ਹੁਣ ਰਿਸ਼ੀ ਤੇ ਨੀਤੂ ਕਪੂਰ ਵੀ ਛੱਡ ਰਹੇ ਹਨ ਆਪਣਾ ਘਰ
Tuesday, Aug 11, 2015 - 04:19 PM (IST)

ਮੁੰਬਈ- ਰਣਬੀਰ ਕਪੂਰ ਤੋਂ ਬਾਅਦ ਹੁਣ ਉਸ ਦੇ ਪਿਤਾ ਰਿਸ਼ੀ ਕਪੂਰ ਤੇਮਾਂ ਨੀਤੂ ਕਪੂਰ ਵੀ ਆਪਣਾ ''ਕ੍ਰਿਸ਼ਨਾਕੁੰਜ'' ਬੰਗਲਾ ਛੱਡ ਕੇ ਜਾ ਰਹੇ ਹਨ। ਅਸਲ ''ਚ ਇਸ ਬਾਲੀਵੁੱਡ ਕੱਪਲ ਦੇ ਬੰਗਲੇ ''ਤੇ ਕੁਝ ਮੁਰੰਮਤ ਦਾ ਕੰਮ ਹੋਣ ਵਾਲਾ ਹੈ, ਜਿਸ ਦੇ ਚਲਦਿਆਂ ਰਿਸ਼ੀ ਤੇ ਨੀਤੂ ਕੁਝ ਸਾਲਾਂ ਲਈ ਕਿਸੇ ਦੂਜੇ ਘਰ ''ਚ ਸ਼ਿਫਟ ਹੋ ਰਹੇ ਹਨ। ਰਿਸ਼ੀ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਉਹ ਆਪਣੇ ਘਰ ਨੂੰ ਛੱਡ ਕੇ ਜਾ ਰਹੇ ਹਨ। ਇਸ ਦੇ ਨਵੀਨੀਕਰਨ ''ਚ ਘੱਟ ਤੋਂ ਘੱਟ 3 ਸਾਲ ਦਾ ਸਮਾਂ ਲੱਗੇਗਾ। ਉਹ ਬਾਂਦਰਾ ਦੇ ਹਿੱਲ ਰੋਡ ''ਤੇ ਸਥਿਤ ਅਪਾਰਟਮੈਂਟ ''ਚ ਸ਼ਿਫਟ ਹੋ ਰਹੇ ਹਨ।
ਪਹਿਲਾਂ ਇਹ ਯੋਜਨਾ ਸੀ ਕਿ ਹਿੱਲ ਰੋਡ ਵਾਲੇ ਅਪਾਰਟਮੈਂਟ ਦੇ ਇਕ ਫਲੋਰ ''ਤੇ ਰਿਸ਼ੀ ਤੇ ਨੀਤੂ ਰਹਿਣ ਤੇ ਦੂਜੇ ਫਲੋਰ ''ਤੇ ਰਣਬੀਰ ਰਹਿਣਗੇ ਪਰ ਅਜਿਹਾ ਨਹੀਂ ਹੋਇਆ ਕਿਉਂਕਿ ਰਣਵੀਰ ਦੂਜੀ ਜਗ੍ਹਾ ਸ਼ਿਫਟ ਹੋ ਗਏ ਹਨ।