ਜੇਲ੍ਹ ’ਚੋਂ ਜੈਕਲੀਨ ਫਰਨਾਂਡੀਜ਼ ਦੇ ਨਾਂ ਮਹਾਠੱਗ ਸੁਕੇਸ਼ ਚੰਦਰਸ਼ੇਖਰ ਨੇ ਲਿਖੀ ਰੋਮਾਂਟਿਕ ਚਿੱਠੀ

Sunday, Mar 26, 2023 - 05:22 PM (IST)

ਜੇਲ੍ਹ ’ਚੋਂ ਜੈਕਲੀਨ ਫਰਨਾਂਡੀਜ਼ ਦੇ ਨਾਂ ਮਹਾਠੱਗ ਸੁਕੇਸ਼ ਚੰਦਰਸ਼ੇਖਰ ਨੇ ਲਿਖੀ ਰੋਮਾਂਟਿਕ ਚਿੱਠੀ

ਨਵੀਂ ਦਿੱਲੀ (ਭਾਸ਼ਾ)– ਮਹਾਠੱਗ ਸੁਕੇਸ਼ ਚੰਦਰਸ਼ੇਖਰ 200 ਕਰੋੜ ਰੁਪਏ ਦੀ ਠੱਗੀ ਦੇ ਮਾਮਲੇ ’ਚ ਜੇਲ੍ਹ ’ਚ ਹੈ। ਹੁਣ ਤੱਕ ਠੱਗ ਦਾ ਨਾਂ ਮਨੋਰੰਜਨ ਜਗਤ ਦੀਆਂ ਕਈ ਹਸੀਨਾਵਾਂ ਨਾਲ ਜੁੜ ਚੁੱਕਾ ਹੈ ਪਰ ਇਸ ’ਚ ਮੁੱਖ ਨਾਂ ਜੈਕਲੀਨ ਫਰਨਾਂਡੀਜ਼ ਦਾ ਹੈ।

ਸੁਕੇਸ਼ ਨਾਲ ਜੈਕਲੀਨ ਦੀਆਂ ਕੁਝ ਕਰੀਬੀ ਤਸਵੀਰਾਂ ਵੀ ਵਾਇਰਲ ਹੋਈਆਂ ਸਨ, ਜਿਸ ਤੋਂ ਬਾਅਦ ਅਦਾਕਾਰਾ ਨੇ ਬਾਕਾਇਦਾ ਬਿਆਨ ਜਾਰੀ ਕਰਕੇ ਉਨ੍ਹਾਂ ਨੂੰ ਨਾ ਫੈਲਾਏ ਜਾਣ ਦੀ ਅਪੀਲ ਕੀਤੀ। ਉਥੇ ਹੀ ਹੁਣ ਚੰਦਰਸ਼ੇਖਰ ਨੇ ਜੈਕਲੀਨ ਦੇ ਨਾਂ ਰੋਮਾਂਟਿਕ ਚਿੱਠੀ ਲਿਖੀ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ (ਵੀਡੀਓ)

ਸੁਕੇਸ਼ ਚੰਦਰਸ਼ੇਖਰ ਨੇ ਜੈਕਲੀਨ ਦੇ ਨਾਂ ਲਿਖੀ ਚਿੱਠੀ ’ਚ ‘ਬੇਬੀ’ ਤੇ ‘ਲਵ ਯੂ’ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਹੈ। ਆਪਣੇ ਜਨਮਦਿਨ ਮੌਕੇ ਸੁਕੇਸ਼ ਨੇ ਜੈਕਲੀਨ ਨੂੰ ਚਿੱਠੀ ਲਿਖ ਕੇ ਕਿਹਾ ਹੈ, ‘‘ਮਾਈ ਬੇਬੀ ਜੈਕਲੀਨ, ਮੇਰੀ ਬੋਮਾ, ਆਪਣੇ ਜਨਮਦਿਨ ਦੇ ਮੌਕੇ ’ਤੇ ਮੈਂ ਤੈਨੂੰ ਬਹੁਤ ਜ਼ਿਆਦਾ ਮਿਸ ਕੀਤਾ। ਆਪਣੇ ਆਲੇ-ਦੁਆਲੇ ਮੈਂ ਤੁਹਾਡੀ ਐਨਰਜੀ ਨੂੰ ਮਿਸ ਕਰ ਰਿਹਾ ਹਾਂ।’’

ਸੁਕੇਸ਼ ਨੇ ਅੱਗੇ ਲਿਖਿਆ, ‘‘ਮੇਰੇ ਕੋਲ ਕਹਿਣ ਲਈ ਸ਼ਬਦ ਨਹੀਂ ਹਨ ਪਰ ਮੈਂ ਜਾਣਦਾ ਹਾਂ ਕਿ ਤੁਹਾਡਾ ਪਿਆਰ ਮੇਰੇ ਲਈ ਖ਼ਤਮ ਹੋਣ ਵਾਲਾ ਨਹੀਂ ਹੈ। ਮੈਂ ਜਾਣਦਾ ਹਾਂ ਤੁਹਾਡੇ ਖ਼ੂਬਸੂਰਤ ਦਿਲ ’ਚ ਕੀ ਹੈ। ਮੈਨੂੰ ਕਿਸੇ ਸਬੂਤ ਦੀ ਜ਼ਰੂਰਤ ਨਹੀਂ, ਮੇਰੇ ਲਈ ਇੰਨਾ ਹੀ ਕਾਫ਼ੀ ਹੈ ਬੇਬੀ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News