ਜਾਹਨਵੀ ਨੇ ਮੁੰਬਈ ’ਚ ਖ਼ਰੀਦਿਆ ਨਵਾਂ ਘਰ, ਪ੍ਰਿਯੰਕਾ ਚੋਪੜਾ 'ਤੇ ਲੱਗੇ ਦੋਸ਼, ਪੜ੍ਹੋ ਮਨੋਰੰਜਨ ਦੀਆਂ ਖ਼ਾਸ ਖ਼ਬਰਾਂ

Friday, Nov 04, 2022 - 05:30 PM (IST)

ਜਾਹਨਵੀ ਨੇ ਮੁੰਬਈ ’ਚ ਖ਼ਰੀਦਿਆ ਨਵਾਂ ਘਰ, ਪ੍ਰਿਯੰਕਾ ਚੋਪੜਾ 'ਤੇ ਲੱਗੇ ਦੋਸ਼, ਪੜ੍ਹੋ ਮਨੋਰੰਜਨ ਦੀਆਂ ਖ਼ਾਸ ਖ਼ਬਰਾਂ

ਬਾਲੀਵੁੱਡ ਡੈਸਕ- ਬਾਲੀਵੁੱਡ ਤੋਂ ਹਾਲੀਵੁੱਡ ਤੱਕ ਤਹਿਲਕਾ ਮਚਾਉਣ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ ਦਾ ਨਾਂ ਪੂਰੀ ਦੁਨੀਆ 'ਚ ਗੂੰਜਦਾ ਹੈ। ਫ਼ਿਲਮੀ ਦੁਨੀਆ 'ਚ ਕਦਮ ਰੱਖਣ ਤੋਂ ਪਹਿਲਾਂ ਪ੍ਰਿਯੰਕਾ ਚੋਪੜਾ ਨੇ ਸਾਲ 2000 'ਚ 'ਮਿਸ ਵਰਲਡ' ਦਾ ਤਾਜ ਵੀ ਜਿੱਤਿਆ ਸੀ। ਇਸ ਦੇ ਨਾਲ ਹੀ ਹੁਣ 'ਮਿਸ ਬਾਰਬਾਡੋਸ' ਰਹਿ ਚੁੱਕੀ ਲੀਲਾਨੀ ਨੇ ਸਾਲ 2000 ਦੀ 'ਮਿਸ ਵਰਲਡ' ਦੇ ਮੁਕਾਬਲੇ 'ਚ ਧਾਂਦਲੀ ਦੀ ਗੱਲ ਕਹੀ ਹੈ। ਇਸ ਦੇ ਨਾਲ ਅਹਿਮ ਖ਼ਬਰ ਇਹ ਵੀ ਹੈ ਕਿ ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਨੇ ਹਾਲ ਹੀ 'ਚ ਮੁੰਬਈ ਦੇ ਬਾਂਦਰਾ ਇਲਾਕੇ 'ਚ ਇਕ ਡੁਪਲੈਕਸ ਖ਼ਰੀਦਿਆ ਹੈ, ਜਿਸ ਦੀ ਕੀਮਤ 65 ਕਰੋੜ ਰੁਪਏ ਦੱਸੀ ਜਾ ਰਹੀ ਹੈ।ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਪੜ੍ਹੋ ਮਨੋਰੰਜਨ ਦੀਆਂ ਖ਼ਾਸ ਖ਼ਬਰਾਂ, ਜੋ ਇਸ ਪ੍ਰਕਾਰ  ਹਨ-

ਗੁਆਂਢੀ ਖ਼ਿਲਾਫ਼ ਸਲਮਾਨ ਦੀ ਮਾਣਹਾਨੀ ਪਟੀਸ਼ਨ 'ਤੇ ਨਵੇਂ ਸਿਰੇ ਤੋਂ ਹੋਵੇਗੀ ਸੁਣਵਾਈ

ਬੰਬਈ ਹਾਈ ਕੋਰਟ ਦੇ ਇਕ ਜੱਜ ਨੇ ਵੀਰਵਾਰ ਨੂੰ ਕਿਹਾ ਕਿ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਵਲੋਂ ਉਨ੍ਹਾਂ ਦੇ ਗੁਆਂਢੀ ਖ਼ਿਲਾਫ਼ ਮਾਣਹਾਨੀ ਦੇ ਇਕ ਮਾਮਲੇ ਵਿਚ ਦਾਇਰ ਅਪੀਲ 'ਤੇ ਫ਼ੈਸਲਾ ਸੁਣਾਉਣਾ ਸਮੇਂ ਦੀ ਘਾਟ ਕਾਰਨ ਸੰਭਵ ਨਹੀਂ ਹੋਵੇਗਾ। ਹੁਣ ਸਲਮਾਨ ਖ਼ਾਨ ਦੀ ਪਟੀਸ਼ਨ 'ਤੇ ਇਕ ਹੋਰ ਜੱਜ ਨਵੇਂ ਸਿਰੇ ਤੋਂ ਸੁਣਵਾਈ ਕਰਨਗੇ।

ਜਾਹਨਵੀ ਕਪੂਰ ਨੇ ਮੁੰਬਈ ’ਚ ਖਰੀਦਿਆ ਨਵਾਂ ਘਰ, 65 ਕਰੋੜ ਰੁਪਏ ਹੈ ਡੁਪਲੈਕਸ ਦੀ ਕੀਮਤ

ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਨੇ ਹਾਲ ਹੀ 'ਚ ਮੁੰਬਈ ਦੇ ਬਾਂਦਰਾ ਇਲਾਕੇ 'ਚ ਇਕ ਡੁਪਲੈਕਸ ਖਰੀਦਿਆ ਹੈ, ਜਿਸ ਦੀ ਕੀਮਤ 65 ਕਰੋੜ ਰੁਪਏ ਦੱਸੀ ਜਾ ਰਹੀ ਹੈ। ਖ਼ਬਰਾਂ  ਮੁਤਾਬਕ ਇਹ ਬੰਗਲਾ ਜਾਨ੍ਹਵੀ ਨੇ 12 ਅਕਤੂਬਰ ਨੂੰ ਖ਼ਰੀਦਿਆ ਸੀ, ਜਿਸ ਲਈ ਉਸ ਨੇ 3.90 ਕਰੋੜ ਰੁਪਏ ਦੀ ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਫ਼ੀਸ ਅਦਾ ਕੀਤੀ ਹੈ।

ਐਲਨ ਮਸਕ ਦੇ CEO ਬਣਨ ’ਤੇ ਹਾਲੀਵੁੱਡ ਅਦਾਕਾਰਾ ਐਂਬਰ ਹਰਡ ਨੇ ਡਿਲੀਟ ਕੀਤਾ ਟਵਿੱਟਰ ਅਕਾਊਂਟ, ਜਾਣੋ ਵਜ੍ਹਾ

ਜਿਵੇਂ ਕੀ ਸਭ ਨੂੰ ਪਤਾ ਹੈ ਕਿ ਐਲਨ ਮਸਕ ਟਵਿੱਟਰ ਦੇ ਨਵੇਂ ਮਾਲਕ ਬਣ ਗਏ ਹਨ। ਇਸ ਖ਼ਬਰ ਨੂੰ ਲੈ ਕੇ ਮਸਕ ਚਰਚਾ ’ਚ ਬਣੇ ਹੋਏ ਹਨ। ਐਲਨ ਨੇ ਟਵਿੱਟਰ ਨੂੰ 44 ਬਿਲੀਅਨ ਅਮਰੀਕੀ ਡਾਲਰ ’ਚ ਖ਼ਰੀਦਿਆ ਹੈ। ਹਰ ਕੋਈ ਐਲਨ ਨੂੰ ਟਵਿਟਰ ਦਾ ਨਵਾਂ ਮਾਲਕ ਬਣਨ 'ਤੇ ਵਧਾਈਆਂ ਦੇ ਰਿਹਾ ਹੈ, ਉੱਥੇ ਹੀ ਹਾਲੀਵੁੱਡ ਅਦਾਕਾਰਾ ਐਂਬਰ ਹਰਡ ਜੋ ਕਿ ਐਲਨ ਮਸਕ ਦੀ ਐਕਸ ਗਰਲਫ੍ਰੈਂਡ ਸੀ, ਇਸ ਖ਼ਬਰ ਤੋਂ ਖੁਸ਼ ਨਹੀਂ ਲੱਗ ਰਹੀ ਹੈ। ਜਿਸ ਕਾਰਨ ਉਸ ਨੇ ਟਵਿੱਟਰ ਤੋਂ ਆਪਣਾ ਸੋਸ਼ਲ ਮੀਡੀਆ ਅਕਾਊਂਟ ਡਿਲੀਟ ਕਰ ਦਿੱਤਾ ਹੈ। 

ਪ੍ਰਿਯੰਕਾ ਚੋਪੜਾ 'ਤੇ ਲੱਗੇ ਗੰਭੀਰ ਦੋਸ਼, ਲੀਲਾਨੀ ਮੇਕਕੌਨੀ ਨੇ ਕਿਹਾ 'ਧੋਖਾਧੜੀ ਕਰਕੇ ਬਣੀ ਸੀ ਮਿਸ ਵਰਲਡ', ਪੜ੍ਹੋ ਪੂਰੀ ਖ਼ਬਰ

ਬਾਲੀਵੁੱਡ ਤੋਂ ਹਾਲੀਵੁੱਡ ਤੱਕ ਤਹਿਲਕਾ ਮਚਾਉਣ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ ਦਾ ਨਾਂ ਪੂਰੀ ਦੁਨੀਆ 'ਚ ਗੂੰਜਦਾ ਹੈ। ਸਾਲ 2000 'ਚ ਫ਼ਿਲਮ 'ਹਮਰਾਜ਼' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਤੋਂ ਬਾਅਦ ਪ੍ਰਿਯੰਕਾ ਚੋਪੜਾ ਨੇ ਬਾਲੀਵੁੱਡ ਨਾਲ-ਨਾਲ ਹਾਲੀਵੁੱਡ ਅਤੇ ਪੂਰੀ ਦੁਨੀਆ 'ਚ ਵੀ ਕਾਫ਼ੀ ਪਛਾਣ ਬਣਾਈ ਹੈ। ਦੱਸ ਦਈਏ ਕਿ ਫ਼ਿਲਮੀ ਦੁਨੀਆ 'ਚ ਕਦਮ ਰੱਖਣ ਤੋਂ ਪਹਿਲਾਂ ਪ੍ਰਿਯੰਕਾ ਚੋਪੜਾ ਨੇ ਸਾਲ 2000 'ਚ 'ਮਿਸ ਵਰਲਡ' ਦਾ ਤਾਜ ਵੀ ਜਿੱਤਿਆ ਸੀ। ਇਸ ਦੇ ਨਾਲ ਹੀ ਹੁਣ 'ਮਿਸ ਬਾਰਬਾਡੋਸ' ਰਹਿ ਚੁੱਕੀ ਲੀਲਾਨੀ ਨੇ ਸਾਲ 2000 ਦੀ 'ਮਿਸ ਵਰਲਡ' ਦੇ ਮੁਕਾਬਲੇ 'ਚ ਧਾਂਦਲੀ ਦੀ ਗੱਲ ਕਹੀ ਹੈ।

ਹਰਭਜਨ ਮਾਨ ਨੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦੇਣ ਦੀ ਬਣਾਈ ਯੋਜਨਾ, ਪੋਸਟ ਸਾਂਝੀ ਕਰਕੇ ਕਹੀ ਇਹ ਗੱਲ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਆਪਣੀ ਗਾਇਕੀ ਨਾਲ ਜਾਣੇ ਜਾਂਦੇ ਹਨ। ਪ੍ਰਸ਼ੰਸਕ ਅਦਾਕਾਰ ਦੀ ਆਵਾਜ਼ ਨੂੰ ਬੇਹੱਦ ਪਸੰਦ ਕਰਦੇ ਹਨ। ਗਾਇਕ ਆਏ ਦਿਨ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਨਾਲ ਜੂੜੇ ਅਪਡੇਟਸ ਸਾਂਝੇ ਕਰਦੇ ਰਹਿੰਦੇ ਹਨ। ਹਾਲ ਹੀ ’ਚ ਹਰਭਜਨ ਮਾਨ ਨੇ ਇੰਸਟਾਗ੍ਰਾਮ ਹੈਂਡਲ ’ਤੇ ਤਸਵੀਰ ਸਾਂਝੀ ਕੀਤੀ ਹੈ।ਸਾਂਝੀ ਕੀਤੀ ਤਸਵੀਰ ’ਚ ਅਦਾਕਾਰ ਨੇ ਕੋਈ ਸਰਪ੍ਰਾਈਜ਼ ਦੀ ਗੱਲ ਕੀਤੀ ਹੈ ਜੋ ਇਸ 9 ਨਵੰਬਰ ਨੂੰ ਦੇਣ ਜਾ ਰਹੇ ਹਨ।

ਅਦਾਕਾਰਾ ਰੁਬਿਨਾ ਬਾਜਵਾ ਨੇ ਸਾਂਝੀਆਂ ਕੀਤੀਆਂ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ, ਸੋਸ਼ਲ ਮੀਡੀਆ 'ਤੇ ਆਖੀ ਇਹ ਗੱਲ

ਰੁਬਿਨਾ ਬਾਜਵਾ ਦਾ ਵਿਆਹ 26 ਅਕਤੂਬਰ ਨੂੰ ਗੁਰਬਖਸ਼ ਸਿੰਘ ਚਾਹਲ ਨਾਲ ਹੋਇਆ ਸੀ। ਇਸ ਦੌਰਾਨ ਅਦਾਕਾਰਾ ਨੇ ਖੂਬ ਸੁਰਖੀਆਂ ਬਟੋਰੀਆਂ ਹਨ। ਹਰ ਦਿਨ ਉਹ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ, ਜਿਸ ਨੂੰ ਫ਼ੈਨਜ਼ ਖੂਬ ਪਿਆਰ ਦੇ ਰਹੇ ਹਨ।
 


author

Shivani Bassan

Content Editor

Related News