ਰਿਚਾ ਚੱਡਾ- ਅਲੀ ਫਜ਼ਲ ਨੇ ਪਹਿਲੀ ਵਾਰ ਦਿਖਾਈ ਨੰਨੀ ਪਰੀ ਦੀ ਝਲਕ, ਫੈਨਜ਼ ਦੇ ਰਹੇ ਹਨ ਵਧਾਈਆਂ

Sunday, Jul 21, 2024 - 11:02 AM (IST)

ਰਿਚਾ ਚੱਡਾ- ਅਲੀ ਫਜ਼ਲ ਨੇ ਪਹਿਲੀ ਵਾਰ ਦਿਖਾਈ ਨੰਨੀ ਪਰੀ ਦੀ ਝਲਕ, ਫੈਨਜ਼ ਦੇ ਰਹੇ ਹਨ ਵਧਾਈਆਂ

ਮੁੰਬਈ- 'ਹੀਰਾਮੰਡੀ' ਅਦਾਕਾਰਾ ਰਿਚਾ ਚੱਡਾ ਅਤੇ 'ਮਿਰਜ਼ਾਪੁਰ' ਸਟਾਰ ਅਲੀ ਫਜ਼ਲ ਨੇ ਆਪਣੀ ਬੇਟੀ ਦੀ ਪਹਿਲੀ ਝਲਕ ਦਿਖਾਈ ਹੈ। ਇਸ ਜੋੜੇ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਰਾਹੀਂ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ। 16 ਜੁਲਾਈ ਨੂੰ ਰਿਚਾ ਅਤੇ ਅਲੀ ਦੇ ਘਰ ਇਕ ਛੋਟੀ ਪਰੀ ਆਈ ਹੈ। ਜੋੜੇ ਦੇ ਘਰ ਛੋਟੀ ਪਰੀ ਆਉਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਬੇਟੀ ਦੀ ਇੱਕ ਝਲਕ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਰਿਚਾ ਅਤੇ ਅਲੀ ਫੈਜ਼ਲ ਨੇ ਆਪਣੀ ਬੇਟੀ ਦੀ ਫੋਟੋ ਸ਼ੇਅਰ ਕਰਕੇ ਪਹਿਲੀ ਵਾਰ ਮਾਤਾ-ਪਿਤਾ ਬਣਨ ਦਾ ਤਜਰਬਾ ਸਾਂਝਾ ਕੀਤਾ ਹੈ। ਇਸ ਜੋੜੇ ਨੇ ਕਿਹਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਬੇਟੀ ਦਾ ਆਉਣਾ ਬਹੁਤ ਵੱਡਾ ਵਰਦਾਨ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ - TV ਦੀ ਮਸ਼ਹੂਰ ਜੋੜੀ ਨੇ ਬੇਟੇ ਦੇ 1 ਜਨਮਦਿਨ  'ਤੇ ਦਿਖਾਇਆ ਉਸ ਦਾ ਚਿਹਰਾ, ਫੈਨਜ਼ ਨੇ ਲੁਟਾਇਆ ਪਿਆਰ

ਰਿਚਾ ਚੱਡਾ ਅਤੇ ਅਲੀ ਫੈਜ਼ਲ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਬੇਟੀ ਦੀ ਪਹਿਲੀ ਝਲਕ ਦਿਖਾਈ ਹੈ। ਜੋੜੇ ਦੁਆਰਾ ਪੋਸਟ ਕੀਤੀ ਗਈ ਤਸਵੀਰ 'ਚ ਸਿਰਫ ਬੇਟੀ ਦੇ ਪੈਰ ਨਜ਼ਰ ਆ ਰਹੇ ਹਨ। ਇਸ ਫੋਟੋ ਨੂੰ ਰਿਚਾ ਅਤੇ ਅਲੀ ਨੇ ਇਕੱਠੇ ਪੋਸਟ ਕੀਤਾ ਹੈ।  ਸਾਡੀ ਬੱਚੀ ਸਾਨੂੰ ਬਹੁਤ ਵਿਅਸਤ ਰੱਖਦੀ ਹੈ। ਇਸ ਲਈ ਤੁਹਾਡੇ ਪਿਆਰ ਅਤੇ ਆਸ਼ੀਰਵਾਦ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।”

 

ਇਹ ਖ਼ਬਰ ਵੀ ਪੜ੍ਹੋ -ਜਾਹਨਵੀ ਕਪੂਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਪਿਤਾ ਬੋਨੀ ਕਪੂਰ ਨੇ ਦਿੱਤੀ ਹੈਲਥ ਅਪਡੇਟ

ਰਿਚਾ ਅਤੇ ਅਲੀ ਦੀ ਪੋਸਟ 'ਤੇ ਕਾਫੀ ਕੁਮੈਂਟਸ ਆ ਰਹੇ ਹਨ। ਇਸ ਪੋਸਟ 'ਤੇ ਕਈ ਸਿਤਾਰਿਆਂ ਨੇ ਵਧਾਈ ਦਿੰਦੇ ਹੋਏ ਕਮੈਂਟ ਵੀ ਕੀਤੇ ਹਨ। ਪ੍ਰਿਅੰਕਾ ਚੋਪੜਾ ਨੇ ਕੁਮੈਂਟ 'ਚ ਲਿਖਿਆ, ਵਧਾਈਆਂ। ਗਾਇਕਾ ਨੀਤੀ ਮੋਹਨ ਨੇ ਲਿਖਿਆ, ਤੁਹਾਨੂੰ ਬਹੁਤ-ਬਹੁਤ ਵਧਾਈਆਂ ਅਤੇ ਬਹੁਤ ਸਾਰਾ ਪਿਆਰ। ਲੌਰੇਨ ਗੋਟਲੀਬ ਨੇ ਲਿਖਿਆ: ਵਧਾਈਆਂ। ਸੁਰਭੀ ਜੋਤੀ ਨੇ ਲਿਖਿਆ, ਮੁਬਾਰਕਾਂ ਦੋਸਤੋ। ਇਸ ਤੋਂ ਇਲਾਵਾ ਪ੍ਰਸ਼ੰਸਕਾਂ ਨੇ ਕੁਮੈਂਟਸ 'ਚ ਹਾਰਟ ਇਮੋਜੀ ਦੀ ਵਰਤੋਂ ਕੀਤੀ ਹੈ।


author

Priyanka

Content Editor

Related News