ਜਲਦ ਸ਼ੁਰੂ ਹੋਵੇਗਾ ‘ਖਤਰੋਂ ਕੇ ਖਿਲਾੜੀ’, ਰੋਹਿਤ ਸ਼ੈੱਟੀ ਨੇ ਪੋਸਟ ਸਾਂਝੀ ਕਰਕੇ ਦਿੱਤਾ ਹਿੰਟ

6/7/2021 6:57:04 PM

ਮੁੰਬਈ (ਬਿਊਰੋ)– ਸਟੰਟ ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ’ ਸੀਜ਼ਨ 11 ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ। ਕਲਰਜ਼ ਨੇ ਅਜੇ ਤਕ ਸ਼ੋਅ ਦੀ ਸ਼ੁਰੂਆਤ ਦੀ ਤਾਰੀਖ਼ ਦਾ ਖ਼ੁਲਾਸਾ ਨਹੀਂ ਕੀਤਾ ਹੈ ਪਰ ਇਸ ਦੇ ਹੋਸਟ ਰੋਹਿਤ ਸ਼ੈੱਟੀ ਨੇ ਆਪਣੀ ਇਕ ਪੋਸਟ ਰਾਹੀਂ ਜਲਦ ਹੀ ਸ਼ੋਅ ਸ਼ੁਰੂ ਹੋਣ ਦਾ ਸੰਕੇਤ ਦਿੱਤਾ ਹੈ।

ਬਾਲੀਵੁੱਡ ’ਚ ਕਾਮੇਡੀ-ਐਕਸ਼ਨ ਫ਼ਿਲਮਾਂ ’ਚ ਮਾਹਿਰ ਰੋਹਿਤ ਪਿਛਲੇ 7 ਸਾਲਾਂ ਤੋਂ ‘ਖਤਰੋਂ ਕੇ ਖਿਲਾੜੀ’ ਨੂੰ ਹੋਸਟ ਕਰ ਰਹੇ ਹਨ। ਉਨ੍ਹਾਂ ਨੇ ਇਸ ਲੰਬੇ ਸਫਰ ਨੂੰ ਵੀ ਯਾਦ ਹੈ। ਰੋਹਿਤ ਨੇ ਹੈਲੀਕਾਪਟਰ ਤੋਂ ਬਾਹਰ ਲਟਕਦਿਆਂ ਆਪਣੀ ਇਕ ਤਸਵੀਰ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ।

ਇਸ ਨਾਲ ਉਨ੍ਹਾਂ ਲਿਖਿਆ, ‘ਜਲਦੀ ਆ ਰਿਹਾ ਹੈ ‘ਖਤਰੋਂ ਕੇ ਖਿਲਾੜੀ 11’। ਇਸ ਵਾਰ ‘ਖਤਰੋਂ ਕੇ ਖਿਲਾੜੀ’ ਦਾ ਥੀਮ ਫੀਅਰ ਵਰਸਿਜ਼ ਡੇਅਰ ਹੋਵੇਗਾ। ਮਸ਼ਹੂਰ ਸਟੰਟ ਨਿਰਦੇਸ਼ਕ ਤੇ ਹਿੰਦੀ ਸਿਨੇਮਾ ਦੇ ਖਲਨਾਇਕ ਐੱਮ. ਬੀ. ਸ਼ੈੱਟੀ ਦੇ ਬੇਟੇ ਰੋਹਿਤ ਖ਼ੁਦ ਇਕ ਮਹਾਨ ਸਟੰਟ ਨਿਰਦੇਸ਼ਕ ਹਨ, ਜਿਸ ਦਾ ਅੰਦਾਜ਼ਾ ਉਨ੍ਹਾਂ ਦੀਆਂ ਫ਼ਿਲਮਾਂ ਤੋਂ ਲਗਾਇਆ ਜਾ ਸਕਦਾ ਹੈ। ਰੋਹਿਤ ਆਪਣੇ ਕਲਾਕਾਰਾਂ ਨੂੰ ਨਵੇਂ ਸਟੰਟ ਕਰਾਉਣ ਲਈ ਜਾਣੇ ਜਾਂਦੇ ਹਨ।

 
 
 
 
 
 
 
 
 
 
 
 
 
 
 
 

A post shared by Rohit Shetty (@itsrohitshetty)

ਇਕ ਹੋਰ ਪੋਸਟ ’ਚ ਉਨ੍ਹਾਂ ਨੇ ਹੈਲੀਕਾਪਟਰ ਦੀ ਉਡਾਣ ਭਰਨ ਦੀ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਰੋਹਿਤ ਹੈਲੀਕਾਪਟਰ ਦੇ ਦਰਵਾਜ਼ੇ ’ਤੇ ਬੈਠੇ ਹਨ। ਇਸ ਦੇ ਨਾਲ ਉਨ੍ਹਾਂ ਲਿਖਿਆ, ‘ਸੱਤ ਸਾਲ ਪਹਿਲਾਂ, ਮੈਂ ਉਸੇ ਪਾਇਲਟ ਵਾਰਨ ਨਾਲ ਕੇਪ ਟਾਊਨ ’ਚ ਇਸੇ ਜਗ੍ਹਾ ਤੋਂ ‘ਖਤਰੋਂ ਕੇ ਖਿਲਾੜੀ’ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਮੇਰੇ ਅਨੁਸਾਰ ਉਹ ਦੁਨੀਆ ਦੇ ਸਭ ਤੋਂ ਵਧੀਆ ਸਟੰਟ ਪਾਇਲਟਾਂ ’ਚੋਂ ਇਕ ਹਨ। ਸੱਤ ਸਾਲ ਤੇ ਸੱਤ ਸੀਜ਼ਨਾਂ ਬਾਅਦ ਦੁਨੀਆ ਬਹੁਤ ਬਦਲ ਗਈ ਹੈ ਪਰ ਜੋ ਨਹੀਂ ਬਦਲਿਆ ਉਹ ਹੈ ਸ਼ੋਅ ਦਾ ਜਜ਼ਬਾ। ਭਾਰਤੀ ਟੈਲੀਵਿਜ਼ਨ ’ਤੇ ਬਿਲਕੁਲ ਨਵੇਂ ਐਕਸ਼ਨ ਦੇਖਣ ਲਈ ਤਿਆਰ ਹੋ ਜਾਓ।’

 
 
 
 
 
 
 
 
 
 
 
 
 
 
 
 

A post shared by Rohit Shetty (@itsrohitshetty)

ਦੱਸ ਦੇਈਏ ਕਿ ਇਸ ਵਾਰ ‘ਖਤਰੋਂ ਕੇ ਖਿਲਾਡ਼ੀ’ ’ਚ ਸ਼ਵੇਤਾ ਤਿਵਾਰੀ, ਅਭਿਨਵ ਸ਼ੁਕਲਾ, ਨਿਕੀ ਤੰਬੋਲੀ, ਦਿਵਿਆਂਕਾ ਤ੍ਰਿਪਾਠੀ, ਅਰਜੁਨ ਬਿਜਲਾਨੀ, ਵਿਸ਼ਾਲ ਆਦਿਤਿਆ ਸਿੰਘ, ਅਾਸਥਾ ਗਿੱਲ, ਸਨਾ ਮਕਬੂਲ, ਅਨੁਸ਼ਕਾ ਸੇਨ, ਮਹਿਕ ਚਾਹਲ, ਰਾਹੁਲ ਵੈਦਿਆ, ਵਰੁਣ ਸੂਦ ਸਮੇਤ 13 ਮੁਕਾਬਲੇਬਾਜ਼ ਹਨ। ਰੋਹਿਤ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਅਕਸ਼ੇ ਕੁਮਾਰ ਸਟਾਰਰ ‘ਸੂਰਿਆਵੰਸ਼ੀ’ ਰਿਲੀਜ਼ ਲਈ ਤਿਆਰ ਹੈ, ਜਦਕਿ ਰਣਵੀਰ ਸਿੰਘ ਦੀ ‘ਸਰਕਸ’ ਅਜੇ ਬਣ ਰਹੀ ਹੈ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh