਸਟੇਸ਼ਨ 4 ਜੀਟੀਏ 5 ਆਨਲਾਈਨ ਆਰਡਰ ਕਰਨ ਤੋਂ ਬਾਅਦ ਇਕ ਕੋਰਾ ਕਾਗਜ਼ ਮਿਲਿਆ।

ਤੁਸੀਂ ਵੇਖ ਸਕਦੇ ਹੋ ਕਿ ਰੋਨਿਤ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ 'ਤੇ ਇਕ ਆਨਲਾਈਨ ਵੈੱਬਸਾਈਟ ਨੂੰ ਟੈਗ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਟਵੀਟ 'ਚ ਉਸ ਆਈਟਮ ਨੂੰ ਵੀ ਦਿਖਾਇਆ ਹੈ, ਜੋ ਉਸ ਨੇ ਵੈੱਬਸਾਈਟ ਤੋਂ ਮੰਗਵਾਈ ਸੀ। ਵੀਡੀਓ ਨੂੰ ਟਵੀਟ ਕਰਦੇ ਹੋਏ ਅਦਾਕਾਰ ਨੇ ਕੈਪਸ਼ਨ 'ਚ ਲਿਖਿਆ, 'ਮੇਰੇ ਬੇਟੇ ਨੇ ਪੀ. ਐੱਸ. 4 ਜੀਟੀਏ ਆਰਡਰ ਕੀਤੇ। ਪੈਕੇਟ 'ਚ ਸਿਰਫ਼ ਇਕ ਖ਼ਾਲੀ ਕਾਗਜ਼ ਆਇਆ ਅਤੇ ਇਸ 'ਚ ਕੋਈ ਡਿਸਕ ਨਹੀਂ ਮਿਲੀ। ਕ੍ਰਿਪਾ ਕਰਕੇ ਇਸ ਮਾਮਲੇ ਨੂੰ ਨੋਟਿਸ 'ਚ ਲਓ।”

ਕੰਮ ਦੀ ਗੱਲ ਕਰੀਏ ਤਾਂ ਰੋਨੀਤ ਨੂੰ ਕਈ ਟੀ. ਵੀ. ਸੀਰੀਅਲਸ ਤੇ ਫ਼ਿਲਮਾਂ 'ਚ ਦਮਦਾਰ ਐਕਟਿੰਗ ਕਰਦਿਆਂ ਵੇਖਿਆ ਗਿਆ ਹੈ ਪਰ ਫਿਲਹਾਲ ਹੁਣ ਰੋਨੀਤ ਇਸ ਟਵੀਟ ਕਰਕੇ ਸੁਰਖੀਆਂ 'ਚ ਹਨ।


author

sunita

Content Editor

Related News