Remo Dsouza ਨੇ ਕੀਤਾ 12 ਕਰੋੜ ਦਾ ਘਪਲਾ! ਪਰਚਾ ਦਰਜ਼
Saturday, Oct 19, 2024 - 03:39 PM (IST)
ਨਵੀਂ ਦਿੱਲੀ- 'ਏਬੀਸੀਡੀ 2' ਅਤੇ 'ਸਟ੍ਰੀਟ ਡਾਂਸਰ 3ਡੀ' ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਰੇਮੋ ਡਿਸੂਜ਼ਾ ਇੱਕ ਵਾਰ ਫਿਰ ਮੁਸੀਬਤ 'ਚ ਫਸ ਗਏ ਹਨ। 8 ਸਾਲ ਪਹਿਲਾਂ ਕੋਰੀਓਗ੍ਰਾਫਰ ਅਤੇ ਨਿਰਦੇਸ਼ਕ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਸੀ, ਜਿਸ ਦੀ ਸੁਣਵਾਈ ਅਜੇ ਵੀ ਚੱਲ ਰਹੀ ਹੈ। ਹੁਣ ਉਸ ਖਿਲਾਫ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ।ਰੇਮੋ ਡਿਸੂਜ਼ਾ 'ਤੇ ਹਾਲ ਹੀ 'ਚ ਇਕ ਵਾਰ ਫਿਰ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਵਾਰ ਉਨ੍ਹਾਂ ਦੀ ਪਤਨੀ ਲਿਜ਼ੇਲ ਡਿਸੂਜ਼ਾ ਵੀ ਕਾਨੂੰਨੀ ਮੁਸੀਬਤ 'ਚ ਫਸ ਗਈ ਹੈ। ਮੁੰਬਈ ਦੇ ਮੀਰਾ ਰੋਡ ਪੁਲਸ ਸਟੇਸ਼ਨ 'ਚ ਰੇਮੋ ਅਤੇ ਲਿਜ਼ੇਲ ਸਮੇਤ 7 ਲੋਕਾਂ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ -BillBoard ਦੇ ਮੈਗਜ਼ੀਨ ਕਵਰ 'ਤੇ ਛਾਏ Diljit Dosanjh, ਹਾਸਲ ਕੀਤੀ ਇਹ ਉਪਲਬਧੀ
ਕਾਨੂੰਨੀ ਮੁਸੀਬਤ 'ਚ ਫਸੇ ਰੇਮੋ ਡਿਸੂਜ਼ਾ
ਕੋਰੀਓਗ੍ਰਾਫਰ ਰੇਮੋ ਡਿਸੂਜ਼ਾ, ਉਨ੍ਹਾਂ ਦੀ ਪਤਨੀ ਅਤੇ ਪੰਜ ਹੋਰਾਂ ਖ਼ਿਲਾਫ਼ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ 'ਚ ਇੱਕ ਡਾਂਸ ਗਰੁੱਪ ਨਾਲ 11.96 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। 26 ਸਾਲਾ ਡਾਂਸਰ ਦੀ ਸ਼ਿਕਾਇਤ ਦੇ ਆਧਾਰ 'ਤੇ ਰੇਮੋ, ਉਨ੍ਹਾਂ ਦੀ ਪਤਨੀ ਲਿਜ਼ੇਲ ਅਤੇ ਪੰਜ ਹੋਰਾਂ ਖਿਲਾਫ ਅਕਤੂਬਰ ਨੂੰ ਮੀਰਾ ਰੋਡ ਪੁਲਸ ਸਟੇਸ਼ਨ 'ਚ ਭਾਰਤੀ ਦੰਡਾਵਲੀ ਦੀ ਧਾਰਾ 465 (ਜਾਅਲੀ), 420 (ਧੋਖਾਧੜੀ) ਦੇ ਤਹਿਤ ਐੱਫ.ਆਈ.ਆਰ. 16 ਅਤੇ ਹੋਰ ਸਬੰਧਤ ਧਾਰਾਵਾਂ ਦੇ ਤਹਿਤ ਇੱਕ ਕੇਸ ਦਰਜ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।