ਮਨੋਰੰਜਨ ਜਗਤ ''ਚ ਸੋਗ ਦੀ ਲਹਿਰ, ਕੈਂਸਰ ਤੋਂ ਜੰਗ ਹਾਰਿਆ TV ਦਾ ਮਸ਼ਹੂਰ ਸਿਤਾਰਾ

Thursday, Aug 21, 2025 - 09:23 AM (IST)

ਮਨੋਰੰਜਨ ਜਗਤ ''ਚ ਸੋਗ ਦੀ ਲਹਿਰ, ਕੈਂਸਰ ਤੋਂ ਜੰਗ ਹਾਰਿਆ TV ਦਾ ਮਸ਼ਹੂਰ ਸਿਤਾਰਾ

ਵਾਸ਼ਿੰਗਟਨ ਡੀਸੀ (ਏਜੰਸੀ)- ਮਸ਼ਹੂਰ ਰਿਐਲਿਟੀ ਟੀਵੀ ਜੱਜ ਫ੍ਰੈਂਕ ਕੈਪ੍ਰਿਓ (Frank Caprio) ਦਾ 88 ਸਾਲ ਦੀ ਉਮਰ ਵਿੱਚ ਕੈਂਸਰ ਨਾਲ ਲੰਬੀ ਲੜਾਈ ਤੋਂ ਬਾਅਦ ਦੇਹਾਂਤ ਹੋ ਗਿਆ। ਰੋਡ ਆਇਲੈਂਡ ਦੇ ਟ੍ਰੈਫਿਕ ਜੱਜ ਕੈਪ੍ਰਿਓ, ਜਿਨ੍ਹਾਂ ਨੇ ਆਪਣੇ ਰਿਐਲਿਟੀ ਸ਼ੋਅ “Caught in Providence” ਰਾਹੀਂ ਖ਼ੂਬ ਸ਼ੋਹਰਤ ਹਾਸਲ ਕੀਤੀ, ਉਹ ਆਪਣੀ ਦਇਆ, ਨਿਮਰਤਾ ਅਤੇ ਇਨਸਾਨੀਅਤ ‘ਤੇ ਵਿਸ਼ਵਾਸ ਲਈ ਜਾਣੇ ਜਾਂਦੇ ਸਨ। ਉਨ੍ਹਾਂ ਦੇ ਅਧਿਕਾਰਕ ਇੰਸਟਾਗ੍ਰਾਮ ਪੇਜ ‘ਤੇ ਜਾਰੀ ਬਿਆਨ ਵਿੱਚ ਕਿਹਾ ਗਿਆ: “ਜੱਜ ਫ੍ਰੈਂਕ ਕੈਪ੍ਰਿਓ ਨੇ ਲੰਬੀ ਅਤੇ ਹਿੰਮਤ ਵਾਲੀ ਲੜਾਈ ਤੋਂ ਬਾਅਦ 88 ਸਾਲ ਦੀ ਉਮਰ ਵਿੱਚ ਸ਼ਾਂਤੀਪੂਰਵਕ ਅੰਤਿਮ ਸਾਹ ਲਏ। ਉਹ ਆਪਣੀ ਦਇਆ, ਨਿਮਰਤਾ ਅਤੇ ਇਨਸਾਨੀਅਤ ‘ਤੇ ਅਟੱਲ ਵਿਸ਼ਵਾਸ ਲਈ ਲੋਕਾਂ ਦੇ ਦਿਲਾਂ ਵਿੱਚ ਸਦਾ ਜਿਉਂਦੇ ਰਹਿਣਗੇ। ਉਨ੍ਹਾਂ ਦੀ ਗਰਮਜੋਸ਼ੀ, ਹਾਸਾ-ਮਜ਼ਾਕ ਅਤੇ ਦਿਆਲਤਾ ਹਰ ਕਿਸੇ ਉੱਤੇ ਅਮਿਟ ਛਾਪ ਛੱਡ ਗਈ।”

ਇਹ ਵੀ ਪੜ੍ਹੋ: ਵੱਡੀ ਖਬਰ; ਗੋਲੀਆਂ ਨਾਲ ਭੁੰਨ'ਤੀ ਮਸ਼ਹੂਰ Social Media Influencer

PunjabKesari

ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਉਹ ਸਿਰਫ਼ ਇੱਕ ਇਜ਼ਤਦਾਰ ਜੱਜ ਹੀ ਨਹੀਂ ਸਨ, ਸਗੋਂ ਇੱਕ ਪਿਆਰੇ ਪਤੀ, ਪਿਤਾ, ਦਾਦਾ-ਨਾਨਾ, ਪਰਦਾਦਾ ਅਤੇ ਦੋਸਤ ਵੀ ਸਨ। ਉਨ੍ਹਾਂ ਦੀ ਵਿਰਾਸਤ ਉਨ੍ਹਾਂ ਦੇ ਅਣਗਿਨਤ ਨੇਕੀ ਦੇ ਕੰਮਾਂ ਰਾਹੀਂ ਸਦਾ ਜ਼ਿੰਦਾ ਰਹੇਗੀ। ਕੈਪ੍ਰਿਓ ਨੇ 1985 ਵਿੱਚ ਜੱਜ ਵਜੋਂ ਕੰਮ ਸ਼ੁਰੂ ਕੀਤਾ ਸੀ ਅਤੇ 2023 ਵਿੱਚ ਰਿਟਾਇਰ ਹੋਏ। ਦਸੰਬਰ 2023 ਵਿੱਚ ਉਨ੍ਹਾਂ ਨੂੰ ਪੈਨਕ੍ਰਿਆਟਿਕ ਕੈਂਸਰ ਦਾ ਪਤਾ ਲੱਗਾ ਸੀ। ਉਨ੍ਹਾਂ ਦੇ ਦੇਹਾਂਤ ਤੋਂ ਘੱਟ 24 ਘੰਟੇ ਪਹਿਲਾਂ, ਕੈਪ੍ਰਿਓ ਨੇ ਹਸਪਤਾਲ ਦੇ ਬਿਸਤਰੇ ਤੋਂ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਲੋਕਾਂ ਦਾ ਪਿਆਰ ਅਤੇ ਦੁਆਵਾਂ ਲਈ ਧੰਨਵਾਦ ਕੀਤਾ ਸੀ। ਉਨ੍ਹਾਂ ਲਿਖਿਆ ਸੀ, “ਜੱਜ ਕੈਪ੍ਰਿਓ ਤੁਹਾਡੇ ਪਿਆਰ, ਪ੍ਰਾਰਥਨਾਵਾਂ ਅਤੇ ਸਹਿਯੋਗ ਲਈ ਦਿਲੋਂ ਧੰਨਵਾਦ ਕਰਦੇ ਹਨ। ਇਹ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਲਈ ਬੇਹੱਦ ਮਹੱਤਵ ਰੱਖਦਾ ਹੈ।”

ਇਹ ਵੀ ਪੜ੍ਹੋ: Deport ਹੋ ਕੇ ਆਪਣੇ ਦੇਸ਼ ਪਰਤ ਰਹੇ ਲੋਕਾਂ ਨਾਲ ਵਾਪਰ ਗਈ ਅਣਹੋਣੀ, ਮਚ ਗਏ ਅੱਗ ਦੇ ਭਾਂਬੜ, 76 ਲੋਕਾਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News