ਰਵਿੰਦਰ ਗਰੇਵਾਲ ਨੇ ਕੀਤਾ ਖੁਲਾਸਾ, ਆਖਿਰ ਹਿੰਮਤ ਸੰਧੂ ਨਾਲ ਹੀ ਕਿਉਂ ਕਰਵਾਇਆ ਧੀ ਦਾ ਵਿਆਹ?

Saturday, Nov 30, 2024 - 04:28 PM (IST)

ਵੈੱਬ ਡੈਸਕ- ਪੰਜਾਬੀ ਸੰਗੀਤ ਜਗਤ ‘ਚ ਮਸ਼ਹੂਰ ਗਾਇਕ ਹਿੰਮਤ ਸੰਧੂ 20 ਨਵੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝੇ ਸਨ। ਉਨ੍ਹਾਂ ਦਾ ਵਿਆਹ ਗਾਇਕ ਰਵਿੰਦਰ ਗਰੇਵਾਲ ਦੀ ਧੀ ਸੁਖਮਨੀ ਗਰੇਵਾਲ ਨਾਲ ਹੋਇਆ ਸੀ। ਗਾਇਕ ਹਿੰਮਤ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋਈਆਂ ਸਨ, ਜਿਸ ਨੂੰ ਫੈਨਜ਼ ਵੱਲੋਂ ਕਾਫ਼ੀ ਪਿਆਰ ਮਿਲਿਆ ਸੀ।

PunjabKesari
ਰਵਿੰਦਰ ਗਰੇਵਾਲ ਨੇ ਦੱਸਿਆ ਕਾਰਨ
ਹੁਣ ਰਵਿੰਦਰ ਗਰੇਵਾਲ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਆਪਣੀ ਧੀ ਲਈ ਹਿੰਮਤ ਸੰਧੂ ਨੂੰ ਹੀ ਕਿਉਂ ਚੁਣਿਆ। ਇਸ ਬਾਰੇ ਗੱਲ ਕਰਦੇ ਹੋਏ ਗਾਇਕ ਨੇ ਕਿਹਾ ਕਿ ਉਹ ਮੈਨੂੰ ਕਿਤੇ ਨਾ ਕਿਤੇ ਮੇਰੇ ਵਰਗਾ ਹੀ ਲੱਗਦਾ ਹੈ। ਮੈਂ ਆਪਣੀ ਲਾਈਫ ਵਿੱਚ ਬਹੁਤ ਸੰਘਰਸ਼ ਕੀਤਾ ਹੈ। ਇੱਕ ਆਮ ਪਰਿਵਾਰ ਤੋਂ ਨਿਕਲ ਕੇ ਆਪ ਹੀ ਸਭ ਕੁਝ ਬਣਾਇਆ ਹੈ। ਜਿਵੇਂ ਤੁਸੀਂ ਹੋ ਤੁਹਾਨੂੰ ਉਸੇ ਤਰ੍ਹਾਂ ਦੇ ਲੋਕ ਪਸੰਦ ਆਉਂਦੇ ਹਨ। ਗਾਇਕ ਨੇ ਅੱਗੇ ਕਿਹਾ ਕਿ ਮੈਂ ਆਪ ਸਿੰਪਲ ਰਹਿਣਾ ਪਸੰਦ ਕਰਦਾ ਹਾਂ। ਉਨ੍ਹਾਂ ਵਿੱਚ ਵੀ ਬਹੁਤ ਸਾਦਗੀ ਹੈ।

PunjabKesari
ਦੱਸ ਦੇਈਏ ਕਿ ਹਿੰਮਤ ਸੰਧੂ ਅਤੇ ਸੁਖਮਨੀ ਗਰੇਵਾਲ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋਈਆਂ ਸਨ। ਉਨ੍ਹਾਂ ਦੇ ਵਿਆਹ ਵਿੱਚ ਮਨੋਰੰਜਨ ਜਗਤ ਦੇ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ ਸੀ।

PunjabKesari
ਹਿੰਮਤ ਸੰਧੂ ਨੇ ਸ਼ੇਅਰ ਕੀਤੀਆਂ ਸੀ ਤਸਵੀਰਾਂ
ਹਿੰਮਤ ਸੰਧੂ ਨੇ ਵਿਆਹ ਦੀਆਂ ਤਸਵੀਰਾਂ ਖੁਦ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਲਿਖਿਆ ਕਿ “Khushiaan Khede…”। ਇਸ ਦੇ ਨਾਲ ਹੀ ਪ੍ਰਸ਼ੰਸਕ ਵੀ ਕਲਾਕਾਰ ਨੂੰ ਲਗਾਤਾਰ ਵਧਾਈਆਂ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, “ਬਹੁਤ-ਬਹੁਤ ਮੁਬਾਰਕ ਪਾਜੀ, ਕਾਸ਼ ਮੈਂ ਤੁਹਾਡੇ ਖਾਸ ਪਲਾਂ ਵਿੱਚ ਤੁਹਾਡੇ ਨਾਲ ਹੁੰਦਾ…”। ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ “ਬਹੁਤ-ਬਹੁਤ ਵਧਾਈਆਂ ਸਾਡੇ ਭਰਾ ਨੂੰ…”।

PunjabKesari
ਹਿੰਮਤ ਸੰਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ ਹੈ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


Aarti dhillon

Content Editor

Related News