ਰੁਬਿਨਾ ਨੇ ਗੁਰਬਖਸ਼ ਨਾਲ ਲਈਆਂ ਲਾਵਾਂ, ਨਿਰਮਾਤਾ ਕਮਲ ਨੇ ਪਤਨੀ ’ਤੇ ਚੜਾਈ ਕਾਰ, ਪੜ੍ਹੋ ਮਨੋਰੰਜਨ ਦੀਆਂ ਖ਼ਾਸ ਖ਼ਬਰਾਂ

Thursday, Oct 27, 2022 - 06:13 PM (IST)

ਰੁਬਿਨਾ ਨੇ ਗੁਰਬਖਸ਼ ਨਾਲ ਲਈਆਂ ਲਾਵਾਂ, ਨਿਰਮਾਤਾ ਕਮਲ ਨੇ ਪਤਨੀ ’ਤੇ ਚੜਾਈ ਕਾਰ, ਪੜ੍ਹੋ ਮਨੋਰੰਜਨ ਦੀਆਂ ਖ਼ਾਸ ਖ਼ਬਰਾਂ

ਬਾਲੀਵੁੱਡ ਡੈਸਕ- ਫ਼ਿਲਮ ਇੰਡਸਟਰੀ ’ਚ ਇਸ ਸਮੇਂ ਸੋਗ ਦੀ ਲਹਿਰ ਹੈ। ਮਸ਼ਹੂਰ ਨਿਰਦੇਸ਼ਕ ਇਸਮਾਈਲ ਸ਼ਰਾਫ ਦਾ ਦੇਹਾਂਤ ਹੋ ਗਿਆ ਹੈ। ਇਸ ਦੇ ਨਾਲ ਵੱਡੀ ਖ਼ਬਰ ਇਹ ਹੈ ਕਿ ਬਾਲੀਵੁੱਡ ਨਿਰਮਾਤਾ ਕਮਲ ਕਿਸ਼ੋਰ ਮਿਸ਼ਰਾ ’ਤੇ ਪਤਨੀ ਯਾਸਮੀਨ ਨੂੰ ਕਾਰ ਨਾਲ ਟੱਕਰ ਮਾਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤਰ੍ਹਾਂ ਅੱਜ ਦੀਆਂ ਖ਼ਬਰਾਂ ਜਾਣਨ ਲਈ ਪੜ੍ਹੋ ਮਨੋਰੰਜਨ ਜਗਤ ਦੀਆਂ ਖ਼ਾਸ ਖ਼ਬਰਾਂ, ਜੋ ਇਸ ਪ੍ਰਕਾਰ ਹਨ-

ਨਿਰਮਾਤਾ ਕਮਲ ਕਿਸ਼ੋਰ ਮਿਸ਼ਰਾ ’ਤੇ ਪਤਨੀ ਨੂੰ ਮਾਰਨ ਦਾ ਇਲਜ਼ਾਮ, ਜਾਣੋ ਕੀ ਹੈ ਪੂਰਾ ਮਾਮਲਾ

ਬਾਲੀਵੁੱਡ ਦੇ ਫ਼ਿਲਮ ਨਿਰਮਾਤਾ ਕਮਲ ਕਿਸ਼ੋਰ ਮਿਸ਼ਰਾ ਦਾ ਇਸ ਸਮੇਂ ਨਾਂ ਚਰਚਾ ’ਚ ਹੈ। ਨਿਰਮਾਤਾ ’ਤੇ ਪਤਨੀ ਯਾਸਮੀਨ ਨੂੰ ਕਾਰ ਨਾਲ ਟੱਕਰ ਮਾਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਕਮਲ ਮਿਸ਼ਰਾ ਦੀ ਪਤਨੀ ਨੇ ਕਥਿਤ ਤੌਰ ’ਤੇ ਉਸ ਨੂੰ ਕਾਰ ’ਚ ਕਿਸੇ ਹੋਰ ਮਾਡਲ ਨਾਲ ਰੋਮਾਂਸ ਕਰਦੇ ਦੇਖਿਆ ਸੀ। ਇਸ ਮਾਮਲੇ ਦੀ ਵੀਡੀਓ ਸੀ.ਸੀ.ਟੀ.ਵੀ ਕੈਮਰੇ ’ਚ ਕੈਦ ਹੋ ਗਈ ਅਤੇ ਸਾਰੀ ਵਾਰਦਾਤ ਦਾ ਪਤਾ ਲੱਗ ਗਿਆ।

ਮਸ਼ਹੂਰ ਨਿਰਦੇਸ਼ਕ ਇਸਮਾਈਲ ਸ਼ਰਾਫ ਦਾ ਦਿਹਾਂਤ, ਮੁੰਬਈ ਦੇ ਕੋਕਿਲਾਬੇਨ ਹਸਪਤਾਲ ’ਚ ਲਿਆ ਆਖ਼ਰੀ ਸਾਹ

ਫ਼ਿਲਮ ਇੰਡਸਟਰੀ ’ਚ ਇਸ ਸਮੇਂ ਸੋਗ ਦੀ ਲਹਿਰ ਹੈ। ਮਸ਼ਹੂਰ ਨਿਰਦੇਸ਼ਕ ਇਸਮਾਈਲ ਸ਼ਰਾਫ ਦਾ ਦੇਹਾਂਤ ਹੋ ਗਿਆ ਹੈ। 62 ਸਾਲ ਦੀ ਉਮਰ ’ਚ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਨਿਰਦੇਸ਼ਕ ਨੇ ਮੁੰਬਈ ਦੇ ਕੋਕਿਲਾਬੇਨ ਹਸਪਤਾਲ ’ਚ ਆਖ਼ਰੀ ਸਾਹ ਲਿਆ।

ਰੁਬਿਨਾ ਬਾਜਵਾ ਨੇ ਲਾਲ ਜੋੜੇ 'ਚ ਗੁਰਬਖਸ਼ ਨਾਲ ਲਈਆਂ ਲਾਵਾਂ, ਭੈਣ ਨੀਰੂ ਬਾਜਵਾ ਨੇ ਸਜਾਈ ਜੀਜੇ ਦੇ ਕਲਗੀ

ਅਦਾਕਾਰਾ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਬੀਤੇ ਦਿਨੀਂ ਮੰਗੇਤਰ ਗੁਰਬਖਸ਼ ਸਿੰਘ ਚਾਹਲ ਨਾਲ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਕੁਝ ਘੰਟੇ ਪਹਿਲਾਂ ਹੀ ਨੀਰੂ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਗੁਰਬਖਸ਼ ਦੀ ਪੱਗ 'ਤੇ ਕਲਗੀ ਸਜਾਉਂਦੀ ਹੋਈ ਨਜ਼ਰ ਆ ਰਹੀ ਹੈ।

‘ਰਾਮ ਸੇਤੂ’ 2022 ’ਚ ਦੂਜੀ ਸਭ ਤੋਂ ਵੱਡੀ ਓਪਨਿੰਗ ਵਾਲੀ ਫ਼ਿਲਮ ਬਣੀ

ਦੀਵਾਲੀ ’ਤੇ ਅਕਸ਼ੈ ਕੁਮਾਰ ਦੀ ਬਹੁਤ ਉਡੀਕੀ ਜਾਣ ਵਾਲੀ ਐਕਸ਼ਨ-ਐਡਵੈਂਚਰ ਫ਼ਿਲਮ ‘ਰਾਮ ਸੇਤੂ’ ਸਿਨੇਮਾਘਰਾਂ ’ਚ ਰਿਲੀਜ਼ ਹੋਈ। ਫ਼ਿਲਮ ਨੇ ਧਮਾਕੇਦਾਰ ਸ਼ੁਰੂਆਤ ਕੀਤੀ ਤੇ ਪਹਿਲੇ ਦਿਨ 15.25 ਕਰੋੜ ਦੀ ਕਮਾਈ ਕੀਤੀ। ਅਭਿਸ਼ੇਕ ਸ਼ਰਮਾ ਦੇ ਨਿਰਦੇਸ਼ਨ ’ਚ ਬਣੀ ਇਹ ਫ਼ਿਲਮ 2022 ’ਚ ਕਿਸੇ ਹਿੰਦੀ ਫ਼ਿਲਮ ਲਈ ਦੂਜੀ ਸਭ ਤੋਂ ਵੱਧ ਓਪਨਿੰਗ ਵਾਲੀ ਫ਼ਿਲਮ ਹੈ। ਇਹ ਬਾਕਸ ਆਫ਼ਿਸ ’ਤੇ ਸ਼ਾਨਦਾਰ ਕਲੈਕਸ਼ਨ ਦੇ ਨਾਲ ਸਾਲ ਦੀ ਸਭ ਤੋਂ ਵੱਡੀ ਸ਼ੁਰੂਆਤ ਹੈ।

ਸਰੋਗੇਸੀ ਮਾਮਲੇ ’ਚ ਕਲੀਨ ਚਿੱਟ ਮਿਲਣ ਤੋਂ ਬਾਅਦ ਵਿਗਨੇਸ਼ ਸ਼ਿਵਨ ਨੇ ਸਾਂਝੀ ਕੀਤੀ ਇਹ ਪੋਸਟ

ਸਾਊਥ ਫਿਲਮ ਇੰਡਸਟਰੀ ਦੀ ਸੁਪਰਸਟਾਰ ਨਯਨਤਾਰਾ ਅਤੇ ਉਨ੍ਹਾਂ ਦੇ ਫ਼ਿਲਮਮੇਕਰ ਪਤੀ ਵਿਗਨੇਸ਼ ਸ਼ਿਵਨ ਇਨ੍ਹੀਂ ਦਿਨੀਂ ਮਾਤਾ-ਪਿਤਾ ਬਣਨ ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ ’ਚ ਦੋਵੇਂ ਸਰੋਗੇਸੀ ਰਾਹੀਂ ਜੁੜਵਾਂ ਬੱਚਿਆਂ ਦੇ ਮਾਤਾ-ਪਿਤਾ ਬਣੇ ਹਨ। ਦੋਵਾਂ ਦਾ ਵਿਆਹ 4 ਮਹੀਨੇ ਪਹਿਲਾਂ ਤਮਿਲ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਅਜਿਹੇ 'ਚ ਕਈ ਲੋਕਾਂ ਨੇ ਇਤਰਾਜ਼ ਜਤਾਇਆ ਕਿ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਉਹ ਸਰੋਗੇਸੀ ਰਾਹੀਂ ਮਾਤਾ-ਪਿਤਾ ਬਣੇ ਹਨ। ਹਾਲਾਂਕਿ ਹੁਣ ਇਹ ਸਪੱਸ਼ਟ ਹੈ ਕਿ ਜੋੜੇ ਨੇ ਕੋਈ ਨਿਯਮ ਨਹੀਂ ਤੋੜਿਆ।

ਡੇਂਗੂ ਤੋਂ ਠੀਕ ਹੋਏ ਸਲਮਾਨ ਖ਼ਾਨ, ਸ਼ੁਰੂ ਕਰਨਗੇ ‘ਬਿੱਗ ਬੌਸ 16’ ਦੀ ਸ਼ੂਟਿੰਗ

ਹਾਲ ਹੀ ’ਚ ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਦੇ ਪ੍ਰਸ਼ੰਸਕਾਂ ਲਈ ਖੁਸ਼ਖ਼ਬਰੀ ਸਾਹਮਣੇ ਆਈ ਹੈ। ਅਦਾਕਾਰ ਸਲਮਾਨ ਡੇਂਗੂ ਤੋਂ ਠੀਕ ਹੋ ਗਏ ਹਨ ਅਤੇ ਜਲਦ ਹੀ ਰਿਐਲਿਟੀ ਸ਼ੋਅ ‘ਬਿੱਗ ਬੌਸ 16’ ਦੀ ਸ਼ੂਟਿੰਗ ਦੁਬਾਰਾ ਸ਼ੁਰੂ ਕਰਨਗੇ। ਇਸ ਦੀ ਜਾਣਕਾਰੀ ਅਦਾਕਾਰ ਦੇ ਕਰੀਬੀ ਸੂਤਰ ਨੇ ਦਿੱਤੀ ਹੈ। 


author

Shivani Bassan

Content Editor

Related News