CDR ਰਿਪੋਰਟ ਦਾ ਖ਼ੁਲਾਸਾ, ਰਿਆ ਚੱਕਰਵਤੀ ਨੇ ਅਮੀਰ ਖ਼ਾਨ ਸਣੇ ਇੰਨੇ ਸੈਲੇਬ੍ਰਿਟੀਜ਼ ਨੂੰ ਕੀਤਾ ਸੀ ਕਾਲ

08/14/2020 9:48:19 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ਵਿਚ ਸੀ. ਬੀ. ਆਈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਜਾਂਚ ਜਾਰੀ ਹੈ। ਸੁਸ਼ਾਂਤ ਦੇ ਪਿਤਾ ਕੇਕੇ ਸਿੰਘ ਦੇ ਪਟਨਾ 'ਚ ਰਿਪੋਰਟ ਦਰਜ ਕਰਵਾਉਣ ਤੋਂ ਬਾਅਦ ਰਿਆ ਚੱਕਰਵਤੀ ਇਸ ਕੇਸ 'ਚ ਮੁੱਖ ਦੋਸ਼ੀ ਬਣ ਚੁੱਕੀ ਹੈ। ਉਸ ਖ਼ਿਲਾਫ਼ ਸੁਸ਼ਾਂਤ ਦੇ ਬੈਂਕ ਖ਼ਾਤਿਆਂ 'ਚ ਬੇਨਿਯਮੀ ਕਰਨ ਅਤੇ ਖ਼ੁਦਕੁਸ਼ੀ ਲਈ ਉਕਸਾਉਣ ਵਰਗੇ ਗੰਭੀਰ ਦੋਸ਼ ਹਨ। ਰਿਆ ਦੇ ਨਾਲ ਉਸਦੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਵੀ ਦੋਸ਼ੀ ਦੱਸਿਆ ਗਿਆ ਹੈ। ਵਿੱਤੀ ਬੇਨਿਯਮੀ ਦੀ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟ ਕਰ ਰਿਹਾ ਹੈ। 

ਇਹਨਾਂ ਸਿਤਰਿਆਂ ਨਾਲ ਰਿਆ ਕਰਦੀ ਸੀ ਗੱਲਾ :-
ਇਸ ਦੌਰਾਨ ਰਿਆ ਦੀ ਕਾਲ ਰਿਕਾਰਡ ਡਿਟੇਲਸ ਬਾਹਰ ਆਈ ਹੈ, ਜਿਸ 'ਚ ਪਤਾ ਚੱਲਦਾ ਹੈ ਕਿ ਰਿਆ ਅਮੀਰ ਖ਼ਾਨ ਸਮੇਤ ਕਈ ਸੈਲੇਬ੍ਰਿਟੀਜ਼ ਦੇ ਸੰਪਰਕ 'ਚ ਸੀ। ਨਿਊਜ਼ ਏਜੰਸੀ ਆਈ. ਏ.ਐੱਨ. ਐੱਸ. ਦੀ ਰਿਪੋਰਟ ਅਨੁਸਾਰ, ਰਿਆ ਨੇ ਅਮੀਰ ਖ਼ਾਨ ਨੂੰ ਇਕ ਵਾਰ ਕਾਲ ਕੀਤਾ ਸੀ। ਅਮੀਰ ਨੇ ਤਿੰਨ ਐੱਸ. ਐੱਮ. ਐੱਸ. ਰਾਹੀਂ ਜਵਾਬ ਦਿੱਤਾ ਸੀ। ਆਈ. ਏ.ਐੱਨ. ਐੱਸ. ਨੇ ਸੀਡੀਆਰ ਲਿਸਟ 'ਚ ਦਿੱਤੇ ਗਏ ਅਮੀਰ ਖ਼ਾਨ ਦੇ ਨੰਬਰ ਦੀ ਪੁਸ਼ਟੀ ਇੰਡਸਟਰੀ ਦੇ ਲੋਕਾਂ ਤੋਂ ਕੀਤੀ ਹੈ। 

ਦੱਸ ਦੇਈਏ ਕਿ ਸੁਸ਼ਾਂਤ ਨੇ ਅਮੀਰ ਖ਼ਾਨ ਦੀ ਫ਼ਿਲਮ ਪੀਕੇ 'ਚ ਕੰਮ ਕੀਤਾ ਸੀ। ਕਾਲ ਰਿਕਾਰਡ ਅਨੁਸਾਰ, ਰਿਆ ਨੇ ਐਕਟਰੈੱਸ ਰਕੁਲ ਪ੍ਰੀਤ ਸਿੰਘ ਨੂੰ 30 ਵਾਰ ਕਾਲ ਕੀਤੀ ਸੀ, ਜਦਕਿ ਰਕੁਲ ਨੇ 14 ਵਾਰ ਕਾਲ ਕੀਤੀ। ਦੋਵਾਂ ਵਿਚਕਾਰ ਐੱਸ. ਐੱਮ. ਐੱਸ. ਦਾ ਆਦਾਨ-ਪ੍ਰਦਾਨ ਵੀ ਹੋਇਆ ਸੀ। ਸੀਡੀਆਰ ਅਨੁਸਾਰ, ਰਿਆ ਨੇ ਆਦਿੱਤਿਆ ਰਾਏ ਕਪੂਰ ਨੂੰ 16 ਵਾਰ ਕਾਲ ਕੀਤਾ ਸੀ, ਜਦਕਿ ਆਦਿੱਤਿਆ ਨੇ 7 ਵਾਰ ਰਿਆ ਨੂੰ ਕਾਲ ਕੀਤਾ। ਸ਼ਰਧਾ ਕਪੂਰ ਨੂੰ ਰੀਆ ਨੇ ਤਿੰਨ ਵਾਰ ਕਾਲ ਕੀਤਾ, ਜਦਕਿ ਸ਼ਰਧਾ ਨੇ ਦੋ ਵਾਰ। ਰਿਆ ਸੋਨੂੰ ਦੇ ਟੀਟੂ ਦੀ ਸਵੀਟੀ ਫੇਮ ਅਦਾਕਾਰ ਸਨੀ ਸਿੰਘ ਦੇ ਸੰਪਰਕ 'ਚ ਵੀ ਸੀ। ਰਿਆ ਨੇ ਸਨੀ ਨੂੰ 7 ਵਾਰ ਕਾਲ ਕੀਤਾ ਸੀ, ਜਦਕਿ ਸੋਨੂੰ ਨੇ ਉਸ ਨੂੰ ਚਾਰ ਵਾਰ ਕਾਲ ਕੀਤਾ। ਰਾਣਾ ਦੱਗੂਬਤੀ ਨਾਲ ਵੀ ਰਿਆ ਦੀ ਗੱਲਬਾਤ ਹੁੰਦੀ ਸੀ। ਰਿਆ ਨੇ ਰਾਣਾ ਨੂੰ ਸੱਤ ਵਾਰ ਕਾਲ ਕੀਤਾ ਸੀ, ਉਥੇ ਹੀ ਰਾਣਾ ਨੇ 4 ਵਾਰ ਕਾਲ ਕੀਤਾ। ਦਿਵੰਗਤ ਡਾਂਸ ਡਾਇਰੈਕਟਰ ਸਰੋਜ ਖ਼ਾਨ ਨੂੰ ਤਿੰਨ ਵਾਰ ਕਾਲ ਕੀਤਾ ਸੀ ਜਦਕਿ ਸਰੋਜ ਨੇ ਉਨ੍ਹਾਂ ਨੂੰ ਦੋ ਵਾਰ ਕਾਲ ਕੀਤਾ। ਦੋਵਾਂ ਵਿਚਕਾਰ ਮੈਸੇਜ ਦਾ ਆਦਾਨ-ਪ੍ਰਦਾਨ ਵੀ ਹੋਇਆ। ਸੀਡੀਆਰ ਤੋਂ ਖ਼ੁਲਾਸਾ ਹੋਇਆ ਕਿ ਰਿਆ ਮਹੇਸ਼ ਭੱਟ ਦੇ ਸੰਪਰਕ 'ਚ ਵੀ ਸੀ। ਇਸ ਸਾਲ ਜਨਵਰੀ 'ਚ ਦੋਵਾਂ ਵਿਚਕਾਰ 16 ਕਾਲ ਐਕਸਚੇਂਜ ਹੋਈਆਂ।

ਸੁਸ਼ਾਂਤ ਦੀ ਮੌਤ ਵਾਲੇ ਦਿਨ ਰਿਆ ਨੇ ਮਹਿਲਾ ਨਾਲ ਕੀਤੀ 1 ਘੰਟਾ ਗੱਲ :-
ਇਨ੍ਹਾਂ 'ਚ ਸੁਸ਼ਾਂਤ ਦੀ ਮੌਤ ਤੋਂ ਇਕ ਦਿਨ ਪਹਿਲਾਂ, ਸੁਸ਼ਾਂਤ ਦੀ ਮੌਤ ਵਾਲੇ ਦਿਨ ਅਤੇ ਮੌਤ ਤੋਂ ਇਕ ਦਿਨ ਬਾਅਦ ਦੀ ਡਿਟੇਲ ਕਾਫੀ ਅਹਿਮ ਹੈ। ਰਿਆ 8 ਜੂਨ ਨੂੰ ਸੁਸ਼ਾਂਤ ਦਾ ਘਰ ਛੱਡ ਕੇ ਚਲੀ ਗਈ ਸੀ। ਘਰ ਛੱਡ ਦੇਣ ਤੋਂ ਬਾਅਦ ਰਿਆ ਦੀ ਸੁਸ਼ਾਂਤ ਨਾਲ ਕੋਈ ਗੱਲ ਨਹੀਂ ਹੋਈ ਪਰ ਅੱਠ ਤੋਂ 14 ਜੂਨ ਦਰਮਿਆਨ ਰਿਆ ਦੀ ਬਹੁਤ ਸਾਰੇ ਲੋਕਾਂ ਨਾਲ ਗੱਲ ਹੋਈ। ਰਿਆ ਨੂੰ ਫੋਨ 'ਤੇ ਕਈ ਅਣਜਾਣ ਨੰਬਰਾਂ ਤੋਂ ਵੀ ਕਾਲ ਆਏ। ਸੁਸ਼ਾਂਤ ਦੀ ਮੌਤ ਵਾਲੇ ਦਿਨ ਯਾਨੀ 14 ਜੂਨ ਨੂੰ ਸਵੇਰੇ ਰਿਆ ਨੇ ਇਕ ਮਹਿਲਾ ਨਾਲ ਇਕ ਘੰਟਾ ਸੱਤ ਮਿੰਟ ਲੰਬੀ ਗੱਲਬਾਤ ਕੀਤੀ, ਜਿਸ ਸਮੇਂ ਹਰ ਥਾਂ 'ਤੇ ਸੁਸ਼ਾਂਤ ਦੀ ਮੌਤ ਦੀ ਬ੍ਰੇਕਿੰਗ ਚੱਲ ਰਹੀ ਸੀ ਉਸ ਸਮੇਂ ਵੀ ਰੀਆ ਕਿਸੇ ਨੰਬਰ 'ਤੇ ਗੱਲ ਕਰ ਰਹੀ ਸੀ।

ਰੀਆ ਤੇ ਸੁਸ਼ਾਂਤ ਦੀ ਆਖਰੀ ਗੱਲਬਾਤ :-
ਰਿਆ ਤੇ ਸੁਸ਼ਾਂਤ ਵਿਚਾਲੇ ਫੋਨ 'ਤੇ ਆਖਰੀ ਗੱਲ 5 ਜੂਨ ਨੂੰ ਹੋਈ ਸੀ। ਇਸ ਦਿਨ ਸੁਸ਼ਾਂਤ ਅਤੇ ਰਿਆ ਦੀ ਫੋਨ 'ਤੇ ਦੋ ਵਾਰ ਗੱਲ ਹੋਈ। ਪਹਿਲੀ ਕਾਲ ਸੁਸ਼ਾਂਤ ਨੇ ਰਿਆ ਨੂੰ ਕੀਤੀ ਸੀ। ਸੁਸ਼ਾਂਤ ਨੇ ਰਿਆ ਨੂੰ ਸਵੇਰ ਅੱਠ ਵੱਜ ਕੇ 19 ਮਿੰਟ 'ਤੇ ਫੋਨ ਕੀਤਾ ਸੀ। ਇਸ ਦੌਰਾਨ ਉਨ੍ਹਾਂ ਦੀ ਇਕ ਮਿੰਟ, 54 ਸਕਿੰਟ ਗੱਲਬਾਤ ਹੋਈ। ਇਸ ਤੋਂ ਬਾਅਦ ਰਿਆ ਦੇ ਫੋਨ ਅਤੇ HDFC ਬੈਂਕ ਵੱਲੋਂ ਦੋ ਹੋਰ ਮੈਸੇਜ ਆਏ। ਇਸ ਤੋਂ ਬਾਅਦ ਰਿਆ ਨੇ ਸੁਸ਼ਾਂਤ ਨੂੰ 9 ਵੱਜ ਕੇ 59 ਮਿੰਟ 'ਤੇ ਫੋਨ ਕੀਤਾ ਤੇ ਹੈਰਾਨੀ ਵਾਲੀ ਗੱਲ ਹੈ ਕਿ ਇਸ ਦੌਰਾਨ ਸਿਰਫ਼ ਤਿੰਨ ਸਕਿੰਟ ਗੱਲਬਾਤ ਹੋਈ। ਫੋਨ ਤੇ ਇਹੀ ਤਿੰਨ ਸਕਿੰਟ ਰਿਆ ਤੇ ਸੁਸ਼ਾਂਤ ਦੀ ਆਖਰੀ ਗੱਲਬਾਤ ਸੀ।


sunita

Content Editor

Related News