ਰਿਚਾ ਚੱਡਾ ਨੇ ਮੈਟਰਨਿਟੀ ਫੋਟੋਸ਼ੂਟ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

Monday, Sep 23, 2024 - 12:16 PM (IST)

ਰਿਚਾ ਚੱਡਾ ਨੇ ਮੈਟਰਨਿਟੀ ਫੋਟੋਸ਼ੂਟ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰਿਚਾ ਚੱਡਾ 'ਹੀਰਾਮੰਡੀ' ਵੈੱਬਸੀਰੀਜ਼ ਦਾ ਹਿੱਸਾ ਸੀ। ਇਸ ਵੈੱਬਸੀਰੀਜ਼ ਤੋਂ ਬਾਅਦ ਰਿਚਾ ਚੱਡਾ ਆਪਣੀ ਨਿੱਜੀ ਜ਼ਿੰਦਗੀ ਕਰਕੇ ਚਰਚੇ 'ਚ ਸੀ। ਦਰਅਸਲ  ਉਨ੍ਹਾਂ ਨੇ 16 ਜੁਲਾਈ ਨੂੰ ਧੀ ਨੂੰ ਜਨਮ ਦਿੱਤਾ। ਰਿਚਾ ਚੱਡਾ ਦੀ ਧੀ ਦੇ ਨਾਂ ਅਤੇ ਤਸਵੀਰਾਂ ਦਾ ਖੁਲਾਸਾ ਨਹੀਂ ਕੀਤਾ ਗਿਆ।

PunjabKesari

ਹੁਣ ਰਿਚਾ ਚੱਡਾ ਨੇ ਆਪਣੇ ਮੈਟਰਨਿਟੀ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰਾਂ ਲੋਕਾਂ ਨੂੰ ਕੁਝ ਖਾਸ ਪਸੰਦ ਨਹੀਂ ਆਈਆਂ। ਇਨ੍ਹਾਂ ਤਸਵੀਰਾਂ ਕਰਕੇ ਰਿਚਾ ਚੱਡਾ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।

PunjabKesari

ਰਿਚਾ ਚੱਡਾ ਨੇ ਇੰਸਟਾਗ੍ਰਾਮ ਉੱਤੇ ਸਾਂਝੀਆਂ ਕੀਤੀਆਂ ਇਨ੍ਹਾਂ ਤਸਵੀਰਾਂ 'ਚ ਗੋਲਡਨ ਰੰਗ ਦੀ ਸਾੜ੍ਹੀ ਪਾਈ ਹੋਈ ਹੈ। ਉਸ ਨੇ ਸਾੜ੍ਹੀ ਨੂੰ ਇਸ ਤਰੀਕੇ ਨਾਲ ਲਪੇਟਿਆ ਹੈ ਕਿ ਉਸ ਦਾ ਬੇਬੀ ਬੰਪ ਦਿਖਾਈ ਦੇ ਰਿਹਾ ਹੈ। ਪਰ ਰਿਚਾ ਦੇ ਬੇਬੀ ਬੰਪ ਅਤੇ ਛਾਤੀ ਉੱਤੇ ਕਾਲੇ ਰੰਗ ਦੇ ਟੈਟੂ ਡਜਾਇਨ ਨੇ ਸਭ ਦਾ ਧਿਆਨ ਖਿੱਚਿਆ ਹੈ। ਫੈਨਸ ਨੂੰ ਇਹ ਡਜਾਇਨ ਖਾਸ ਪਸੰਦ ਨਹੀਂ ਆਇਆ। ਇਸ ਟੈਟੂ ਡਜਾਇਨ ਕਰਕੇ ਹੀ ਲੋਕ ਰਿਚਾ ਚੱਡਾ ਨੂੰ ਸ਼ੋਸਲ ਮੀਡੀਆ ਉੱਤੇ ਟ੍ਰੋਲ ਕਰ ਰਹੇ ਹਨ।

PunjabKesari

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਨ ਦੇ ਨਾਲ ਹੀ ਰਿਚਾ ਚੱਡਾ ਨੇ ਕੈਪਸ਼ਨ 'ਚ ਲਿਖਿਆ ਹੈ ਕਿ ਮਾਇਆ ਐਂਜਲੋ ਨੇ ਕਿਹਾ ਕਿ ਮੇਰੀ ਮਾਂ ਨੇ ਮੇਰੇ ਚਾਰੇ ਪਾਸੇ ਆਪਣੇ ਸੁਰੱਖਿਅਤ ਪਿਆਰ ਦੀ ਵਰਖਾ ਕੀਤੀ ਅਤੇ ਇਹ ਜਾਣੇ ਬਿਨਾਂ ਕਿਉਂ, ਲੋਕਾਂ ਨੇ ਸੋਚਿਆ ਕਿ ਮੇਰੇ ਕੋਲ ਵੈਲਯੂ ਹੈ ਅਤੇ ਮੈਨੂੰ ਹਮੇਸ਼ਾ ਤੁਹਾਡੀ ਵੈਲਯੂ ਰਹੇਗੀ। ਇਸ ਦੇ ਨਾਲ ਹੀ ਰਿਚਾ ਨੇ ਲਿਖਿਆ ਕਿ ਮੇਰੇ ਸਰੀਰ 'ਤੇ ਪਵਿੱਤਰ ਜਿਓਮੈਟਰੀ ਚਿੰਨ੍ਹ ਅਵੰਤਿਕਾ ਅਤੇ @womenpow ਦੁਆਰਾ ਬਣਾਇਆ ਗਿਆ। ਮੇਰੇ ਪੇਟ ਉੱਤੇ ਜੀਵਨ ਦਾ ਫੁੱਲ ਅਤੇ ਮੇਰੀ ਛਾਤੀ ਉੱਤੇ ਦਿਵਯ ਇਸਤਰੀਤਵ ਦਾ ਪ੍ਰਤੀਕ ਹੈ।

PunjabKesari

ਇਸ ਸਮੇਂ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਇਕ ਧੀ ਹੋਵੇਗੀ। ਔਰਤ ਬ੍ਰਹਿਮੰਡ ਦੀ ਮਹਾਨ ਹਸਤੀ ਹੈ, ਜੋ ਇਕ ਹੋਰ ਜੀਵਨ ਨੂੰ ਜਨਮ ਦਿੰਦੀ ਹੈ। ਇਸ ਦੇ ਇਲਾਵਾ ਆਪਣੀ ਧੀ ਨੂੰ ਡੌਟਰਸ ਡੇਅ ਦੀ ਵਧਾਈ ਦਿੰਦੇ ਹੋਏ ਅਭਿਨੇਤਰੀ ਨੇ ਲਿਖਿਆ ਹੈ ਕਿ ਹੈਪੀ ਡੌਟਰਸ ਡੇਅ ਮੇਰੀ ਧੀ।
PunjabKesari


author

Priyanka

Content Editor

Related News