''ਬਾਜ਼ੀਰਾਵ ਮਸਤਾਨੀ'' ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਰਣਵੀਰ ਨੇ ਆਪਣੀ ਫੀਸ ਵਧਾਈ

Saturday, Apr 23, 2016 - 03:10 PM (IST)

 ''ਬਾਜ਼ੀਰਾਵ ਮਸਤਾਨੀ'' ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਰਣਵੀਰ ਨੇ ਆਪਣੀ ਫੀਸ ਵਧਾਈ
ਮੁੰਬਈ—ਬਾਲੀਵੁੱਡ ਅਦਾਕਾਰ ਰਣਵੀਰ ਕਪੂਰ ਨੇ ਆਪਣੀ ਫੀਸ ਵਧਾ ਦਿੱਤੀ ਹੈ। ''ਬਾਜੀਰਾਵ ਮਸਤਾਨੀ'' ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਰਣਵੀਰ ਨੇ ਆਪਣੀ ਫੀਸ ਵਧਾ ਕੇ ਦੁੱਗਣੀ ਕਰ ਦਿੱਤੀ ਹੈ। ਸਿਰਫ ਫਿਲਮਾਂ ਦੇ ਲਈ ਨਹੀਂ, ਸਗੋਂ ਰਣਵੀਰ ਹੁਣ ਮੰਚ ''ਤੇ ਕਾਰਗੁਜ਼ਾਰੀ ਅਤੇ ਬ੍ਰੈਂਡ ਐਡੋਰਸਮੈਂਟ ਦੀ ਵੀ ਫੀਸ ਵਧਾ ਰਹੇ ਹਨ। 
ਚਰਚਾ ਹੈ ਕਿ ਹੁਣ ਰਣਵੀਰ ਆਪਣੀ ਇੱਕ ਮੰਚ ''ਤੇ ਕਾਰਗੁਜ਼ਾਰੀ ਲਈ ਦੋ ਕਰੋੜ ਰੁਪਏ ਲੈਣਗੇ। ਇਹ ਰਕਮ ਸ਼ਾਹਰੁਖ਼ ਵਲੋਂ ਲਈ ਜਾਣ ਵਾਲੀ ਫੀਸ ਤੋਂ ਕੁੱਝ ਘੱਟ ਹੀ ਹੈ। ਰਣਵੀਰ ਨੇ ਸੰਜੇ ਲੀਲ੍ਹਾ ਭੰਸਾਲੀ ਦੀ ਇੱਕ ਹੋਰ ਫਿਲਮ ਸਾਈਨ ਕਰ ਦਿੱਤੀ ਹੈ। ਰਣਵੀਰ ਇਸ ਤੋਂ ਪਹਿਲਾਂ ਭੰਸਾਲੀ ਦੇ ਨਾਲ ''ਗੋਲੀਓ ਕੀ ਰਾਸਲੀਲ੍ਹਾ ਰਾਮਲੀਲ੍ਹਾ'' ਅਤੇ ''ਬਾਜ਼ੀਰਾਓ ਮਸਤਾਨੀ'' ਵਰਗੀਆਂ ਸੁਪਰ ਹਿੱਟ ਫਿਲਮਾਂ ਕੰਮ ਕਰ ਚੁੱਕੇ ਹਨ।

Related News