ਮੂਸੇਵਾਲਾ ਕੇਸ ’ਚ NIA ਵੱਲੋਂ ਗਾਇਕਾਂ ਤੋਂ ਪੁੱਛਗਿੱਛ, ਅਨੁਸ਼ਕਾ ਨੇ ਪਤੀ ਵਿਰਾਟ ਲਈ ਜਤਾਈ ਖੁਸ਼ੀ, ਮਨੋਰੰਜਨ ਦੀਆਂ ਖ਼ਬਰਾਂ

Thursday, Nov 03, 2022 - 06:03 PM (IST)

ਮੂਸੇਵਾਲਾ ਕੇਸ ’ਚ NIA ਵੱਲੋਂ ਗਾਇਕਾਂ ਤੋਂ ਪੁੱਛਗਿੱਛ, ਅਨੁਸ਼ਕਾ ਨੇ ਪਤੀ ਵਿਰਾਟ ਲਈ ਜਤਾਈ ਖੁਸ਼ੀ, ਮਨੋਰੰਜਨ ਦੀਆਂ ਖ਼ਬਰਾਂ

ਬਾਲੀਵੁੱਡ ਡੈਸਕ-  ਪੰਜਾਬੀ ਸੰਗੀਤ ਜਗਤ ਤੋਂ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਸੂਤਰਾਂ ਮੁਤਾਬਕ ਕੇਂਦਰੀ ਜਾਂਚ ਏਜੰਸੀ (NIA) ਨੇ ਸਿੱਧੂ ਮੂਸੇ ਵਾਲਾ ਕਤਲ ਕੇਸ ’ਚ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਕੋਲੋਂ ਪੁੱਛਗਿੱਛ ਕੀਤੀ ਹੈ। ਇਸ ਦੇ ਨਾਲ ਖ਼ਬਰ ਇਹ ਵੀ ਹੈ ਕਿ ਪੰਜਾਬੀ ਇੰਡਸਟਰੀ ਦੇ ਮਰਹੂਮ ਅਦਾਕਾਰ ਦੀਪ ਸਿੱਧੂ ਦੀ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ’ਚ ਉਹ ਪਾਸਟਰ ਨਾਲ ਨਜ਼ਰ ਆ ਰਹੇ ਹਨ। ਜੋ ਕਿ ਹੁਣ ਇਹ ਵੀਡੀਓ ਕਾਫ਼ੀ ਚਰਚਾ ’ਚ ਹੈ, ਜਿਸ ’ਤੇ ਲੋਕ ਆਪਣੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।ਇਸ ਤਰ੍ਹਾਂ ਹੋਰ ਖ਼ਬਰਾਂ ਜਾਣਨ ਲਈ ਪੜ੍ਹੋ ਮਨੋਰੰਜਨ ਜਗਤ ਦੀਆਂ ਖ਼ਾਸ ਖ਼ਬਰਾਂ-

ਵੱਡੀ ਖ਼ਬਰ : ਮੂਸੇ ਵਾਲਾ ਕਤਲ ਕੇਸ ’ਚ NIA ਨੇ ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਤੋਂ ਕੀਤੀ ਪੁੱਛਗਿੱਛ

ਪੰਜਾਬੀ ਸੰਗੀਤ ਜਗਤ ਤੋਂ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਸੂਤਰਾਂ ਮੁਤਾਬਕ ਕੇਂਦਰੀ ਜਾਂਚ ਏਜੰਸੀ (NIA) ਨੇ ਸਿੱਧੂ ਮੂਸੇ ਵਾਲਾ ਕਤਲ ਕੇਸ ’ਚ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਕੋਲੋਂ ਪੁੱਛਗਿੱਛ ਕੀਤੀ ਹੈ। NIA ਦੇ ਦਿੱਲੀ ਹੈੱਡਕੁਆਰਟਰ ਵਿਖੇ 4 ਤੋਂ 5 ਘੰਟਿਆਂ ਤਕ ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਕੋਲੋਂ ਪੁੱਛਗਿੱਛ ਕੀਤੀ ਗਈ ਹੈ। ਦੋਵਾਂ ਗਾਇਕਾਂ ਕੋਲੋਂ ਸਿੱਧੂ ਮੂਸੇ ਵਾਲਾ ਦੇ ਕਤਲ ਨੂੰ ਲੈ ਕੇ ਕਈ ਸਵਾਲ-ਜਵਾਬ ਕੀਤੇ ਗਏ ਹਨ।

ਟੀ-20 ਵਰਲਡ ਕੱਪ 'ਚ ਵਿਰਾਟ ਕੋਹਲੀ ਨੇ ਤੋੜਿਆ ਰਿਕਾਰਡ, ਪਤਨੀ ਅਨੁਸ਼ਕਾ ਸ਼ਰਮਾ ਨੇ ਇਸ ਤਰ੍ਹਾਂ ਜਤਾਈ ਖੁਸ਼ੀ

ਆਸਟ੍ਰੇਲੀਆ ’ਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ ’ਚ ਵਿਰਾਟ ਕੋਹਲੀ ਬੱਲੇਬਾਜ਼ੀ ਚਾਰਟ ’ਤੇ ਰਾਜ ਕਰ ਰਹੇ ਹਨ। ਉਸ ਨੇ ਚਾਰ ਮੈਚਾਂ ’ਚ ਤਿੰਨ ਅਰਧ ਸੈਂਕੜੇ ਲਗਾਏ ਹਨ। 220 ਦੌੜਾਂ ਦੇ ਨਾਲ ਸਾਬਕਾ ਭਾਰਤੀ ਕਪਤਾਨ ਇਸ ਸਮੇਂ ਟੂਰਨਾਮੈਂਟ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਹਾਲਾਂਕਿ ਵਿਰਾਟ ਕੋਹਲੀ ਸਾਊਥ ਅਫ਼ਰੀਕਾ ਖਿਲਾਫ਼ ਕੋਈ ਵੱਡਾ ਸਕੋਰ ਨਹੀਂ ਬਣਾ ਸਕੇ ਪਰ ਬੰਗਲਾਦੇਸ਼ ਖਿਲਾਫ਼ ਸੁਪਰ 12 ਮੈਚ 'ਚ ਇਸ ਬੱਲੇਬਾਜ਼ ਨੇ ਨਾ ਸਿਰਫ 44 ਗੇਂਦਾਂ ’ਚ 64 ਦੌੜਾਂ ਦੀ ਅਜੇਤੂ ਪਾਰੀ ਖੇਡੀ, ਸਗੋਂ ਉਸ ਨੇ ਸ਼੍ਰੀਲੰਕਾ ਦੇ ਇਸ ਦਿੱਗਜ ਖਿਡਾਰੀ ਨੂੰ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਵੀ ਬਣਾ ਦਿੱਤਾ। ਟੀ-20 ਵਿਸ਼ਵ ਕੱਪ ਦੇ ਨਾਲ ਹੀ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਵੀ ਆਪਣੇ ਪਤੀ ਦੀ ਇਸ ਕਾਮਯਾਬੀ ’ਤੇ ਖੁਸ਼ੀ ਨਾਲ ਝੂਮ ਰਹੀ ਹੈ। ਇਸ ਦੌਰਾਨ ਅਦਾਕਾਰਾ ਨੇ ਪਤੀ ਵਿਰਾਟ ਕੋਹਲੀ ਦੀਆਂ ਕਈ ਪੋਸਟ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।

‘ਪਠਾਨ’ ਸਿਰਫ਼ ਇਕ ਫ਼ਿਲਮ ਹੀ ਨਹੀਂ, ਸਗੋਂ ਇਕ ਜਜ਼ਬਾਤ ਹੈ : ਸਿਧਾਰਥ ਆਨੰਦ

ਸਿਧਾਰਥ ਆਨੰਦ ਦਾ ਕਹਿਣਾ ਹੈ ਕਿ ‘ਪਠਾਨ’ ਦਾ ਟੀਜ਼ਰ ਗੁਪਤ ਤੌਰ ’ਤੇ ਰਿਲੀਜ਼ ਕਰਨ ਦਾ ਆਇਡੀਆ ਸੁਪਰਸਟਾਰ ਸ਼ਾਹਰੁਖ ਖ਼ਾਨ ਦਾ ਜਨਮਦਿਨ ਦੁਨੀਆ ਭਰ ਦੇ ਅਣਗਿਣਤ ਪ੍ਰਸ਼ੰਸਕਾਂ ਨਾਲ ਮਨਾਉਣਾ ਸੀ। ਯਸ਼ਰਾਜ ਫ਼ਿਲਮਜ਼ ਦੀ ਇਕ ਸ਼ਾਨਦਾਰ ਐਕਸ਼ਨ ਫ਼ਿਲਮ ‘ਪਠਾਨ’ ਆਦਿਤਿਆ ਚੋਪੜਾ ਦੀ ਸਪਾਈ ਯੂਨੀਵਰਸ ਦਾ ਹਿੱਸਾ ਹੈ।

ਵਾਇਰਲ ਵੀਡੀਓ ਨੂੰ ਲੈ ਕੇ ਮਰਹੂਮ ਦੀਪ ਸਿੱਧੂ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਆਇਆ ਸਪੱਸ਼ਟੀਕਰਨ

ਪੰਜਾਬੀ ਇੰਡਸਟਰੀ ਦੇ ਮਰਹੂਮ ਅਦਾਕਾਰ ਦੀਪ ਸਿੱਧੂ ਦੀ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ’ਚ ਉਹ ਪਾਸਟਰ ਨਾਲ ਨਜ਼ਰ ਆ ਰਹੇ ਹਨ। ਜੋ ਕਿ ਹੁਣ ਇਹ ਵੀਡੀਓ ਕਾਫ਼ੀ ਚਰਚਾ ’ਚ ਹੈ, ਜਿਸ ’ਤੇ ਲੋਕ ਆਪਣੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਆਪਣੀ ਪੁਰਾਣੀ ਜਗ੍ਹਾ 'ਤੇ ਪਹੁੰਚ ਕੇ ਮਸਤੀ ਕਰਦੀ ਨਜ਼ਰ ਆਈ ਪ੍ਰਿਅੰਕਾ ਚੋਪੜਾ, ਕਿਹਾ- ਮੁੰਬਈ ਮੈਂ ਤੁਹਾਨੂੰ ਬਹੁਤ ਯਾਦ ਕੀਤਾ

ਪ੍ਰਿਅੰਕਾ ਚੋਪੜਾ 1 ਨਵੰਬਰ ਨੂੰ 3 ਸਾਲਾਂ ਬਾਅਦ ਮੁੰਬਈ ਪਰਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੁਰਖੀਆਂ 'ਚ ਆਉਣ ਲੱਗੀਆਂ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਦਾ ਸਿਲਸਿਲਾ ਇਕ ਤੋਂ ਬਾਅਦ ਇਕ ਜਾਰੀ ਹੈ। ਇਸ ਦੌਰਾਨ ਪ੍ਰਿਅੰਕਾ ਮੁੰਬਈ ’ਚ ਆਪਣੇ ਪੁਰਾਣੀ ਆਪਣੀ ਪਸੰਦੀਦਾ ਜਗ੍ਹਾ ’ਤੇ ਪਹੁੰਚ ਗਈ ਹੈ।

ਗਿੱਪੀ ਗਰੇਵਾਲ ਦੇ ਪੁੱਤਰ ਗੁਰਬਾਜ਼ ਗਰੇਵਾਲ ਦਾ ਅੱਜ ਹੈ ਜਨਮਦਿਨ, ਦੇਖੋ ਕਿਊਟ ਤਸਵੀਰਾਂ

ਗਿੱਪੀ ਗਰੇਵਾਲ ਦੇ ਛੋਟੇ ਪੁੱਤਰ ਗੁਰਬਾਜ਼ ਗਰੇਵਾਲ ਦਾ ਅੱਜ ਜਨਮਦਿਨ ਹੈ। ਗੁਰਬਾਜ਼ ਗਰੇਵਾਲ ਆਪਣੀ ਕਿਊਟਨੈੱਸ ਨਾਲ ਸੋਸ਼ਲ ਮੀਡੀਆ ’ਤੇ ਛਾਇਆ ਰਹਿੰਦਾ ਹੈ।ਗਿੱਪੀ ਗਰੇਵਾਲ ਨੇ ਪੁੱਤਰ ਗੁਰਬਾਜ਼ ਨੂੰ ਜਨਮਦਿਨ ਦੀ ਇਕ ਵੀਡੀਓ ਸਾਂਝੀ ਕਰਕੇ ਵਧਾਈ ਦਿੱਤੀ ਹੈ। ਵੀਡੀਓ ਨਾਲ ਗਿੱਪੀ ਗਰੇਵਾਲ ਨੇ ਲਿਖਿਆ, ‘‘ਹੈਪੀ ਬਰਥਡੇ ਜੱਟਾ ਵੇ, ਬਹੁਤ ਸਾਰਾ ਪਿਆਰ ਪੁੱਤਰ।’’


author

Shivani Bassan

Content Editor

Related News