ਹਿਨਾ ਖ਼ਾਨ ਦੀ ਹਾਲਤ ਵੇਖ ਗਿੱਪੀ ਗਰੇਵਾਲ ਦੀ ਪਤਨੀ ਹੋਈ ਭਾਵੁਕ, ਕਿਹਾ- ਰਸਤਾ ਡਰਾਉਣਾ ਲੱਗਦੈ ਪਰ...

Saturday, Aug 03, 2024 - 02:31 PM (IST)

ਹਿਨਾ ਖ਼ਾਨ ਦੀ ਹਾਲਤ ਵੇਖ ਗਿੱਪੀ ਗਰੇਵਾਲ ਦੀ ਪਤਨੀ ਹੋਈ ਭਾਵੁਕ, ਕਿਹਾ- ਰਸਤਾ ਡਰਾਉਣਾ ਲੱਗਦੈ ਪਰ...

ਜਲੰਧਰ (ਬਿਊਰੋ) : ਟੀ. ਵੀ. ਦੀ ਮਸ਼ਹੂਰ ਅਦਾਕਾਰਾ ਹਿਨਾ ਖ਼ਾਨ ਇਨ੍ਹੀਂ ਦਿਨੀਂ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ। ਇਸ ਵਿਚਾਲੇ ਮਸ਼ਹੂਰ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਕੌਰ ਗਰੇਵਾਲ ਨੇ ਹਿਨਾ ਲਈ ਇੱਕ ਖ਼ਾਸ ਪੋਸਟ ਸਾਂਝੀ ਕੀਤੀ ਹੈ ਤੇ ਉਸ ਦੇ ਜਲਦ ਸਿਹਤਯਾਬ ਹੋਣ ਦੀ ਅਰਦਾਸ ਵੀ ਕੀਤੀ। 

ਦੱਸ ਦਈਏ ਕਿ ਹਿਨਾ ਖ਼ਾਨ ਇਹ ਸਮਾਂ ਬੇਹੱਦ ਔਖਾ ਹੈ। ਉਹ ਬ੍ਰੈਂਸਟ ਕੈਂਸਰ ਨਾਲ ਲੜ੍ਹ ਰਹੀ ਹੈ ਤੇ ਇਲਾਜ ਲਈ ਉਸ ਨੇ ਆਪਣਾ ਸਿਰ ਵੀ ਮੁੰਡਵਾ ਲਿਆ। ਇਸ ਵਿਚਾਲੇ ਕਈ ਸੈਲਬਸ ਹਿਨਾ ਖ਼ਾਨ ਦੀ ਹੌਸਲਾ ਅਫਜਾਈ ਕਰ ਰਹੇ ਹਨ। ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਵੀ ਇਸ ਔਖੇ ਸਮੇਂ 'ਚ ਹਿਨਾ ਖ਼ਾਨ ਦੀ ਹਿੰਮਤ ਵਧਾਉਂਦੀ ਹੋਈ ਨਜ਼ਰ ਆਈ। ਰਵਨੀਤ ਗਰੇਵਾਲ ਨੇ ਹਿਨਾ ਖ਼ਾਨ ਨਾਲ ਤਸਵੀਰ ਸਾਂਝੀ ਕਰਦਿਆਂ ਇੱਕ ਪੋਸਟ ਸਾਂਝੀ ਕੀਤੀ ਹੈ। ਰਵਨੀਤ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, ''ਹਿਨਾ, ਤੁਸੀਂ ਜਿੰਨ੍ਹਾਂ ਸੋਚਦੇ ਹੋ ਉਸ ਤੋਂ ਕਿਤੇ ਜ਼ਿਆਦਾ ਮਜ਼ਬੂਤ ​​ਹੋ, ਤੁਸੀਂ ਆਪਣੇ ਆਲੇ-ਦੁਆਲੇ ਦੇ ਹਰ ਕਿਸੇ ਲਈ ਪ੍ਰੇਰਨਾ ਹੋ, ਤੁਹਾਡੇ ਅੱਗੇ ਦਾ ਰਸਤਾ ਡਰਾਉਣਾ ਲੱਗਦਾ ਹੈ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਹਰ ਕਦਮ 'ਤੇ ਤੁਹਾਡੇ ਨਾਲ ਹਾਂ Hope for speedy recovery ❤️।''

PunjabKesari

ਰਵਨੀਤ ਕੌਰ ਗਰੇਵਾਲ ਦੀ ਇਸ ਪੋਸਟ 'ਤੇ ਹਿਨਾ ਖ਼ਾਨ ਨੇ ਪਿਆਰ ਭਰਿਆ ਰਿਪਲਾਈ ਦਿੱਤਾ ਹੈ ਤੇ ਇਸ ਪੋਸਟ ਨੂੰ ਖ਼ੁਦ ਗਿੱਪੀ ਗਰੇਵਾਲ ਨੇ ਵੀ ਹਾਰਟ ਈਮੋਜੀ ਸ਼ੇਅਰ ਕਰਦੇ ਹੋਏ ਲਾਈਕ ਕੀਤਾ ਹੈ। ਫੈਨਜ਼ ਨੂੰ ਵੀ ਰਵਨੀਤ ਕੌਰ ਗਰੇਵਾਲ ਦੀ ਇਸ ਪੋਸਟ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਫੈਨਜ਼ ਰਵਨੀਤ ਕੌਰ ਦੀ ਸ਼ਲਾਘਾ ਕਰਦੇ ਹੋਏ ਨਜ਼ਰ ਆ ਰਹੇ ਹਨ।

ਦੱਸਣਯੋਗ ਹੈ ਕਿ ਹਿਨਾ ਖ਼ਾਨ ਗਾਇਕ ਗਿੱਪੀ ਗਰੇਵਾਲ ਦੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' 'ਚ ਨਜ਼ਰ ਆਈ ਸੀ। ਇਸ 'ਚ ਉਹ ਗਿੱਪੀ ਗਰੇਵਾਲ ਦੀ ਪਤਨੀ ਤੇ ਸ਼ਿੰਦਾ ਗਰੇਵਾਲ ਦੀ ਮਾਂ ਦਾ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਈ। ਇਹ ਹਿਨਾ ਖ਼ਾਨ ਦੀ ਪਹਿਲੀ ਪੰਜਾਬੀ ਫ਼ਿਲਮ ਹੈ ਅਤੇ ਫੈਨਜ਼ ਨੂੰ ਫ਼ਿਲਮ 'ਚ ਹਿਨਾ ਦਾ ਕਿਰਦਾਰ ਕਾਫ਼ੀ ਪਸੰਦ ਆਇਆ।  


author

sunita

Content Editor

Related News