ਭਾਰਤ-ਪਾਕਿਸਤਾਨ ਤਣਾਅ ਕਾਰਨ ਸਿਤਾਰ ਵਾਦਕ ਰਿਸ਼ਭ ਸ਼ਰਮਾ ਨੇ ਇੰਦੌਰ ਕੰਸਰਟ ਕੀਤਾ ਮੁਲਤਵੀ
Friday, May 09, 2025 - 05:30 PM (IST)

ਮੁੰਬਈ (ਏਜੰਸੀ)- ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਦੇ ਮੱਦੇਨਜ਼ਰ ਸਿਤਾਰ ਵਾਦਕ ਰਿਸ਼ਭ ਸ਼ਰਮਾ ਨੇ ਆਪਣਾ ਇੰਦੌਰ ਕੰਸਰਟ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਨੇ ਸ਼ੁੱਕਰਵਾਰ ਸ਼ਾਮ ਨੂੰ ਇੰਦੌਰ ਵਿੱਚ ਪੇਸ਼ਕਾਰੀ ਦੇਣੀ ਸੀ। ਕੰਸਰਟ ਤੋਂ ਕੁਝ ਘੰਟੇ ਪਹਿਲਾਂ, ਰਿਸ਼ਭ ਨੇ ਇੰਸਟਾਗ੍ਰਾਮ 'ਤੇ ਆਪਣੇ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ਨਾਲ ਅਪਡੇਟ ਸਾਂਝਾ ਕੀਤਾ।
ਇਹ ਵੀ ਪੜ੍ਹੋ: ਭਾਰਤ-ਪਾਕਿ ਤਣਾਅ: ਕਮਲ ਹਾਸਨ ਦੀ ਫਿਲਮ 'ਠੱਗ ਲਾਈਫ' ਦਾ ਆਡੀਓ ਲਾਂਚ ਪ੍ਰੋਗਰਾਮ ਮੁਲਤਵੀ
ਰਿਸ਼ਭ ਨੇ ਪੋਸਟ ਕਰ ਲਿਖਿਆ, "ਨਮਸਤੇ, ਭਾਰਤ ਵਿੱਚ ਹਾਲੀਆ ਘਟਨਾਵਾਂ ਅਤੇ ਸਾਰੇ ਸੁਰੱਖਿਆ ਉਪਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ 9 ਮਈ ਨੂੰ ਇੰਦੌਰ ਵਿੱਚ ਹੋਣ ਵਾਲਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ। ਮੈਂ ਇਸ ਸਮੇਂ ਦੌਰਾਨ ਤੁਹਾਡੇ ਸਬਰ, ਸਮਰਥਨ ਅਤੇ ਸਮਝ ਦੀ ਸੱਚਮੁੱਚ ਕਦਰ ਕਰਦਾ ਹਾਂ। ਅਸੀਂ ਇੱਕ ਨਵੀਂ ਤਾਰੀਖ ਨੂੰ ਅੰਤਿਮ ਰੂਪ ਦੇਣ ਲਈ ਸਬੰਧਤ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ, ਜਿਸਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਸਾਰੀਆਂ ਮੌਜੂਦਾ ਟਿਕਟਾਂ ਮੁੜ ਨਿਰਧਾਰਤ ਤਾਰੀਖ ਲਈ ਵੈਧ ਰਹਿਣਗੀਆਂ। ਅਪਡੇਟ ਲਈ ਡਿਸਟਿਕ ਅਪਡੇਟਸ ਨਾਲ ਸੰਪਰਕ ਕਰੋ।"
ਦੱਸ ਦੇਈਏ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਸਿੰਦੂਰ ਦੇ ਤਹਿਤ ਗੁਆਂਢੀ ਦੇਸ਼ ਵਿੱਚ 9 ਥਾਵਾਂ 'ਤੇ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਹੋਰ ਵੱਧ ਗਿਆ ਹੈ।
ਇਹ ਵੀ ਪੜ੍ਹੋ: ਭਾਰਤ-ਪਾਕਿ ਤਣਾਅ ਦਰਮਿਆਨ ਲਖਵਿੰਦਰ ਵਡਾਲੀ ਨੇ ਆਪਣਾ ਅੱਜ ਦਾ ਮੁੰਬਈ ਸ਼ੋਅ ਕੀਤਾ ਰੱਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8